IPL 2020 : ਮੁੰਬਈ 'ਚ ਖੇਡਿਆ ਜਾਵੇਗਾ ਪਹਿਲਾ ਮੁਕਾਬਲਾ, ਜਾਣੋ ਕਦੋਂ ਤੋਂ ਸ਼ੁਰੂ ਹੋਵੇਗਾ ਕ੍ਰਿਕਟ ਦਾ ਇਹ ਮਹਾਕੁੰਭ

12/31/2019 1:07:36 PM

ਨਵੀਂ ਦਿੱਲੀ : ਆਈ. ਪੀ. ਐੱਲ. 2020 ਮਤਲਬ 13ਵੇਂ ਸੀਜ਼ਨ ਦਾ ਆਗਾਜ਼ 29 ਮਾਰਚ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਹੋਵੇਗਾ। ਮੌਜੂਦਾ ਚੈਂਪੀਅਨਜ਼ ਮੁੰਬਈ ਇੰਡੀਅਨਜ਼ ਟੀਮ ਆਪਣੇ ਘਰ ਵਿਚ ਖੇਡਦਿਆਂ ਖਿਤਾਬ ਬਚਾਉਣ ਦੀ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਦਿੱਲੀ ਕੈਪੀਟਲਜ਼ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤ ਦੀ ਤਾਰੀਖ 29 ਮਾਰਚ ਤੈਅ ਕਰ ਦਿੱਤੀ ਗਈ ਹੈ। ਇਸ ਅਧਿਕਾਰੀ ਨੇ ਕਿਹਾ, ''ਮੈਨੂੰ ਦੱਸਿਆ ਗਿਆ ਹੈ ਕਿ ਆਈ. ਪੀ. ਐੱਲ. ਦੇ 2020 ਸੀਜ਼ਨ ਦਾ ਆਗਾਜ਼ 29 ਮਾਰਚ ਨੂੰ ਮੁੰਬਈ ਵਿਚ ਹੋਵੇਗਾ।''

ਇਸਦਾ ਮਤਲਬ ਇਹ ਹੇਵੇਗਾ ਕਿ ਸ਼ੁਰੂਆਤ ਵਿਚ ਮੈਚ ਖੇਡਣ ਵਾਲੀਆਂ ਕੁਝ ਟੀਮਾਂ ਨੂੰ ਆਸਟਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਖਿਡਾਰੀਆਂ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਇਸ ਦਾ ਕਾਰਨ ਇਹ ਹੈ ਕਿ ਉਸ ਸਮੇਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਚਲ ਰਹੀ ਹੋਵੇਗੀ ਅਤੇ ਇਸੇ ਤਰ੍ਹਾਂ ਇੰਗਲੈਂਡ ਅਤੇ ਸ਼੍ਰੀਲੰਕਾ ਦੀ ਟੀਮ ਟੈਸਟ ਸੀਰੀਜ਼ ਖੇਡ ਰਹੀ ਹੋਵੇਗੀ, ਜਿਸ ਦੀ ਸਮਾਪਤੀ 31 ਮਾਰਚ ਨੂੰ ਹੋਵੇਗੀ।

ਮੀਡੀਆ ਨਾਲ ਗੱਲ ਕਰਦਿਆਂ ਇਕ ਫ੍ਰੈਂਚਾਈਜ਼ੀ ਦੇ ਸੀਨੀਅਰ ਅਧਿਕਾਰੀ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਆਈ. ਪੀ. ਐੱਲ. ਗਵਰਨਿੰਗ ਕਾਊਂਸਿਲ ਇਕ ਵਾਰ ਫਿਰ ਪੁਰਾਣੇ ਫਾਰਮੈੱਟ ਦੇ ਆਧਾਰ 'ਤੇ ਡਬਲ ਹੈਡਰ ਦਾ ਆਯੋਜਨ ਕਰੇਗਾ ਅਤੇ ਇਹ ਟੂਰਨਾਮੈਂਟ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਆਈ. ਪੀ. ਐੱਲ. ਗਵਰਨਿੰਗ ਕਾਊਂਸਿਲ ਇਸ ਸੀਜ਼ਨ ਵਿਚ ਵੱਧ ਤੋਂ ਵੱਧ ਡਬਲ ਹੈਡਰ ਕਰਾਉਣ ਦੇ ਪੱਖ ਵਿਚ ਹੈ, ਕਿਉਂਕਿ ਉਸ ਦਾ ਮੰਨਣਾ ਹੈ ਕਿ ਉਸ ਨਾਲ ਦਰਸ਼ਕਾਂ ਨੂੰ ਚੰਗਾ ਵਿਊਈਂਗ ਟਾਈਮ ਮਿਲ ਸਕੇਗਾ।

