ਕੋਰੋਨਾ ਦੇ ਸਾਏ ਦਰਮਿਆਨ ਇਸ ਜਗ੍ਹਾ ਸ਼ਿਫ਼ਟ ਹੋ ਸਕਦੇ ਹਨ ਬਾਕੀ ਦੇ ਬਚੇ ਹੋਏ ਮੈਚ

05/04/2021 12:21:07 PM

ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਸੋਮਵਾਰ ਨੂੰ ਖੇਡੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 2021 ਦੇ 30ਵੇਂ ਮੈਚ ਨੂੰ ਰੱਦ ਕਰ ਦਿੱਤਾ ਗਿਆ ਜਦੋਂ ਕੇ. ਕੇ. ਆਰ. ਦੇ ਦੋ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ। ਹੁਣ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਬੁੱਧਵਾਰ ਨੂੰ ਹੋਣ ਵਾਲਾ ਇੰਡੀਅਨ ਪ੍ਰੀਮੀਅਰ ਲੀਗ ਦਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਗੇਂਦਬਾਜ਼ੀ ਕੋਚ ਐੱਲ. ਬਾਲਾਜੀ ਦੇ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ ’ਚੋਂ ਲੰਘਣਾ ਪੈ ਰਿਹਾ ਹੈ।  ਹੁਣ ਰਿਪੋਰਟਸ ਮੁਤਾਬਕ ਆਈ. ਪੀ. ਐੱਲ. ਨੂੰ ਨੂੰ ਲੈ ਕੇ ਇਕ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ ਤੇ ਅਹਿਮਦਾਬਾਦ ਤੇ ਦਿੱਲੀ ’ਚ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਇਸ ਨੂੰ ਮੁੰਬਈ ਸ਼ਿਫਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਲੱਗੀ IPL 'ਤੇ ਬ੍ਰੇਕ, ਹੁਣ ਭਲਕੇ CSK ਅਤੇ RR ਵਿਚਾਲੇ ਹੋਣ ਵਾਲਾ ਮੈਚ ਹੋਇਆ ਮੁਲਤਵੀ

ਇਕ ਨਿਊਜ਼ ਰਿਪੋਰਟ ਮੁਤਾਬਕ ਆਈ. ਪੀ. ਐਲ. ਹਫ਼ਤੇ ਤਕ ਮੁੰਬਈ ’ਚ ਸ਼ਿਫ਼ਟ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੋਵੇਗਾ ਕਿ ਕੋਲਕਾਤਾ ਤੇ ਬੈਂਗਲੁਰੂ ਜੋ ਆਈ. ਪੀ. ਐੱਲ. ਦੇ ਤੀਜੇ ਪੜਾਅ ਦੇ ਆਖ਼ਰੀ ਪੜਾਅ ਦੀ ਮੇਜ਼ਬਾਨੀ ਕਰਨ ਵਾਲੇ ਸਨ ਮੈਚਾਂ ਦੀ ਮੇਜ਼ਬਾਨੀ ਨਹੀਂ ਕਰ ਸਕਣਗੇ। ਇਸੇ ਦੇ ਨਾਲ ਹੀ ਮੈਚਾਂ ਦੇ ਸ਼ੈਡਿਊਲ ’ਚ ਵੀ ਬਦਲਾਅ ਹੋ ਸਕਦਾ ਹੈ ਕਿਉਂਕਿ ਜ਼ਿਆਦਾ ਡਬਲ ਹੈਡਰ ਅੱਗੇ ਦਾ ਰਸਤਾ ਹੋ ਸਕਦੇ ਹਨ। ਜਦਕਿ 30 ਮਈ ਨੂੰ ਖੇਡਿਆ ਜਾਣ ਵਾਲਾ ਫ਼ਾਈਨਲ ਜੂਨ ਦੇ ਸ਼ੁਰੂ ’ਚ ਹੋ ਸਕਦਾ ਹੈ। ਭਾਰਤ ’ਚ ਚੋਟੀ ਦੇ ਕ੍ਰਿਕਟ ਬੋਰਡ ਬੀ. ਸੀ. ਸੀ. ਆਈ. ਦੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਖਿਡਾਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਬਾਇਓ-ਬਬਲ ਦਾ ਨਿਰਮਾਣ ਹੈ। ਮੁੰਬਈ ’ਚ ਸਾਰੇ ਤਿੰਨ ਸਟੇਡੀਅਮ ਵਾਨਖੇੜੇ, ਡੀ. ਵਾਈ ਪਾਟਿਲ ਤੇ ਬ੍ਰੇਬੋਰਨ ਚੰਗੀ ਹਾਲਤ ’ਚ ਹਨ ਕਿਉਂਕਿ ਉੱਥੇ ਇਸ ਦਿਲਖਿੱਚਵੀਂ ਲੀਗ ਦਾ ਪਹਿਲਾ ਪੜਾਅ ਆਯੋਜਿਤ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh