IPL 2022 : ਜਿੱਤ ਤੋਂ ਬਾਅਦ ਮਯੰਕ ਨੇ ਦੱਸਿਆ- ਕਿਉਂ ਲਿਵਿੰਗਸਟੋਨ ਨੂੰ ਭੇਜਿਆ ਗਿਆ ਸੀ 4 ਨੰਬਰ ''ਤੇ

05/04/2022 3:55:07 PM

ਸਪੋਰਟਸ ਡੈਸਕ- ਐੱਮ. ਸੀ. ਏ. ਦੇ ਮੈਦਾਨ 'ਤੇ ਆਖ਼ਰਕਾਰ ਪੰਜਾਬ ਕਿੰਗਜ਼ ਨੂੰ ਜਿੱਤ ਮਿਲੀ। ਅੰਕ ਸੂਚੀ 'ਚ ਚੋਟੀ 'ਤੇ ਚਲ ਰਹੀ ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਮੁਕਾਬਲੇ ਨੂੰ ਪੰਜਾਬ ਨੇ ਇਕਪਾਸੜ ਬਣਾ ਕੇ 16 ਓਵਰ 'ਚ ਹੀ ਜਿੱਤ ਹਾਸਲ ਕਰ ਲਈ। ਗੇਂਦਬਾਜ਼ੀ ਕਰਦੇ ਹੋਏ ਰਬਾਡਾ ਨੇ ਤੇ ਬੱਲੇਬਾਜੀ ਕਰਦੇ ਹੋਏ ਧਵਨ ਤੇ ਲਿਵਿੰਗਸਟੋਨ ਨੇ ਗੁਜਰਾਤ ਨੂੰ ਮੈਚ 'ਚ ਟਿਕਣ ਦਾ ਮੌਕਾ ਹੀ ਨਹੀਂ ਦਿੱਤਾ। ਮੈਚ ਜਿੱਤਣ ਤੋਂ ਬਾਅਦ ਪੰਜਾਬ ਦੇ ਕਪਤਾਨ ਮਯੰਕ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਸ ਲੈਅ ਨੂੰ ਜਾਰੀ ਰਖ ਕੇ ਲਗਾਤਾਰ ਮੈਚ ਜਿੱਤਣਾ ਚਾਹੇਗੀ।

ਇਹ ਵੀ ਪੜ੍ਹੋ : ਲਿਵਿੰਗਸਟੋਨ ਨੇ ਲਗਾਇਆ IPL 2022 ਦਾ ਅਜੇ ਤਕ ਦਾ ਸਭ ਤੋਂ ਲੰਬਾ ਛੱਕਾ

ਮਯੰਕ ਨੇ ਕਿਹਾ ਕਿ ਕਗਿਸੋ ਰਬਾਡਾ ਨੇ ਚੰਗੀ ਗੇਂਦਬਾਜ਼ੀ ਕੀਤੀ ਜਿਸ ਨਾਲ ਸਾਨੂੰ ਛੋਟਾ ਟੀਚਾ ਮਿਲਿਆ। ਸ਼ਿਖਰ ਤੇ ਰਾਜਪਕਸ਼ੇ ਦਰਮਿਆਨ ਚੰਗੀ ਸਾਂਝੇਦਾਰੀ ਹੋਈ। ਹੁਣ ਅਸੀਂ ਇੱਥੋਂ ਲਗਾਤਾਰ ਮੈਚ ਜਿੱਤਣਾ ਚਾਹੁੰਦੇ ਹਾਂ। ਜਾਨੀ ਬੇਅਰਸਟੋ ਤੋਂ ਪਾਰੀ ਦਾ ਆਗਾਜ਼ ਕਰਾਉਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਇਸ ਭੂਮਿਕਾ 'ਚ ਚੰਗਾ ਕੀਤਾ ਹੈ। ਮੈਂ ਖ਼ੁਦ ਚੌਥੇ ਕ੍ਰਮ 'ਤੇ ਬੱਲੇਬਾਜ਼ੀ ਕਰਨ ਦਾ ਸੋਚਿਆ ਸੀ ਪਰ ਸਾਡੇ ਦਿਮਾਗ਼ 'ਚ ਨੈੱਟ ਰਨ ਰੇਟ ਸੀ ਕਿਉਂਕਿ ਲਿਵਿੰਗਸਟੋਨ ਨੂੰ ਚੌਥੇ ਕ੍ਰਮ 'ਤੇ ਭੇਜਿਆ ਗਿਆ। 