1. ਮੁੰਬਈ ਇੰਡੀਅਨਜ਼
ਰੋਹਿਤ ਸ਼ਰਮਾ, ਕਵਿੰਟਨ ਡੀ ਕਾਕ, ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਲਸਿਥ ਮਲਿੰਗਾ, ਜਸਪ੍ਰੀਤ ਬੁਮਰਾਹ, ਮਿਚੇਲ ਮੈਕਲੇਨਘਨ, ਰਾਹੁਲ ਚਾਹਰ, ਜਯੰਤ ਯਾਦਵ, ਸੂਰਯ ਕੁਮਾਰ ਯਾਦਵ, ਅਨਮੋਲਪ੍ਰੀਤ ਸਿੰਘ, ਅਨੁਕੂਲ ਰਾਏ, ਆਦਿਤਿਆ ਤਾਰੇ, ਸ਼ੇਰਫਨ ਰਦਰਫੋਰਡ, ਟ੍ਰੇਂਟ ਬੋਲਟ, ਕ੍ਰਿਸ ਲਿਨ, ਕੂਲਟਰ ਨਾਈਲ, ਦਿਗਵਿਜੇ ਸਿੰਘ, ਬਲਵੰਤ ਰਾਏ ਸਿੰਘ, ਮੋਹਸਿਨ ਖਾਨ, ਸੌਰਵ ਤਿਵਾਰੀ, ਧਵਲ ਕੁਲਕਰਣੀ।

2. ਚੇਨਈ ਸੁਪਰਕਿੰਗਜ਼
ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ, ਹਰਭਜਨ ਸਿੰਘ, ਅੰਬਾਤੀ ਰਾਇਡੂ, ਡਵੇਨ ਬ੍ਰਾਵੋ, ਮਿਚੇਲ ਸੈਂਟਰਨ, ਸ਼ੇਨ ਵਾਟਸਨ, ਫਾਫ ਡੂ ਪਲੇਸਿਸ, ਮੁਰਲੀ ਵਿਜੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਕਰਨ ਸ਼ਰਮਾ, ਰਿਤੂਰਾਜ ਗਾਇਕਵਾੜ, ਇਮਰਾਨ ਤਾਹਿਰ, ਸ਼ਾਰਦੁਲ ਠਾਕੁਰ, ਕੇ. ਐੱਮ. ਆਸਿਫ, ਮੋਨੂੰ ਕੁਮਾਰ, ਲੁੰਗੀ ਐਨਗਿਡੀ, ਐੱਨ. ਜਗਦੀਸ਼ਨ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ, ਸੈਮ ਕੁਰੇਨ, ਆਰ ਸਾਈ ਕਿਸ਼ੋਰ, ਪਿਊਸ਼ ਚਾਵਲਾ।

3. ਰਾਇਲ ਚੈਲੰਜਰਜ਼ ਬੈਂਗਲੁਰੂ
ਵਿਰਾਟ ਕੋਹਲੀ, ਪਾਰਥਿਵ ਪਟੇਲ, ਏ. ਬੀ. ਡਿਵਿਲੀਅਰਸ, ਉਮੇਸ਼ ਯਾਦਵ, ਨਵਦੀਪ ਸੈਨੀ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਮੋਈਨ ਅਲੀ, ਪਵਨ ਨੇਗੀ, ਗੁਰਕਿਰਤ ਸਿੰਘ ਮਾਨ, ਦੇਵਦੱਤ ਪੱਡੀਕਲ, ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਆਰੋਨ ਫਿੰਚ, ਕ੍ਰਿਸ ਮੌਰਿਸ, ਜੋਸੇਫ ਫਿਲਿਪ, ਸ਼ਾਹਬਾਜ਼ ਅਹਿਮਦ, ਡੇਲ ਸਟੇਨ, ਇਸੁਰੂ ਉਡਾਨਾ, ਕੇਨ ਰਿਚਰਡਸਨ, ਪਵਨ ਦੇਸ਼ਪਾਂਡੇ।

