IPL 2021: ਧੋਨੀ ਦੀ ਵਿਕਟ ਦਿੱਲੀ ਕੈਪੀਟਲਸ ਦੇ ਆਵੇਸ਼ ਖਾਨ ਲਈ ਸੁਫ਼ਨਾ ਸੱਚ ਹੋਣ ਵਾਂਗ

04/12/2021 5:39:26 PM

ਮੁੰਬਈ (ਭਾਸ਼ਾ) : ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਨੇ ਕਿਹਾ ਹੈ ਕਿ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਆਈ.ਪੀ.ਐਲ. ਦੇ ਪਹਿਲੇ ਮੈਚ ਵਿਚ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕੀਮਤੀ ਵਿਕਟ, ਉਨ੍ਹਾਂ ਲਈ ਵਰਿ੍ਹਆਂ ਤੋਂ ਦੇਖਿਆ ਇਕ ਸੁਫ਼ਨਾ ਸੱਚ ਹੋਣ ਵਰਗਾ ਸੀ। ਇੰਦੌਰ ਦੇ 24 ਸਾਲਾ ਇਸ ਗੇਂਦਬਾਜ਼ ਨੇ ਧੋਨੀ ਅਤੇ ਦੱਖਣੀ ਅਫਰੀਕਾ ਦੇ ਫਾਫ ਡੁ ਪਲੇਸੀ ਦੀ ਵਿਕਟ ਲਈ।

ਦਿੱਲੀ ਕੈਪੀਟਲਸ ਨੇ ਸ਼ਨੀਵਾਰ ਨੂੰ ਉਸ ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਟੀਮ ਵੱਲੋਂ ਜਾਰੀ ਬਿਆਨ ਵਿਚ ਆਵੇਸ਼ ਨੇ ਕਿਹਾ, ‘3 ਸਾਲ ਪਹਿਲਾਂ ਮੈਨੂੰ ਮਾਹੀ ਭਰਾ ਦਾ ਵਿਕਟ ਲੈਣ ਦਾ ਮੌਕਾ ਮਿਲਿਆ ਸੀ ਪਰ ਕਿਸੇ ਨੇ ਕੈਚ ਹੀ ਛੱਡ ਦਿੱਤਾ। ਹੁਣ ਮੇਰਾ ਸੁਫ਼ਨਾ ਪੂਰਾ ਹੋ ਗਿਆ ਅਤੇ ਮੈਂ ਬਹੁਤ ਖ਼ੁਸ਼ ਹਾਂ।’ ਉਨ੍ਹਾਂ ਕਿਹਾ, ‘ਉਨ੍ਹਾਂ ਨੇ ਕੁੱਝ ਸਮੇਂ ਨਾਲ ਮੁਕਾਬਲੇਬਾਜ਼ੀ ਕ੍ਰਿਕਟ ਨਹੀਂ ਖੇਡੀ ਸੀ ਤਾਂ ਅਸੀਂ ਉਨ੍ਹਾਂ ’ਤੇ ਦਬਾਅ ਬਣਾਉਣ ਦੀ ਰਣਨੀਤੀ ਅਪਣਾਈ ਅਤੇ ਉਸੀ ਵਜ੍ਹਾ ਨਾਲ ਮੈਂ ਉਨ੍ਹਾਂ ਦੀ ਵਿਕਟ ਲੈ ਸਕਿਆ।’

ਉਨ੍ਹਾਂ ਕਿਹਾ, ‘ਪਹਿਲੇ ਮੈਚ ਵਿਚ ਆਪਣੇ ਪ੍ਰਦਰਸ਼ਨ ਤੋਂ ਮੈਂ ਕਾਫ਼ੀ ਖ਼ੁਸ਼ ਹਾਂ ਅਤੇ ਜ਼ਿਅਦਾ ਖ਼ੁਸ਼ੀ ਇਸ ਗੱਲ ਦੀ ਹੈ ਕਿ ਟੀਮ ਜਿੱਤ ਗਈ। ਮੈਂ ਮਾਹੀ ਭਰਾ ਅਤੇ ਫਾਫ ਡੁ ਪਲੇਸੀ ਦੀ ਵਿਕਟ ਲੈ ਕੇ ਜਿੱਤ ਦੀ ਨੀਂਹ ਰੱਖੀ। ਟੀਮ ਪ੍ਰਬੰਧਨ ਵੱਲੋਂ ਦਿੱਤੀ ਗਈ ਭੂਮਿਕਾ ਨਿਭਾਅ ਕੇ ਮੈਂ ਕਾਫ਼ੀ ਖ਼ੁਸ਼ ਹਾਂ।’


cherry

Content Editor

Related News