IPL 2020: ਮੁੰਬਈ ਦੀ ਜਿੱਤ ਉਪਰੰਤ ਮੈਦਾਨ 'ਚ ਆਈ ਨੀਤਾ ਅੰਬਾਨੀ , ਰੋਹਿਤ ਸ਼ਰਮਾ ਨੂੰ ਇੰਝ ਦਿੱਤੀ ਵਧਾਈ

11/11/2020 11:56:24 AM

ਦੁਬਈ : ਮੁੰਬਈ ਇੰਡੀਅਨਜ਼ ਨੇ ਕਪਤਾਨ ਰੋਹਿਤ ਸ਼ਰਮਾ ਦੀ 68 ਦੌੜਾਂ ਦੀ ਅਰਧ ਸੈਂਕੜੇ ਦੀ ਪਾਰੀ ਦੀ ਮਦਦ ਨਾਲ ਇੱਥੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਫਾਈਨਲ ਵਿਚ ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਟਰਾਫ਼ੀ ਆਪਣੇ ਨਾਂ ਕਰ ਲਈ। ਇਹ 5ਵੀਂ ਵਾਰ ਹੈ ਜਦੋਂ ਮੁੰਬਈ ਇੰਡੀਅਨਜ਼ ਦੀ ਟੀਮ ਆਈ.ਪੀ.ਐਲ. ਦਾ ਖ਼ਿਤਾਬ ਜਿੱਤਣ ਵਿਚ ਸਫ਼ਲ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 156 ਦੌੜਾਂ ਬਣਾਈਆਂ। ਇਸ ਟੀਚੇ ਨੂੰ ਮੁੰਬਈ ਇੰਡੀਅਨਜ਼ ਨੇ 18.4 ਓਵਰ ਵਿਚ 5 ਵਿਕਟਾਂ ਗਵਾ ਕੇ 157 ਦੌੜਾਂ ਬਣਾ ਕੇ ਹਾਸਲ ਕਰ ਲਿਆ।

ਇਹ ਵੀ ਪੜ੍ਹੋ : ਬੂਟ ਸਾਫ਼ ਕਰਦੇ ਦਿਖੇ ਵਿਰਾਟ ਕੋਹਲੀ, ਅਨੁਸ਼ਕਾ ਨੇ ਸਾਂਝੀ ਕੀਤੀ ਤਸਵੀਰ

ਦੱਸ ਦੇਈਏ ਕਿ ਮੁੰਬਈ ਦੇ ਮੈਚ ਜਿੱਤਣ ਤੋਂ ਬਾਅਦ ਟੀਮ ਦੀ ਮਾਲਕਣ ਨੀਤਾ ਅੰਬਾਨੀ ਮੈਦਾਨ 'ਤੇ ਉਤਰ ਆਈ ਅਤੇ ਜਸ਼ਨ ਵਿਚ ਸ਼ਾਮਲ ਹੋਈ। ਨੀਤਾ ਅੰਬਾਨੀ ਪਹਿਲਾਂ ਤਾਂ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਆਈ ਅਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਹਾਈ-ਫਾਈ ਕੀਤਾ। ਸੋਸ਼ਲ ਮੀਡੀਆ 'ਤੇ ਨੀਤਾ ਅੰਬਾਨੀ ਅਤੇ ਰੋਹਿਤ ਸ਼ਰਤਾ ਦੀ ਹਾਈ-ਫਾਈ ਕਰਦੇ ਹੋਏ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ।

 

 

cherry

This news is Content Editor cherry