IPL 2020: ਕੋਲਕਾਤਾ ਨਾਈਟ ਰਾਈਡਰਸ ਦੀ ਹਾਰ 'ਤੇ ਸਚਿਨ ਦਾ ਵੱਡਾ ਬਿਆਨ

09/24/2020 5:00:11 PM

ਨਵੀਂ ਦਿੱਲੀ (ਵਾਰਤਾ) : ਸਾਬਕਾ ਭਾਰਤੀ ਬੱਲੇਬਾਜ ਸਚਿਨ ਤੇਂਦੁਲਕਰ ਦਾ ਕਹਿਣਾ ਹੈ ਕਿ ਇਕ ਵੀ ਵੱਡੀ ਸਾਂਝੇਦਾਰੀ ਨਾ ਹੋਣ ਕਾਰਨ ਕੋਲਕਾਤਾ ਨਾਈਟ ਰਾਈਡਰਸ (ਕੇ.ਕੇ.ਆਰ.) ਟੀਚੇ ਦਾ ਪਿੱਛਾ ਕਰਣ ਵਿਚ ਅਸਫ਼ਲ ਰਹੀ।

ਇਹ ਵੀ ਪੜ੍ਹੋ:  ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ, IPL ਦੇ ਮੈਚ ਤੋਂ ਬਾਅਦ ਕ੍ਰਿਕਟਰਾਂ ਦੀਆਂ ਪਤਨੀਆਂ ਲੈਂਦੀਆਂ ਹਨ ਡਰੱਗਜ਼

 


ਮੁੰਬਈ ਨੇ ਕੇ.ਕੇ.ਆਰ. ਨੂੰ 196 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ਵਿਚ ਕੋਲਕਾਤਾ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ 'ਤੇ 146 ਦੌੜਾਂ ਹੀ ਬਣਾ ਸਕੀ ਸੀ। ਸਚਿਨ ਨੇ ਟਵੀਟ ਕਰਕੇ  ਕਿਹਾ, 'ਮੁੰਬਈ ਦੇ ਤੇਜ਼ ਗੇਂਦਬਾਜਾਂ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਰਾਹੁਲ ਚਾਹਰ ਅਤੇ ਕੀਰੋਨ ਪੋਲਾਡਰ ਨੇ ਵੀ ਬਿਹਤਰ ਸਾਥ ਦਿੱਤਾ। ਪੂਰੇ ਮੈਚ ਵਿਚ ਇਕ ਵੀ ਵੱਡੀ ਸਾਂਝੇਦਾਰੀ ਨਾ ਹੋਣ ਕਾਰਨ ਕੇ.ਕੇ.ਆਰ. ਟੀਚੇ ਦਾ ਪਿੱਛਾ ਕਰਣ ਵਿਚ ਅਸਫ਼ਲ ਰਹੀ।

 

ਇਹ ਵੀ ਪੜ੍ਹੋ: 13 ਸਾਲ ਪਹਿਲਾਂ ਅੱਜ ਦੇ ਹੀ ਦਿਨ ਟੀਮ ਇੰਡੀਆ ਨੇ ਟੀ-20 'ਚ ਰਚਿਆ ਸੀ ਇਤਿਹਾਸ

ਦੱਸਣਯੋਗ ਹੈ ਕਿ ਕੇ. ਕੇ. ਆਰ. ਨੇ 2013 ਤੋਂ ਬਾਅਦ ਪਹਿਲੀ ਵਾਰ ਆਈ. ਪੀ. ਐੱਲ. ਵਿਚ ਆਪਣਾ ਪਹਿਲਾ ਮੈਚ ਗੁਆਇਆ ਜਦਕਿ ਮੁੰਬਈ ਨੇ ਯੂ. ਏ. ਈ. ਵਿਚ 6 ਹਾਰਾਂ ਤੋਂ ਬਾਅਦ ਪਹਿਲੀ ਜਿੱਤ ਦਾ ਸਵਾਦ ਚਖਿਆ। ਇਸ ਤੋਂ ਪਹਿਲਾਂ ਉਸ ਨੇ ਇੱਥੇ 2014 ਵਿਚ ਪੰਜੇ ਮੈਚ ਗੁਆਏ ਸਨ ਜਦਕਿ ਇਸ ਵਾਰ ਉਦਘਾਟਨੀ ਮੈਚ ਵਿਚ ਉਹ ਚੇਨਈ ਸੁਪਰ ਕਿੰਗਜ਼ ਹੱਥੋਂ 5 ਵਿਕਟਾਂ ਨਾਲ ਹਾਰ ਗਈ ਸੀ। ਮੁੰਬਈ ਦੀ ਇਹ ਕੇ. ਕੇ.ਆਰ. ਵਿਰੁੱਧ ਇਹ ਕੁਲ 20ਵੀਂ ਜਿੱਤ ਹੈ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ


cherry

Content Editor

Related News