IPL ਮੈਚ ’ਤੇ ਸੱਟਾ ਲਾਉਣ ਵਾਲੇ 9 ਲੋਕ ਗਿ੍ਰਫ਼ਤਾਰ, ਲੱਖਾਂ ਰੁਪਏ ਦਾ ਸੀ ਇਹ ਗ਼ੈਰਕਾਨੂੰਨੀ ਕਾਰਾ

04/19/2021 5:03:55 PM

ਬੈਤੂਲ— ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ’ਚ ਗੰਜ ਪੁਲਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਤੇ ਸੱਟਾ ਲਗਵਾਉਣ ਦੇ ਮਾਮਲੇ ’ਚ 9 ਦੋਸ਼ੀਆਂ ਨੂੰ ਗ਼ਿ੍ਰਫਤਾਰ ਕਰਕੇ ਨਕਦ ਰਾਸ਼ੀ ਤੇ ਵੱਡੀ ਗਿਣਤੀ ’ਚ ਮੋਬਾਇਲ ਜ਼ਬਤ ਕੀਤੇ। ਬੈਤੂਲ ਦੇ ਪੁਲਸ ਅਧਿਕਾਰੀ (ਐੱਸ. ਡੀ. ਓ. ਪੀ.) ਨਿਤੇਸ਼ ਪਟੇਲ ਨੇ ਅੱਜ ਸ਼ਾਮ ਪੱਤਰਕਾਰਾਂ ਨੂੰ ਦੱਸਿਆ ਕਿ ਆਈ. ਪੀ. ਐੱਲ. ਮੈਚ ’ਤੇ ਲੱਖਾਂ ਰੁਪਏ ਦਾਅ ’ਤੇ ਲਾਉਣ ਦੀ ਕਲ ਸੂਚਨਾ ਮਿਲੀ ਸੀ। ਪੁਲਸ ਨੇ ਕਾਲਜ ਚੌਕ ਤੋਂ ਦੋਸ਼ੀ ਅਜੇ ਦੰਵੜੇ ਵਸਨੀਕ ਬਡੋਰਾ ਨੂੰ ਫੜਿਆ ਜੋ ਮੋਬਾਇਲ ਐਪ ਰਾਹੀਂ ਸੱਟਾ ਲਗਵਾਉਂਦਾ ਸੀ।
ਇਹ ਵੀ ਪੜ੍ਹੋ : ਪੰਜਾਬ ਦੀ ਹਾਰ ’ਤੇ ਨੇਹਰਾ ਨੇ ਕੋਚ ਤੇ ਕਪਤਾਨ ਨੂੰ ਲਿਆ ਲੰਮੇਂ ਹੱਥੀਂ, ਕਿਹਾ...

ਪੁਲਸ ਦੀ ਪੁੱਛਗਿੱਛ ’ਚ ਅਜੇ ਨੇ ਹੋਰ ਦੋਸ਼ੀਆਂ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਮੁੱਖ ਸੱਟਾ ਸੰਚਾਲਕ ਅਨਾਦੀ ਮਿਸ਼ਰਾ ਦੀ ਛੱਤਸੀਗੜ੍ਹ ਪ੍ਰਦੇਸ਼ ਦੇ ਰਾਏਪੁਰ ’ਚ ਦਬਿਸ਼ ਕੀਤੀ ਤਾਂ ਉਹ ਉੱਥੇ ਬਾਕੀ ਸਾਥੀਆਂ ਦੇ ਨਾਲ ਮੋਬਾਈਲ ਰਾਹੀਂ ਜੁੜ ਕੇ ਸੱਟਾ ਲਗਵਾ ਰਿਹਾ ਸੀ। ਪੁਲਸ ਨੇ ਅਨਾਦੀ ਮਿਸ਼ਰਾ (20) ਵਸਨੀਕ ਬੋਰੀਆ ਕਲਾ ਰਾਏਪੁਰ ਛੱਤੀਸਗੜ੍ਹ ਤੋਂ ਇਲਾਵਾ ਅਜੇ ਦਵੰਡੇ (37) ਵਸਨੀਕ ਬਡੋਰਾ ਥਾਣਾ ਬੈਤੂਲ ਬਾਜ਼ਾਰ, ਵਿਸ਼ਾਲ ਪ੍ਰਜਾਪਤੀ (23) ਬੈਤੂਲ, ਸਿੱਧਾਰਥ ਚੌਰਸੀਆ (25) ਬੈਤੂਲ, ਤਾਜ ਮੁਹੰਮਦ ਉਰਫ਼ ਡੰਮਾ (44) ਵਸਨੀਕ ਆਮਲਾ, ਹਿਮਾਂਸ਼ੂ ਦੇਸ਼ਮੁਖ (19) ਵਸਨੀਕ ਮੁਲਤਾਈ, ਸ਼ੁੱਭਮ ਸਾਹੂ (23) ਵਸਨੀਕ ਬੋਰਦੇਹੀ, ਸ਼ੁੱਭਮ ਸ਼ਿਵਹਰੇ (29) ਵਸਨੀਕ ਪ੍ਰਭਾਤ ਪੱਟਨ ਤੇ ਹਿਮਾ ਅੱਗਰਵਾਲ (20) ਵਸਨੀਕ ਮੁਲਤਾਈ ਨੂੰ ਆਈ. ਟੀ. ਐਕਟ ਦੇ ਤਹਿਤ ਗਿ੍ਰਫ਼ਤਾਰ ਕੀਤਾ।
ਇਹ ਵੀ ਪੜ੍ਹੋ : IPL 2021: ਚਾਹਲ ਨੂੰ ਪਹਿਲੀ ਵਿਕਟ ਲਈ ਕਰਨਾ ਪਿਆ 3 ਮੈਚਾਂ ਦਾ ਇੰਤਜ਼ਾਰ, ਰੋ ਪਈ ਧਨਾਸ਼੍ਰੀ ਵਰਮਾ

ਦੋਸ਼ੀਆਂ ਕੋਲੋਂ ਇਕ ਲੱਖ ਤਿੰਨ ਹਜ਼ਾਰ ਰੁਪਏ ਨਕਦ, ਇਕ ਲੱਖ 79 ਹਜ਼ਾਰ 500 ਰੁਪਏ ਦੀ ਕੀਮਤ ਦੇ 11 ਮੋਬਾਈਲ, ਟੀ. ਵੀ., ਸੈੱਟਅਪ ਬਾਕਸ ਆਦਿ ਬਰਾਮਦ ਕੀਤਾ। ਪੁਲਸ ਫ਼ਰਾਰ ਮੁੱਖ ਦੋਸ਼ੀ ਆਜਿਦ ਮੁਲਤਾਈ ਤੇ ਦੋਸ਼ੀ ਬੁਲੂ ਮਿਸ਼ਰਾ ਵਸਨੀਕ ਉਡਦਨ ਬੈਤੂਲ ਅਤੇ ਅਕਸ਼ੈ ਤਾਤੇੜ ਵਸਨੀਕ ਬੈਤੂਲ ਦੀ ਭਾਲ ਕਰ ਰਹੀ ਹੈ। ਗਿ੍ਰਫ਼ਤਾਰ ਦੋਸ਼ੀਆਂ ਦੀ ਡਾਇਰੀ ਤੇ ਮੋਬਾਈਲ ’ਚ ਕਰੀਬ ਇਕ ਕਰੋੜ ਰੁਪਏ ਦੇ ਲੈਣ-ਦੇਣ ਦਾ ਹਿਸਾਬ ਮਿਲਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh