IPL 2020 : ਅੱਜ ਹੈਦਰਾਬਾਦ ਦਾ ਰਾਜਸਥਾਨ ਅਤੇ ਦਿੱਲੀ ਦਾ ਮੁੰਬਈ ਨਾਲ ਹੋਵੇਗਾ ਸ਼ਖ਼ਤ ਮੁਕਾਬਲਾ

10/11/2020 10:46:10 AM

ਦੁਬਈ/ਆਬੂਧਾਬੀ : ਡੈਵਿਡ ਵਾਰਨਰ ਦੀ ਕਪਤਾਨੀ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਐਤਵਾਰ ਯਾਨੀ ਅੱਜ ਦੁਪਹਿਰ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਜਿੱਤ ਦੇ ਰਸਤੇ 'ਤੇ ਅੱਗੇ ਵਧਣ ਅਤੇ ਪਿਛਲੇ ਮੁਕਾਬਲੇ ਵਿਚ ਹਾਰ ਝੱਠਣ ਵਾਲੀ ਸਟੀਵ ਸਮਿਥ ਦੀ ਅਗਵਾਈ ਵਾਲੀ ਰਾਜਸਥਾਨ ਦੀ ਟੀਮ ਵਾਪਸੀ ਲਈ ਉਤਰੇਗੀ। ਇਹ ਮੁਕਾਬਲਾ ਆਸਟਰੇਲੀਆ ਦੇ ਦੋ ਧਾਕੜਾਂ ਵਾਰਨਰ ਅਤੇ ਸਮਿਥ ਦਾ ਵੀ ਮੁਕਾਬਲਾ ਹੋਵੇਗਾ। ਹੈਦਰਾਬਾਦ ਨੇ ਪਿਛਲੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 69 ਦੌੜਾਂ ਨਾਲ ਹਰਾਇਆ ਸੀ, ਜਦੋਂਕਿ ਰਾਜਸਥਾਨ ਨੂੰ ਦਿੱਲੀ ਕੈਪੀਟਲਸ ਵਿਰੁੱਧ ਆਪਣੇ ਪਿਛਲੇ ਮੈਚ ਵਿਚ 46 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਹੈਦਰਾਬਾਦ ਨੂੰ ਪੰਜਾਬ ਵਿਰੁੱਧ ਵੱਡੀ ਜਿੱਤ ਹਾਸਲ ਹੋਈ ਸੀ ਅਤੇ ਉਹ ਆਪਣੀ ਲੈਅ ਨੂੰ ਬਰਕਰਾਰ ਰੱਖਦੇ ਹੋਏ ਅੱਗੇ ਵਧਣਾ ਚਾਹੇਗੀ, ਜਦੋਂਕਿ ਰਾਜਸਥਾਨ ਦੀ ਟੀਮ ਪਿਛਲੀ ਹਾਰ ਨੂੰ ਭੁੱਲ ਕੇ ਵਾਪਸੀ ਕਰਣਾ ਚਾਹੇਗੀ। ਹੈਦਰਾਬਾਦ ਦੀ ਟੀਮ 6 ਮੈਚਾਂ ਵਿਚੋਂ 3 ਜਿੱਤਾਂ, 3 ਹਾਰਾਂ ਨਾਲ 6 ਅੰਕ ਲੈ ਕੇ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਹੈ, ਜਦੋਂ ਕਿ ਰਾਜਸਥਾਨ ਰਾਇਲਜ਼ ਦੀ ਟੀਮ 6 ਮੁਕਾਬਲਿਆਂ ਵਿਚ 2 ਜਿੱਤਾਂ ਅਤੇ 4 ਹਾਰਾਂ ਨਾਲ 4 ਅੰਕ ਲੈ ਕੇ 7ਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ: ਚੀਨ ਦਾ ਮੁਕਾਬਲਾ ਕਰਨ ਲਈ ਦੁਨੀਆ ਦੇ 7 ਕੇਂਦਰੀ ਬੈਂਕ ਜਲਦੀ ਹੀ ਜ਼ਾਰੀ ਕਰਨਗੇ ਡਿਜੀਟਲ ਕਰੰਸੀ



ਇਸੇ ਤਰ੍ਹਾਂ ਆਈ.ਪੀ.ਐਲ. 13 ਵਿਚ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਅਤੇ ਅੰਕ ਸੂਚੀ ਵਿਚ ਸਿਖ਼ਰ ਦੀਆਂ ਟੀਮਾਂ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਐਤਵਾਰ ਸ਼ਾਮ ਨੂੰ ਹੋਣ ਵਾਲੇ ਆਈ.ਪੀ.ਐਲ. ਮੁਕਾਬਲੇ ਵਿਚ ਜ਼ੋਰਦਾਰ ਟੱਕਰ ਦੇਖਣ ਨੂੰ ਮਿਲੇਗੀ। ਦਿੱਲੀ ਅਤੇ ਮੁੰਬਈ ਨੇ ਆਪਣੇ ਪਿਛਲੇ ਮੁਕਾਬਲੇ ਜਿੱਤੇ ਹਨ। ਮੁੰਬਈ ਨੇ ਰਾਜਸਥਾਨ ਰਾਇਲਜ਼ ਨੂੰ 57 ਦੌੜਾਂ ਨਾਲ ਅਤੇ ਦਿੱਲੀ ਨੇ ਵੀ ਰਾਜਸਥਾਨ ਨੂੰ 46 ਦੌੜਾਂ ਨਾਲ ਮਾਤ ਦਿੱਤੀ ਸੀ। ਦਿੱਲੀ 6 ਮੈਚਾਂ ਵਿਚ 5 ਜਿੱਤਾਂ ਅਤੇ 1 ਹਾਰ ਨਾਲ 10 ਅੰਕ ਲੈ ਕੇ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਹੈ, ਜਦੋਂਕਿ ਮੁੰਬਈ 6 ਮੈਚਾਂ ਵਿਚ 4 ਜਿੱਤਾਂ, 2 ਹਾਰਾਂ ਨਾਲ 8 ਅੰਕ ਲੈ ਕੇ ਦੂਜੇ ਸਥਾਨ 'ਤੇ ਹੈ।

cherry

This news is Content Editor cherry