IPL 2020: ਧੋਨੀ ਦੇ ਗੁੱਸੇ ਕਾਰਨ ਅੰਪਾਇਰ ਨੂੰ ਬਦਲਣਾ ਪਿਆ ਇਹ ਫ਼ੈਸਲਾ, ਟੀਮ ਨੂੰ ਬੈਨ ਕਰਨ ਦੀ ਉੱਠੀ ਮੰਗ

10/14/2020 12:29:29 PM

ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇਕ ਵਾਰ ਫਿਰ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ ਅਤੇ ਸੀ.ਐੱਸ.ਕੇ. ਨੂੰ ਬੈਨ ਕਰਣ ਦੀ ਮੰਗ ਕਰ ਰਹੇ ਹਨ। ਇਸ ਦਾ ਕਾਰਨ ਬੀਤੇ ਦਿਨ ਖੇਡੇ ਗਏ ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਮੈਚ ਦੌਰਾਨ ਧੋਨੀ ਦਾ ਅੰਪਾਇਰ ਨਾਲ ਵਿਵਾਦ ਹੈ।  

ਇਹ ਵੀ ਪੜ੍ਹੋ: IPL 2020: ਪੰਜਾਬ ਦੇ ਧਾਕੜ ਬੱਲੇਬਾਜ ਕ੍ਰਿਸ ਗੇਲ ਦਾ ਪ੍ਰਸ਼ੰਸਕਾਂ ਨੂੰ ਸੁਨੇਹਾ, ਕਿਹਾ-ਵਾਪਿਸ ਆਇਆ 'ਯੂਨੀਵਰਸ ਬੌਸ'

 


ਦਰਅਸਲ ਹੈਦਰਾਬਾਦ ਦੀ ਬੱਲੇਬਾਜ਼ੀ ਦੌਰਾਨ 19ਵੇਂ ਓਵਰ ਵਿਚ ਸ਼ਾਰਦੁਲ ਠਾਕੁਰ ਗੇਂਦਬਾਜ਼ੀ ਲਈ ਉਤਰੇ। ਪਹਿਲੀ ਗੇਂਦ 'ਤੇ 2 ਦੌੜਾਂ ਦੇਣ ਦੇ ਬਾਅਦ ਉਨ੍ਹਾਂ ਨੇ ਦੂਜੀ ਗੇਂਦ ਵਾਇਡ ਸੁੱਟੀ। ਇਸ ਦੇ ਬਾਅਦ ਦੀ ਗੇਂਦ ਵੀ ਵਾਇਡ ਲੱਗ ਰਹੀ ਸੀ। ਅੰਪਾਇਰ ਪਾਲ ਰਿਫੇਲ ਵਾਇਡ ਦੇਣ ਲਈ ਆਪਣੇ ਦੋਵੇਂ ਹੱਥ ਉਪਰ ਚੁੱਕਣ ਹੀ ਵਾਲੇ ਸਨ ਕਿ ਧੋਨੀ ਨੇ ਵਿਕਟ ਦੇ ਪਿੱਛੋਂ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ। ਗੇਂਦਬਾਜ਼ ਸ਼ਾਰਦੁਲ ਵੀ ਵਿਰੋਧ ਵਿਚ ਉਤਰ ਆਏ। ਧੋਨੀ ਨੇ ਪਾਲ ਰਿਫੇਲ ਨੂੰ ਕੁੱਝ ਕਿਹਾ, 'ਜਿਸ ਦੇ ਬਾਅਦ ਅੰਪਾਇਰ ਨੂੰ ਆਪਣਾ ਫ਼ੈਸਲਾ ਬਦਲਣ ਲਈ ਮਜ਼ਬੂਰ ਹੋਣਾ ਪਿਆ।' ਇਸ 'ਤੇ ਹੈਦਰਾਬਾਦ ਦੇ ਕਪਤਾਨ ਡੈਵਿਡ ਵਾਰਨਰ ਵੀ ਗ਼ੁੱਸੇ ਵਿਚ ਆਪਣੀ ਸੀਟ ਤੋਂ ਉਠ ਕੇ ਖੜ੍ਹੇ ਹੋ ਗਏ ਸਨ। ਧੋਨੀ ਵੱਲੋਂ ਅੰਪਾਇਰ ਨੂੰ ਬੋਲਣ ਅਤੇ ਉਸ ਦੇ ਬਾਅਦ ਅੰਪਾਇਰ ਦੇ ਫ਼ੈਸਲੇ ਨੂੰ ਬਦਲਣ 'ਤੇ ਲੋਕ ਸਵਾਲ ਚੁੱਕ ਰਹੇ ਹਨ ਅਤੇ ਧੋਨੀ ਦੀ ਕਪਤਾਨੀ ਵਾਲੀ ਆਈ.ਪੀ.ਐੱਲ. ਟੀਮ ਚੇਨਈ ਸੁਪਰ ਕਿੰਗਜ਼ ਨੂੰ ਬੈਨ ਤੱਕ ਕਰਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਹੁਣ ਇੰਨੇ 'ਚ ਪੈ ਰਿਹੈ 10 ਗ੍ਰਾਮ ਸੋਨਾ, ਦੇਖੋ ਨਵੇਂ ਭਾਅ



ਧਿਆਨਦੇਣ ਯੋਗ ਹੈ ਕਿ ਸੀ.ਐੱਸ.ਕੇ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਗਵਾ ਕੇ 167 ਦੌੜਾਂ ਹੀ ਬਣਾਈਆਂ ਸਨ। ਇਸ ਦੇ ਜਵਾਬ ਵਿਚ ਟੀਚੇ ਦੀ ਪ੍ਰਾਪਤੀ ਲਈ ਉਤਰੀ ਹੈਦਰਾਬਾਦ 8 ਵਿਕਟਾਂ ਗਵਾ ਕੇ 147 ਦੌੜਾਂ ਹੀ ਬਣਾ ਸਕੀ ਅਤੇ 20 ਦੌੜਾਂ ਨਾਲ ਮੈਚ ਹਾਰ ਗਈ। ਚੇਨਈ ਦੀ ਇਹ ਆਈ.ਪੀ.ਐੱਲ. 2020 ਵਿਚ 8 ਮੈਚਾਂ ਵਿਚ ਤੀਜੀ ਜਿੱਤ ਸੀ।

ਇਹ ਵੀ ਪੜ੍ਹੋ: ਤੈਮੂਰ ਨੂੰ ਕ੍ਰਿਕਟ ਖੇਡਦਿਆਂ ਵੇਖ ਕਰੀਨਾ ਕਪੂਰ ਨੇ IPL ਨੂੰ ਕੀਤੀ ਇਹ ਵਿਸ਼ੇਸ਼ ਅਪੀਲ

cherry

This news is Content Editor cherry