IPL 2020 ਦੀ ਨਿਲਾਮੀ ਤੋਂ ਪਹਿਲਾਂ KXIP ਲਈ ਗੇਲ ਦੀ ਖਰਾਬ ਫਾਰਮ ਬਣੀ ਵੱਡੀ ਮੁਸੀਬਤ

11/27/2019 3:03:47 PM

ਸਪੋਰਟਸ ਡੈਸਕ — ਆਈ. ਪੀ. ਐੱਲ. 2020 ਲਈ ਖਿਡਾਰੀਆਂ ਦੀ ਨਿਲਾਮੀ 19 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਸਾਰੀਆਂ ਟੀਮਾਂ ਨੇ ਆਪਣੇ-ਆਪਣੇ ਰਿਲੀਜ਼ ਖਿਡਾਰੀਆਂ ਦੀ ਲਿਸਟ ਜਾਰੀ ਕਰ ਚੁੱਕੀ ਹੈ। ਉਨ੍ਹਾਂ ਨੇ ਬਿਹਤਰ ਫ਼ਾਰਮ ਵਾਲੇ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਉਥੇ ਹੀ ਖ਼ਰਾਬ ਫ਼ਾਰਮ ਵਾਲੇ ਖਿਡਾਰੀਆਂ ਦੀ ਰਿਲੀਜ ਕਰ ਦਿੱਤਾ ਹੈ। ਹੁਣ ਆਈ. ਪੀ. ਐੱਲ. ਦੀ ਨੀਲਾਮੀ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਲਈ ਕ੍ਰਿਸ ਗੇਲ ਨੂੰ ਲੈ ਕੇ ਇਕ ਵੱਡੀ ਮੁਸੀਬਤ ਖੜੀ ਹੋ ਗਈ ਹੈ।

ਕ੍ਰਿਸ ਗੇਲ ਦੀ ਫ਼ਾਰਮ ਬਣੀ ਵੱਡੀ ਪ੍ਰੇਸ਼ਾਨੀ ਦਾ ਕਾਰਣ
ਕਿੰਗਜ਼ ਇਲੈਵਨ ਪੰਜਾਬ ਨੇ ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਨੂੰ ਰਿਟੇਨ ਕੀਤਾ ਹੈ। ਉਹ ਟੀ-20 ਕ੍ਰਿਕਟ 'ਚ ਦੁਨੀਆ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। ਇਸ ਵਜ੍ਹਾ ਕਰਕੇ ਪੰਜਾਬ ਨੇ ਉਸ ਨੂੰ ਰਿਟੇਨ ਕਰਨ ਦਾ ਫੈਸਲਾ ਕੀਤਾ ਸੀ। ਪਰ ਹੁਣ ਮੌਜੂਦਾ ਸਮੇਂ 'ਚ ਉਸ ਦੀ ਫ਼ਾਰਮ ਟੀਮ ਲਈ ਚਿੰਤਾ ਕਿ ਵਿਸ਼ਾ ਬਣ ਗਈ ਹੈ। ਦੱਖਣੀ ਅਫਰੀਕਾ ਦੀ ਮਜਾਂਸੀ ਸੁਪਰ ਲੀਗ 'ਚ ਜੋਜੀ ਸਟਾਰਸ ਲਈ ਖੇਡੀਆਂ 6 ਪਾਰੀਆਂ 'ਚ ਉਨ੍ਹਾਂ ਦਾ ਸਕੋਰ 17, 18,0,11, 1 ਅਤੇ 54 ਰਿਹਾ ਹੈ। ਇਸ ਵਜ੍ਹਾ ਕਰਕੇ ਉਸ ਨੇ ਹੁਣ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਫੈਸਲਾ ਵੀ ਕੀਤਾ ਹੈ। ਦਰਅਸਲ ਦਸੰਬਰ 'ਚ ਭਾਰਤ ਖਿਲਾਫ ਵਨ-ਡੇ ਸੀਰੀਜ਼ 'ਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਰਾਮ ਕਰਨ ਦਾ ਫੈਸਲਾ ਕੀਤਾ ਹੈ।PunjabKesari
ਕੀ ਕਰੇਗੀ ਕਿੰਗਜ਼ ਇਲੈਵਨ ਪੰਜਾਬ
ਕਿੰਗਜ਼ ਇਲੈਵਨ ਪੰਜਾਬ ਲਈ ਕ੍ਰਿਸ ਗੇਲ ਦੀ ਫ਼ਾਰਮ ਨਿਲਾਮੀ ਤੋਂ ਪਹਿਲਾਂ ਵੱਡੀ ਮੁਸੀਬਤ ਬਣ ਸਕਦੀ ਹੈ। ਟੀਮ ਕੋਲ ਕੇ. ਐੱਲ. ਰਾਹੁਲ ਅਤੇ ਮਯੰਕ ਅਗਰਵਾਲ ਦੇ ਰੂਪ 'ਚ ਸਲਾਮੀ ਬੱਲੇਬਾਜ਼ੀ ਆਪਸ਼ਨ ਹੈ ਪਰ ਗੇਲ ਦੀ ਖ਼ਰਾਬ ਫ਼ਾਰਮ ਦੀ ਵਜ੍ਹਾ ਨਾਲ ਤੀਜੇ ਸਲਾਮੀ ਬੱਲੇਬਾਜ਼ ਦੀ ਜ਼ਰੂਰਤ ਪੈ ਸਕਦੀ ਹੈ। ਹੁਣ ਤਕ ਫ੍ਰੈਂਚਾਇਜ਼ੀ ਸਲਾਮੀ ਬੱਲੇਬਾਜ਼ ਦੇ ਬਾਰੇ 'ਚ ਸੋਚ ਵੀ ਨਹੀਂ ਰਹੀ ਹੋਵੇਗੀ ਪਰ ਹੁਣ ਕ੍ਰਿਸ ਗੇਲ ਦੀ ਇਸ ਤਰ੍ਹਾਂ ਦੀ ਫ਼ਾਰਮ ਦੇ ਚੱਲਦੇ ਉਨ੍ਹਾਂ ਨੂੰ ਸੋਚਣ 'ਤੇ ਮਜਬੂਰ ਹੋਣਾ ਪਵੇਗਾ। ਗੇਲ ਦੀ ਉਮਰ ਵੀ 40 ਸਾਲ ਹੋ ਚੁੱਕੀ ਹੈ ਅਤੇ ਉਨ੍ਹਾਂ 'ਚ ਹੁਣ ਜ਼ਿਆਦਾ ਕ੍ਰਿਕਟ ਵੀ ਨਹੀਂ ਬਚੀ ਹੋਈ ਹੈ।

