IPL 2020 ਦੇ ਆਯੋਜਨ ਲਈ BCCI ਨੇ ਖ਼ਰਚ ਕੀਤੇ ਇੰਨੇ ਕਰੋੜ ਰੁਪਏ

11/15/2020 6:02:48 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਕਾਰਨ ਇਸ ਵਾਰ ਆਈ. ਪੀ. ਐੱਲ. ਯੂਨਾਈਟਿਡ ਅਰਬ ਅਮੀਰਾਤ 'ਚ ਖੇਡਿਆ ਗਿਆ, ਜਿਸ 'ਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ ਪੰਜਵੀਂ ਵਾਰ ਖਿਤਾਬ ਆਪਣੇ ਨਾਂ ਕੀਤਾ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਆਈ. ਪੀ. ਐੱਲ. 2020 ਕਰਾਉਣ ਲਈ ਭੁਗਤਾਨ ਕੀਤਾ ਹੈ। ਰਿਪੋਰਟਸ ਮੁਤਾਬਕ ਬੀ. ਸੀ. ਸੀ. ਆਈ. ਨੇ ਈ. ਸੀ. ਬੀ. ਨੂੰ 100 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।

ਇਕ ਨਿਊਜ਼ ਰਿਪੋਰਟ ਦੇ ਮੁਤਾਬਕ ਦੁਬਈ, ਸ਼ਾਰਜਾਹ ਅਤੇ ਅਬੁਧਾਬੀ 'ਚ ਆਈ. ਪੀ.ਐੱਲ. ਨੂੰ ਸਫਲ ਤੌਰ 'ਤੇ ਹੋਸਟ ਕਰਨ ਲਈ ਬੀ. ਸੀ. ਸੀ. ਆਈ. ਨੇ ਈ. ਸੀ. ਬੀ. ਨੂੰ 14 ਮਿਲੀਅਨ ਡਾਲਰ ਕਰੀਬ 100 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਪਹਿਲਾਂ ਸਾਲ 2014 'ਚ ਈ. ਸੀ. ਬੀ. ਨੇ ਭਾਰਤ ਦੀਆਂ ਆਮ ਚੋਣਾਂ ਕਾਰਨ ਆਈ. ਪੀ. ਐੱਲ. ਦੇ ਪਹਿਲੇ 20 ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। ਨਵੇਂ ਨਿਯਮਾਂ ਦੇ ਮੁਤਾਬਕ ਸੂਬਾ ਐਸੋਸੀਏਸ਼ਨ ਨੂੰ ਹਰੇਕ ਆਈ. ਪੀ. ਐੱਲ. ਮੈਚ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਮਿਲਦੀ ਹੈ।

Tarsem Singh

This news is Content Editor Tarsem Singh