4. ਰਾਜਸਥਾਨ ਰਾਇਲਜ਼
ਸਟੀਵ ਸਮਿਥ, ਸੰਜੂ ਸੈਮਸਨ, ਜੋਸ ਬਟਲਰ, ਬੇਨ ਸਟੋਕਸ, ਜੋਫਰਾ ਆਰਚਰ, ਜੈਦੇਵ ਉਨਾਦਕਟ, ਰੀਆਨ ਪਰਾਗ, ਸ਼੍ਰੇਅਸ ਗੋਪਾਲ, ਸ਼ਸ਼ਾਂਕ ਸਿੰਘ, ਮਹੀਪਾਲ ਲੋਮਰੋਰ, ਮਨਨ ਵੋਹਰਾ, ਵਰੁਣ ਆਰੋਨ, ਅੰਕਿਤ ਰਾਜਪੂਤ, ਮਯੰਕ ਮਾਰਕੰਡੇਯ, ਕਾਰਤਿਕ ਤਿਆਗੀ, ਓਸੀਅਨ ਥਾਮਸ, ਡੇਵਿਡ ਮਿਲਰ, ਅਨਿਰੁਦਧ ਜੋਸ਼ੀ, ਟਾਮ ਕੁਰੈਨ, ਐਂਡ੍ਰਿਊ ਟਾਏ, ਯਸ਼ਸਵੀ ਜਾਇਸਵਾਲ, ਅਨੁਜ ਰਾਵਤ, ਰਾਹੁਲ ਤਵੇਟੀਆ, ਰਾਬਿਨ ਉਥੱਪਾ, ਆਕਾਸ਼ ਸਿੰਘ।

5. ਦਿੱਲੀ ਕੈਪੀਟਲਸ
ਸ਼ਿਖਰ ਧਵਨ, ਸ਼੍ਰੇਅਸ ਅਈਅਰ, ਪ੍ਰਿਥਵੀ ਸ਼ਾਅ, ਰਿਸ਼ਭ ਪੰਤ, ਅਜਿੰਕਯ ਰਹਾਨੇ, ਆਰ ਅਸ਼ਵਿਨ, ਈਸ਼ਾਂਤ ਸ਼ਰਮਾ, ਅਮਿਤ ਮਿਸ਼ਰਾ, ਅਕਸ਼ਰ ਪਟੇਲ, ਹਰਸ਼ਲ ਪਟੇਲ, ਆਵੇਸ਼ ਖਾਨ, ਕਗਿਸੋ ਰਬਾਡਾ, ਕੀਮੋ ਪਾਲ, ਸੰਦੀਪ ਲਾਮਿਛਾਨੇ, ਜੇਸਨ ਰਾਏ, ਐਲੇਕਸ ਕੈਰੀ. ਕ੍ਰਿਸ ਵੋਕਸ, ਸ਼ਿਮਰੋਨ ਹੇਟਮਾਇਰ, ਮੋਹਿਤ ਸ਼ਰਮਾ, ਤੁਸ਼ਾਰ ਦੇਸ਼ਪਾਂਡੇ, ਮਾਰਕਸ ਸਟੋਈਨਿਸ, ਲਲਿਤ ਯਾਦਵ।