ਇਹ ਵੀ ਪੜ੍ਹੋ : ਗਾਵਸਕਰ ਨੇ 33 ਸਾਲ ਬਾਅਦ ਵੀ ਅਲਾਟ ਕੀਤੀ ਜ਼ਮੀਨ 'ਤੇ ਨਹੀਂ ਬਣਾਈ ਕ੍ਰਿਕਟ ਅਕੈਡਮੀ, ਹੁਣ ਕੀਤੀ ਵਾਪਸ

ਇਸ ਤੋਂ ਇਲਾਵਾ 4 ਵਿਕਟਾਂ ਲੈਣ ਕਾਰਨ ਮੈਨ ਆਫ਼ ਦਿ ਮੈਚ ਬਣੇ ਕਗਿਸੋ ਰਬਾਡਾ ਨੇ ਮੈਚ ਦੇ ਬਾਅਦ ਕਿਹਾ ਕਿ ਅਖ਼ੀਰ 'ਚ ਸਾਨੂੰ ਜਿੱਤ ਮਿਲੀ। ਅਸੀਂ ਉਨ੍ਹਾਂ ਨੂੰ ਰੋਕਣ ਲਈ ਚੰਗੀ ਗੇਂਦਬਾਜ਼ੀ ਕੀਤੀ। ਸਾਡੇ ਬੱਲੇਬਾਜ਼ਾਂ ਨੇ ਸ਼ਾਨਦਾਰ ਕੰਮ ਕੀਤਾ। ਇਕ ਟੀਮ ਦੇ ਤੌਰ 'ਤੇ ਸਾਡੀ ਆਊਟਿੰਗ ਚੰਗੀ ਰਹੀ। ਤੁਸੀਂ ਬਹੁਤ ਜ਼ਿਆਦਾ ਲਾਲਚੀ ਨਹੀਂ ਹੋ ਸਕਦੇ, ਤੁਹਾਨੂੰ ਆਪਣੇ ਬੇਸਿਕਸ 'ਤੇ ਟਿਕੇ ਰਹਿਣ ਦੀ ਜ਼ਰੂਰਤ ਹੈ, ਇਹੋ ਮੈਂ ਕਰਨ ਦੀ ਕੋਸ਼ਿਸ਼ ਕੀਤੀ। ਅਰਸ਼ਦੀਪ ਨੂੰ ਵਿਕਟ ਨਾ ਮਿਲਣ 'ਤੇ ਰਬਾਡਾ ਨੇ ਕਿਹਾ ਕਿ ਉਹ ਕਾਫ਼ੀ ਨਰਵਸ ਹੈ। ਉਹ ਡੈੱਥ ਓਵਰਾਂ 'ਚ ਚੰਗਾ ਹੈ। ਉਹ ਖੇਡ ਨੂੰ ਚੰਗਾ ਤਰ੍ਹਾਂ ਪੜ੍ਹਦਾ ਹੈ, ਉਹ ਆਪਣੇ ਹੁਨਰ ਨੂੰ ਮੈਦਾਨ 'ਤੇ ਦਿਖਾਉਣ 'ਚ ਸਮਰਥ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿਸ ਚੀਜ਼ 'ਤੇ ਕੰਮ ਕਰਨਾ ਚਾਹੁੰਦਾ ਹੈ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News