IPL 2020 : ਮੈਕਸਵੈਲ ਦੀ KXIP ਟੀਮ ’ਚ ਹੋਈ ਵਾਪਸੀ, 10 ਕਰੋਡ਼ ਤੋਂ ਵੱਧ ਲੱਗੀ ਬੋਲੀ

12/19/2019 7:50:21 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਲਈ ਕੋਲਕਾਤਾ ਖਿਡਾਰੀਆਂ ਦੀ ਨੀਲਾਮੀ ਹੋ ਰਹੀ ਹੈ। ਆਕਸ਼ਨ ਵਿਚ ਫ੍ਰੈਂਚਾਈਜ਼ੀ ਟੀਮਾਂ ਖਿਡਾਰੀਆਂ ’ਤੇ ਬੋਲੀ ਲਗਾ ਰਹੀਆਂ ਹਨ। ਮੈਂਟਲ ਹੈਲਥ ਦੀ ਵਜ੍ਹਾ ਤੋਂ ਕ੍ਰਿਕਟ ਤੋਂ ਬ੍ਰੇਕ ਲੈਣ ਤੋਂ ਬਾਅਦ ਪਰਤੇ ਆਸਟਰੇਲੀਆਈ ਆਲਰਾਊਂਡਰ ਗਲੈਨ ਮੈਕਸਵੈਲ ’ਤੇ ਇਸ ਨੀਲਾਮੀ ਵਿਚ ਵੀ ਖੂਬ ਪੈਸਿਆਂ ਦੀ ਬਰਸਾਤ ਹੋਈ ਹੈ। ਕਿੰਗਜ਼ ਇਲੈਵਨ ਪੰਜਾਬ ਫ੍ਰੈਂਚਾਈਜ਼ੀ ਨੇ ਗਲੈਮ ਮੈਕਸਵੈਲ ਨੂੰ 10 ਕਰੋੜ 75 ਲੱਖ ਦੀ ਕੀਮਤ ਨਾਲ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। 

ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਪੈਸੇ ਲੈਣ ਵਾਲੇ ਵਿਦੇਸ਼ੀ ਖਿਡਾਰੀ

ਆਈ. ਪੀ. ਐੱਲ. ਵਿਚ ਜੇਕਰ ਕਿਸੇ ਵਿਦੇਸ਼ੀ ਖਿਡਾਰੀ ਦੀ ਸਭ ਤੋਂ ਜ਼ਿਆਦਾ ਚਾਂਦੀ ਹੋਈ ਹੈ ਤਾਂ ਉਹ ਗਲੈਨ ਮੈਕਸਵੈਲ ਹਨ। ਗਲੈਨ ਮੈਕਸਵੈਲ ਆਈ. ਪੀ. ਐੱਲ. ਦੇ 4 ਸੈਸ਼ਨਾਂ ਵਿਚ ਹੁਣ ਤਕ 31 ਕਰੋੜ ਰੁਪਏ ਕਮਾ ਚੁੱਕੇ ਹਨ। ਆਈ. ਪੀ. ਐੱਲ. ਦੇ ਆਕਸ਼ਨ ਵਿਚ ਪਹਿਲੀ ਵਾਰ ਉਸ ਨੂੰ ਇਕ ਮਿਲੀਅਨ ਯੂ. ਐੱਸ. ਡਾਲਰ ਵਿਚ ਖਰੀਦਿਆ ਸੀ। ਇਸ ਤੋਂ ਬਾਅਦ ਉਸ ’ਤੇ 6 ਕਰੋੜ ਰੁਪਏ ਦੀ ਬੋਲੀ ਲੱਗੀ। ਉੱਥੀ ਹੀ ਆਖਰੀ ਵਾਰ ਉਸ ਨੂੰ 9 ਕਰੋੜ ਰੁਪਏ ’ਚ ਖਰੀਦਿਆਂ ਗਿਆ ਸੀ, ਜਦਕਿ ਇਸ ਵਾਰ ਉਸ ਨੂੰ 10.75 ਕਰੋੜ ਰੁਪਏ ਵਿਚ ਖਰੀਦਿਆ ਗਿਆ ਹੈ। ਇਸ ਤਰ੍ਹਾਂ ਹੁਣ ਤਕ ਉਹ ਵਿਦੇਸ਼ੀ ਖਿਡਾਰੀ ਹੋਣ ਦੇ ਨਾਤੇ ਸਭ ਤੋਂ ਵੱਧ ਪੈਸੇ ਆਈ. ਪੀ. ਐੱਲ. ਤੋਂ ਸੈਲਰੀ ਦੇ ਰੂਪ ’ਚ ਲੈ ਚੁੱਕੇ ਹਨ। 

ਗਲੈਨ ਮੈਕਸਵੈਲ ਦਾ ਆਈ. ਪੀ. ਐੱਲ. ਕਰੀਅਰ

ਦਿੱਲੀ ਡੇਅਰਡੇਵਿਲਜ਼ (ਹੁਣ ਬਦਲ ਕੇ ਦਿੱਲੀ ਕੈਪੀਟਲਜ਼) ਲਈ ਸਾਲ 2012 ਵਿਚ ਆਈ. ਪੀ. ਐੱਲ. ਡੈਬਿਊ ਕਰਨ ਵਾਲੇ ਗਲੈਨ ਮੈਕਸਵੈਲ ਨੇ ਹੁਣ ਤਕ 69 ਮੁਕਾਬਲਿਆਂ ਵਿਚ 68 ਵਾਰ ਬੱਲੇਬਾਜ਼ੀ ਕਰਦਿਆਂ ਉਸ ਨੇ ਕੁਲ 1397 ਦੌੜਾਂ ਬਣਾਈਆਂ ਹਨ, ਜਿਸ ਵਿਚ 6 ਅਰਧ ਸੈਂਕੜੇ ਸ਼ਾਮਲ ਹਨ। ਹਾਲਾਂਕਿ ਟੀ-20 ਕੌਮਾਂਤਰੀ ਕ੍ਰਿਕਟ ਵਿਚ ਮੈਕਸਵੈਲ 3 ਸੈਂਕੜੇ ਵੀ ਲਗਾ ਚੁੱਕੇ ਹਨ।