6. ਸਨਰਾਈਜ਼ਰਜ਼ ਹੈਦਰਾਬਾਦ
ਕੇਨ ਵਿਲੀਅਮਸਨ, ਡੇਵਿਡ ਵਾਰਨਰ, ਮਨੀਸ਼ ਪਾਂਡੇ, ਵਿਜੇ ਸ਼ੰਕਰ, ਰਾਸ਼ਿਦ ਖਾਨ, ਮੁਹੰਮਦ ਨਬੀ, ਭੁਵਨੇਸ਼ਵਰ ਕੁਮਾਰ, ਸੰਦੀਪ ਸ਼ਰਮਾ, ਅਭਿਸ਼ੇਕ ਸ਼ਰਮਾ, ਜਾਨੀ ਬੇਅਰਸਟਾਅ, ਰਿਧੀਮਾਨ ਸਾਹਾ, ਸ਼੍ਰੀਵਤਸ ਗੋਸਵਾਮੀ, ਖਲੀਲ ਅਹਿਮਦ, ਵਿਰਾਟ ਸਿੰਘ, ਪ੍ਰਿਯਮ ਗਰਗ, ਮਿਚੇਲ ਮਾਰਸ਼, ਸੰਜੇ ਯਾਦਵ, ਅਬਦੁਲ ਸਮਦ, ਸੰਦੀਪ ਬਾਵਨਕਾ, ਫੇਬੀਅਨ ਐਲਨ, ਬਿਲੀ ਸਟੇਨਲੇਕ, ਟੀ ਨਟਰਾਜਨ, ਬਾਸਿਲ ਥਾਂਪੀ, ਸ਼ਾਹਬਾਜ਼ ਨਦੀਮ, ਸਿਧਾਰਥ ਕੌਲ।

7. ਕੋਲਕਾਤਾ ਨਾਈਟ ਰਾਈਡਰਜ਼
ਦਿਨੇਸ਼ ਕਾਰਤਿਕ, ਸੁਨੀਲ ਨਰੇਨ, ਆਂਦਰੇ ਰਸੇਲ, ਸੁਭਮਨ ਗਿੱਲ, ਨੀਤੀਸ਼ ਰਾਣਾ, ਕਮਲੇਸ਼ ਨਾਗਰਕੋਟੀ, ਸ਼ਿਵਮ ਮਾਵੀ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਕੁਲਦੀਪ ਯਾਦਵ, ਰਿੰਕੂ ਸਿੰਘ, ਪੈਟ ਕਮਿੰਸ, ਓ. ਐੱਨ. ਮੋਰਗਨ, ਵਰੁਣ ਚਕਰਵਤੀ, ਹੈਰੀ ਗਰਨੀ, ਸਿੱਧੇਸ਼ ਲਾਡ, ਲਾਕੀ ਫਰਗਿਊਸਨ, ਰਾਹੁਲ ਤ੍ਰਿਪਾਠੀ, ਐੱਮ. ਸਿੱਧਾਰਥ, ਕ੍ਰਿਸ ਗ੍ਰੀਨ, ਟਾਮ ਬੈਂਟਨ, ਪ੍ਰਵੀਨ ਤਾਂਬੇ, ਨਿਖਿਲ ਨਾਈਕ।

8. ਕਿੰਗਜ਼ ਇਲੈਵਨ ਪੰਜਾਬ
ਕੇ. ਐੱਲ. ਰਾਹੁਲ, ਮਯੰਕ ਅਗਰਵਾਲ, ਨਿਕੋਲਸ ਪੂਰਨ, ਕਰੁਣ ਨਾਇਰ, ਮੁਹੰਮਦ ਸ਼ੰਮੀ, ਮੁਜੀਬ-ਉਰ-ਰਹਿਮਾਨ, ਕ੍ਰਿਸ ਗੇਲ, ਹਾਰਡੁਸ ਵਿਜਲੋਨ, ਮਨਦੀਪ ਸਿੰਘ, ਦਰਸ਼ਨ ਨਾਲਕੰਡੇ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਥਮ, ਜਗਦੀਸ਼ ਸੂਚਿਤ, ਸ਼ੇਲਡਨ ਕਾਟਰੇਲ, ਕ੍ਰਿਸ ਜਾਰਡਨ, ਗਲੇਨ ਮੈਕਸਵੇਲ, ਦੀਪਕ ਹੁੱਡਾ, ਈਸ਼ਾਨ ਪੋਰੇਨ, ਰਵੀ ਵਿਸ਼ਨੋਈ, ਜੇਮਸ ਨੀਸ਼ੇਮ, ਤਜਿੰਦਰ ਢਿੱਲੋਂ, ਪ੍ਰਭਸਿਮਰਨ ਸਿੰਘ।