IPL 2020 : 8 ਦੀ ਬਜਾਏ 9 ਟੀਮਾਂ ਉਤਰ ਸਕਦੀਆਂ ਹਨ ਮੈਦਾਨ ''ਚ, BCCI ਕਰ ਸਕਦੈ ਵੱਡਾ ਬਦਲਾਅ

11/21/2019 1:01:37 PM

ਨਵੀਂ ਦਿੱਲੀ : ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਵਿਚ ਅਗਲੇ ਸਾਲ ਵੱਡੇ ਬਦਲਾਅ ਹੋ ਸਕਦੇ ਹਨ। ਆਈ. ਪੀ. ਐੱਲ. 'ਚ ਹੁਣ ਤਕ 8 ਟੀਮਾਂ ਦੀ ਫ੍ਰੈਂਚਾਈਜ਼ ਹੋਇਆ ਕਰਦਾ ਸੀ ਪਰ ਆਉਣ ਵਾਲੇ ਸਾਲ ਵਿਚ ਆਈ. ਪੀ. ਐੱਲ. ਨਾਲ ਇਕ ਨਵੀਂ ਟੀਮ ਜੁੜ ਸਕਦੀ ਹੈ। ਚਰਚਾ ਸੀ ਕਿ ਬੋਰਡ ਇਸ ਲੀਗ ਵਿਚ 2 ਹੋਰ ਨਵੀਆਂ ਟੀਮਾਂ ਸ਼ਾਮਲ ਕਰ ਸਕਦਾ ਹੈ ਪਰ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਬੋਰਡ ਸਿਰਫ ਇਕ ਨਵੀਂ ਟੀਮ ਜੋੜਨ ਬਾਰੇ ਸੋਚ ਰਿਹਾ ਹੈ। ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਕੋਲ 2020 ਤੋਂ 2 ਨਵੀਆਂ ਆਈ. ਪੀ. ਐੱਲ. ਟੀਮਾਂ ਲਈ ਟੈਂਡਰ ਦੀ ਯੋਜਨਾ ਫਿਲਹਾਲ ਨਹੀਂ ਹੈ। ਰਿਪੋਰਟਸ ਮੁਤਾਬਕ ਬੋਰਡ ਅਗਲੇ ਸਾਲ ਦੀ ਸ਼ੁਰੂਆਤ ਵਿਚ ਸਿਰਫ ਇਕ ਨਵੀਂ ਫ੍ਰੈਂਚਾਈਜ਼ੀ ਲਿਆਉਣਾ ਚਾਹੁੰਦਾ ਹੈ।

ਮੀਡੀਆ ਰਿਪੋਰਟਸ ਮੁਤਾਬਕ ਆਈ. ਪੀ. ਐੱਲ. ਵਿਚ 10 ਟੀਮਾਂ ਦੀ ਬਜਾਏ ਸਾਲ 2022 ਤਕ ਸਿਰਫ 9 ਹੀ ਟੀਮਾਂ ਹੋ ਸਕਦੀਆਂ ਹਨ। ਇਸ ਦੇ ਪਿੱਛੇ ਵੱਡਾ ਕਾਰਣ ਇਹ ਹੈ ਕਿ ਬੋਰਡ ਦੇ ਕੋਲ ਇਸ ਸਮੇਂ 90 ਤੋਂ ਵੱਧ ਮੈਚਾਂ ਦੀ ਮੇਜ਼ਬਾਨੀ ਕਰਾਉਣ ਲਈ ਵਿੰਡੋਅ ਦੀ ਕਮੀ ਹੈ। ਆਈ. ਸੀ. ਸੀ. ਦੇ ਫਿਊਚਰ ਟੂਰ ਪ੍ਰੋਗਰਾਮ ਕਾਰਣ, ਬੀ. ਸੀ. ਸੀ. ਆਈ. ਵੱਲੋਂ 9 ਟੀਮਾਂ ਲਈ ਆਈ. ਪੀ. ਐੱਲ. ਟੂਰਨਾਮੈਂਟ ਨੂੰ ਇਜਾਜ਼ਤ ਮਿਲੇਗੀ ਜਿਸ ਵਿਚ ਕੁਲ 76 ਮੈਚ ਖੇਡੇ ਜਾਣਗੇ। ਇਸ ਦੇ ਲਈ ਮੌਜੂਦਾ ਵਿੰਡੋਅ ਨੂੰ ਵਧਾਇਆ ਜਾ ਸਕਦਾ ਹੈ।

ਦੂਜਾ ਵੱਡਾ ਕਾਰਣ ਬੀ. ਸੀ. ਸੀ. ਆਈ. ਨਵੀਂ ਫ੍ਰੈਂਚਾਈਜ਼ੀ ਲਈ ਕਰੀਬ 2000 ਕਰੋੜ ਰੁਪਏ ਦੇ ਲੱਗਭਗ ਦੇ ਬੇਸ ਪ੍ਰਾਈਜ਼ 'ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਇਕ ਤੋਂ ਵੱਧ ਜਗ੍ਹਾਵਾਂ ਉਸ ਤਰ੍ਹਾਂ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨਗੀਅਂ ਜਾਂ ਨਹੀਂ। ਰਿਪੋਰਟਸ ਮੁਤਾਬਕਾ ਅਹਿਮਦਾਬਾਦ ਦੇ ਮੋਟੇਰਾ ਵਿਚ ਸਰਦਾਰ ਪਟੇਲ ਸਟੇਡੀਅਮ ਤਿਆਰ ਹੋ ਰਿਹਾ ਹੈ ਅਤੇ ਮੈਚ ਦੇ ਆਯੋਜਨ ਲਈ ਅਗਲੇ ਸਾਲ ਮਾਰਚ ਤਕ ਉਪਲੱਬਧ ਹੋ ਸਕਦਾ ਹੈ। 1 ਲੱਖ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਲਈ ਜੋ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਬਣ ਜਾਵੇਗਾ, ਉਸ ਦੀ ਖੁਦ ਦੀ ਫ੍ਰੈਂਚਾਈਜ਼ੀ ਨਹੀਂ ਹੋਣ ਦਾ ਮਤਲਬ ਸਮਝ ਨਹੀਂ ਆਉਂਦਾ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਅਹਿਮਦਾਬਾਦ ਵਿਚ ਕ੍ਰਿਕਟ ਦੇ ਉਪਲੱਬਧ ਸਰੋਤਾਂ ਨੂੰ ਦੇਖਦਿਆਂ ਅਜਿਹਾ ਹੋ ਸਕਦਾ ਹੈ ਕਿ ਗੁਜਰਾਤ ਦੀ ਫ੍ਰੈਂਚਾਈਜ਼ੀ ਆਈ. ਪੀ. ਐੱਲ. ਨਾਲ ਜੁੜਨ ਵਾਲੀ ਨਵੀਂ ਟੀਮ ਹੋਵੇ।