IPL 2021 : ਚੇਨਈ ਦੀ ਜਿੱਤ ਨਾਲ ਪੁਆਇੰਟ ਟੇਬਲ 'ਚ ਬਦਲਾਅ, ਆਰੇਂਜ ਤੇ ਪਰਪਲ ਕੈਪ ਲਿਸਟ 'ਤੇ ਇਕ ਨਜ਼ਰ

09/25/2021 11:14:12 AM

ਸਪੋਰਟਸ ਡੈਸਕ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਖ਼ਿਲਾਫ਼ ਸ਼ੁੱਕਰਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 35ਵੇਂ ਮੈਚ 'ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੇ 6 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਇਕ ਵਾਰ ਫਿਰ ਪੁਆਇੰਟ ਟੇਬਲ 'ਚ ਚੇਟੀ ਦਾ ਸਥਾਨ ਹਾਸਲ ਕਰ ਲਿਆ ਹੈ। ਆਰ. ਸੀ. ਬੀ. ਨੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 156/6 ਦਾ ਸਕੋਰ ਬਣਾਇਆ ਜਿਸ ਦੇ ਜਵਾਬ 'ਚ ਸੀ. ਐੱਸ. ਕੇ. ਨੇ 18.1 ਓਵਰ ਦੇ ਟੀਚੇ ਨੂੰ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਟੀ20 ਵਿਸ਼ਵ ਕੱਪ ਲਈ ਜੈਵਰਧਨੇ ਨੂੰ ਦਿੱਤੀ ਵੱਡੀ ਜ਼ਿੰਮੇਦਾਰੀ

ਸੀ. ਐੱਸ .ਕੇ. ਦੇ 9 ਮੈਚਾਂ 'ਚ 7 ਜਿੱਤ ਤੇ 2 ਹਾਰ ਦੇ ਬਾਅਦ ਕੁਲ 14 ਅੰਕ ਹੋ ਗਏ ਹਨ। ਹਾਲਂਕਿ ਦਿੱਲੀ ਕੈਪੀਟਲਸ ਦੇ ਵੀ 9 ਮੈਚਾਂ 'ਚ 7 ਜਿੱਤ ਦੇ ਨਾਲ 14 ਅੰਕ ਹਨ ਪਰ ਰਨ ਰੇਟ ਦੇ ਆਧਾਰ 'ਤੇ ਉਹ ਦੂਜੇ ਸਥਾਨ 'ਤੇ ਹਨ। ਸੀ. ਐੱਸ. ਕੇ. ਦੀ ਨੈਟ ਰਨ ਰੇਟ +1.185 ਜਦਕਿ ਦਿੱਲੀ ਦੀ+0.613 ਹੈ। ਆਰ. ਸੀ. ਬੀ. 9 ਮੈਚਾਂ 'ਚ 5 ਜਿੱਤ ਦੇ ਨਾਲ 10 ਅੰਕ ਲੈ ਕੇ ਤੀਜੇ ਸਥਾਨ ਤੇ ਕੋਲਕਾਤਾ ਨਾਈਟ ਰਾਈਡਰਜ਼ 9 ਮੈਚਾਂ 'ਚ 4 ਮੈਚ ਜਿੱਤ ਕੇ 8 ਅੰਕਾਂ ਦੇ ਨਾਲ ਚੌਥੇ ਸਥਾਨ 'ਚੇ ਹੈ।

ਰਾਜਸਥਾਨ ਰਾਇਲਜ਼ 8 ਮੈਚਾਂ 'ਚ 4 ਜਿੱਤ ਤੇ ਮੁੰਬਈ ਇੰਡੀਅਨਜ਼ 9 ਮੈਚਾਂ 'ਚ 4 ਜਿੱਤ ਦੇ ਨਾਲ 8-8 ਅੰਕਾਂ ਸਮੇਤ ਕ੍ਰਮਵਾਰ ਪੰਜਵੇਂ ਤੇ ਛੇਵੇਂ ਸਥਾਨ 'ਤੇ ਹਨ। ਜਦਕਿ ਪੰਜਾਬ ਕਿੰਗਜ਼ 9 ਮੈਚਾਂ 'ਚੋਂ 3 ਮੈਚ ਜਿੱਤ ਕੇ 6 ਅੰਕਾਂ ਦੇ ਨਾਲ 7ਵੇਂ ਤੇ ਸਨਰਾਈਜ਼ਰਜ਼ ਹੈਦਰਾਬਾਦ 8 ''ਚੋਂ 1 ਮੈਚ ਜਿੱਤ ਕੇ 2 ਅੰਕਾਂ ਦੇ ਨਾਲ ਆਖ਼ਰੀ ਸਥਾਨ 'ਤੇ ਹੈ।

