ਕੋਰੋਨਾ ਦਾ ਡਰ, CSK ਤੋਂ ਬਾਅਦ ਹੁਣ IPL ਦੀ ਇਸ ਟੀਮ ਨੇ ਟਵਿਟਰ ਤੇ ਕੀਤਾ ਇਹ ਵੱਡਾ ਐਲਾਨ

03/17/2020 4:15:03 PM

ਸਪੋਰਟਸ ਡੈਸਕ— ਦੁਨੀਆ ਦੀ ਨੰਬਰ-1 ਟੀ20 ਲੀਗ ਆਈ. ਪੀ. ਐੱਲ. ਨੂੰ ਕੋਰੋਨਾ ਵਾਇਰਸ ਕਾਰਨ ਵੱਡਾ ਝਟਕਾ ਲੱਗਾ ਹੈ। ਇਹ ਟੂਰਨਾਮੈਂਟ 15 ਅਪ੍ਰੈਲ ਤੱਕ ਲਈ ਤਾਂ ਮੁਲਤਵੀ ਹੀ ਚੁੱਕਿਆ ਹੈ। ਹੁਣ ਇਸ ਦੇ ਟ੍ਰੇਨਿੰਗ ਕੈਂਪ ਵੀ ਲਗਾਤਾਰ ਮੁਲਤਵੀ ਕੀਤੇ ਜਾ ਰਹੇ ਹਨ। ਅਜਿਹੇ ’ਚ ਕੋਰੋਨਾ ਦੇ ਖਤਰੇ ਨੂੰ ਵੇਖਦੇ ਹੋਏ ਆਈ. ਪੀ. ਐੱਲ. ਦੀ ਟੀਮ ਚੇਨਈ ਸੁਪਰ ਕਿੰਗਜ਼ ਤੋਂ ਬਾਅਦ ਰਾਇਲ ਚੈਲੇਂਜਰਜ਼ ਬੇਂਗਲੁਰੂ ਨੇ ਵੀ ਆਪਣੇ ਟ੍ਰੇਨਿੰਗ ਕੈਂਪ ਨੂੰ ਅਣ ਮਿੱਧੇ ਸਮੇਂ ਤਕ ਲਈ ਮੁਲਤਵੀ ਕਰ ਦਿੱਤਾ ਹੈ। ਇਹ ਕੈਂਪ 21 ਮਾਰਚ ਤੋਂ ਸ਼ੁਰੂ ਹੋਣਾ ਸੀ।

ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਪਣੇ ਟਵਿਟਰ ਹੈਂਡਲ ’ਤੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਸੋਮਵਾਰ ਰਾਤ ਟਵੀਟ ਕੀਤਾ, 21 ਮਾਰਚ ਤੋਂ ਸ਼ੁਰੂ ਹੋਣ ਵਾਲਾ ਬੇਂਗਲੁਰੂ ਦਾ ਅਭਿਆਸ ਸੈਸ਼ਨ ਸਾਰਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਅਗਲੇ ਆਦੇਸ਼ ਤਕ ਮੁਲਤਵੀ ਕੀਤਾ ਗਿਆ ਹੈ। ਸਾਡੀ ਸਭ ਤੋਂ ਅਪੀਲ ਹੈ ਕਿ ਉਹ ਸਿਹਤ ਮੰਤਰਾਲੇ  ਦੀ ਗਾਇਡਲਾਈਨਜ਼ ਦੀ ਪਾਲਣਾ ਕਰਨ।  

ਇੰਡੀਆ ’ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਬੀ. ਸੀ. ਸੀ. ਆਈ. ਨੇ 13 ਮਾਰਚ ਨੂੰ ਆਈ. ਪੀ. ਐੱਲ ਨੂੰ ਅੱਗੇ ਖਿਸਕਾਉਣ ਦਾ ਐਲਾਨ ਕੀਤਾ ਸੀ। ਬੀ. ਸੀ. ਸੀ. ਆਈ. ਨੇ ਇਹ ਸਾਫ਼ ਕਰ ਦਿੱਤਾ ਹੈ ਕਿ 15 ਅਪ੍ਰੈਲ ਤਕ ਲਈ ਆਈ. ਪੀ. ਐੱਲ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ ਅਤੇ ਇਸ ਸੀਜ਼ਨ ਆਈ. ਪੀ. ਐੱਲ. ਹੋਵੇਗਾ ਜਾਂ ਨਹੀਂ ਹੋਵੇਗਾ ਇਸ ਦਾ ਫੈਸਲਾ ਅੱੱਗੇ ਦੇ ਹਾਲਾਤ ਨੂੰ ਦੇਖ ਕੇ ਹੀ ਲਿਆ ਜਾਵੇਗਾ।