PunjabKesari

ਆਈ. ਪੀ. ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ
ਕ੍ਰਿਸ ਗੇਲ ਆਈ. ਪੀ. ਐੱਲ. 2018 ਦੀ ਨੀਲਾਮੀ 'ਚ ਕਿੰਗਜ਼ ਇਲੈਵਨ ਪੰਜਾਬ ਨੇ ਆਪਣੇ ਨਾਲ ਜੋੜਿਆ ਸੀ। ਉਸ ਸੀਜ਼ਨ ਉਨ੍ਹਾਂ ਨੇ 11 ਮੈਚਾਂ 'ਚ 40.88 ਦੀ ਔਸਤ ਅਤੇ 146 ਦੀ ਸਟ੍ਰਾਈਕ ਰੇਟ ਨਾਲ 368 ਦੌੜਾਂ ਬਣਾਈਆਂ ਸਨ। 2019 'ਚ ਵੀ ਉਨ੍ਹਾਂ ਦੇ ਬੱਲੇ ਨਾਲ 40.83 ਦੀ ਔਸਤ ਅਤੇ 153.69 ਦੀ ਸਟ੍ਰਾਈਕ ਰੇਟ ਨਾਲ 490 ਦੌੜਾਂ ਨਿਕਲੀਆਂ ਹਨ।PunjabKesari

ਕੈਰੇਬੀਅਨ ਪ੍ਰੀਮੀਅਰ ਲੀਗ ਚ ਗੇਲ ਦਾ ਬੱਲਾ ਰਿਹਾ ਖਾਮੋਸ਼
ਕੈਰੇਬੀਅਨ ਪ੍ਰੀਮੀਅਰ ਲੀਗ 2019 'ਚ ਕ੍ਰਿਸ ਗੇਲ ਦੇ ਬੱਲੇ ਤੋਂ 116 ਦੌੜਾਂ ਦੀ ਪਾਰੀ ਨਿਕਲੀ ਸੀ। ਇਸ ਤੋਂ ਇਲਾਵਾ ਖੇਡੇ ਗਏ 9 ਮੈਚਾਂ 'ਚ ਉਨ੍ਹਾਂ ਦੇ ਬੱਲੇ ਤੋਂ 127 ਦੌੜਾਂ ਨਿਕਲੀਆਂ ਸਨ। ਆਖਰੀ 4 ਮੈਚਾਂ 'ਚ ਉਨ੍ਹਾਂ ਦਾ ਸਕੋਰ 1,1, 29 ਅਤੇ 0 ਰਿਹਾ ਸੀ।


Related News