ਆਰੇਂਜ ਕੈਪ
ਟਾਪ ਪੰਜ ਬੱਲੇਬਾਜ਼ੀ ਦੀ ਲਿਸਟ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਦਿੱਲੀ ਦੇ ਓਪਨਰ ਸ਼ਿਖਰ ਧਵਨ 422 ਦੌੜਾਂ ਦੇ ਨਾਲ ਪਹਿਲੇ ਸਥਾਨ 'ਤੇ ਆਰੇਂਜ ਕੈਪ 'ਤੇ ਕਬਜ਼ਾ ਜਮਾਏ ਹੋਏ ਹਨ। ਪੰਜਾਬ ਦੇ ਕੇ. ਐੱਲ. ਰਾਹੁਲ 380 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਕਾਇਮ ਹਨ। ਤੀਜੇ ਸਥਾਨ 'ਤੇ ਪੰਜਾਬ ਦੇ ਮਯੰਕ ਅਗਰਵਾਲ ਦੀ ਜਗ੍ਹਾ ਸੀ. ਐੱਸ. ਕੇ. ਦੇ ਫ਼ਾਫ਼ ਡੁਪਲੇਸਿਸ ਨੇ ਲੈ ਲਈ ਹੈ ਜਿਸ ਦੀਆਂ 351 ਦੌੜਾਂ ਹੋ ਗਈਆਂ ਹਨ। ਮਯੰਕ 327 ਦੌੜਾਂ ਦੇ ਨਾਲ ਹੁਣ ਚੌਥੇ ਸਥਾਨ 'ਤੇ ਆ ਗਏ ਹਨ। ਪੰਜਵੇਂ ਸਥਾਨ 'ਤੇ ਪ੍ਰਿਥਵੀ ਸ਼ਾਹ ਦੀ ਜਗ੍ਹਾ ਹੁਣ ਰਿਤੂਰਾਜ ਗਾਇਕਵਾੜ ਨੇ ਲੈ ਲਈ ਹੈ। ਗਾਇਕਵਾੜ 322 ਦੌੜਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।

ਪਰਪਲ ਕੈਪ
ਆਰ. ਸੀ. ਬੀ. ਦੇ ਹਰਸ਼ਲ ਪਟੇਲ 8 ਮੈਚਾਂ 'ਚ 17 ਵਿਕਟਾਂ ਦੇ ਨਾਲ ਪਰਪਲ ਕੈਪ 'ਤੇ ਕਬਾਜ਼ਾ ਜਮਾਏ ਹੋਏ ਹਨ। ਦਿੱਲੀ ਦੇ ਆਵੇਸ਼ ਖਾਨ (14) ਦੂਜੇ ਸਥਾਨ 'ਤੇ ਜਦਕਿ ਰਾਇਲਜ਼ ਦੇ ਕ੍ਰਿਸ ਮੌਰਿਸ (14) ਤੀਜੇ ਸਥਾਨ 'ਤੇ ਹਨ। ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 7 ਮੈਚਾਂ 'ਚ 12 ਵਿਕਟਾਂ ਦੇ ਨਾਲ ਚੌਥੇ ਤੇ ਹੈਦਰਾਬਾਦ ਦੇ ਰਾਸ਼ਿਦ ਖ਼ਾਨ 11 ਵਿਕਟਾਂ ਦੇ ਨਾਲ ਪੰਜਵੇਂ ਸਥਾਨ 'ਤੇ ਬਰਕਰਾਰ ਹਨ।

ਇਹ ਵੀ ਪੜ੍ਹੋ : SRH ਕੈਂਪ ’ਚ ਕੋਰੋਨਾ ਮਾਮਲੇ ’ਤੇ ਬੋਲੇ BCCI ਅਧਿਕਾਰੀ, ਕਿਹਾ-ਚਿੰਤਿਤ ਪਰ ਘਬਰਾਉਣ ਦੀ ਨਹੀਂ ਲੋੜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh