ਆਪਣੀ ਟੀਮ ਦੀ ਸ਼ਾਨ ਰਹੇ ਇਨ੍ਹਾਂ ਖਿਡਾਰੀਆਂ ਦਾ ਅਗਲੇ ਸਾਲ IPL ਤੋਂ ਪੱਤਾ ਕੱਟਣਾ ਤੈਅ

05/07/2019 1:03:24 PM

ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਆਉਣ ਵਾਲੇ ਸਮੇਂ 'ਚ ਕਈ ਧਾਕੜ ਕ੍ਰਿਕਟਰਾਂ ਦੇ ਕਰੀਅਰ ਖਤਮ ਕਰਨ ਲਈ ਮੰਨਿਆ ਜਾਵੇਗਾ। ਆਪਣੀ-ਆਪਣੀ ਟੀਮ ਵਿਚ ਲੰਬੇ ਸਮੇਂ ਤੋਂ ਟਿਕੇ ਕੁਝ ਖਿਡਾਰੀਆਂ ਨੇ ਤਾਂ ਇਸ ਸੀਜ਼ਨ ਵਿਚ ਆਪਣੀ ਟੀਮ ਫ੍ਰੈਂਚਾਈਜ਼ੀ ਨੂੰ ਇੰਨਾ ਨਿਰਾਸ਼ ਕੀਤਾ ਹੈ ਕਿ ਅਗਲੇ ਸਾਲ ਉਨ੍ਹਾਂ ਦਾ ਪੱਤਾ ਕੱਟਣਾ ਤੈਅ ਮੰਨਿਆ ਜਾ ਰਿਹਾ ਹੈ। ਆਈ. ਪੀ. ਐੱਲ. ਦੀ ਹਰ ਸਾਲ ਆਕਸ਼ਨ ਹੁੰਦੀ ਹੈ। ਆਕਸ਼ਨ ਤੋਂ ਪਹਿਲਾਂ ਸਾਰੇ ਫ੍ਰੈਂਚਾਈਜ਼ੀਆਂ ਕੋਲ ਆਪਣੇ ਖਿਡਾਰੀਆਂ ਨੂੰ ਛੱਡਣ ਦਾ ਪੂਰਾ ਹੱਕ ਹੁੰਦਾ ਹੈ। ਇਸ ਸੀਜ਼ਨ ਵਿਚ ਪ੍ਰਦਰਸ਼ਨ ਤੋਂ ਬਾਅਦ ਇਨ੍ਹਾਂ ਕ੍ਰਿਕਟਰਾਂ ਦਾ ਅਨਸੋਲਡ ਰਹਿਣਾ ਤੈਅ ਮੰਨਿਆ ਜਾ ਰਿਹਾ ਹੈ।

ਯੂਸਫ ਪਠਾਨ (ਸਨਰਾਈਜ਼ਰਸ ਹੈਦਰਾਬਾਦ)

ਆਈ. ਪੀ. ਐੱਲ. ਵਿਚ ਸਿਰਫ 37 ਗੇਂਦਾਂ 'ਚ ਸੈਂਕੜਾ ਲਗਾ ਕੇ ਸੁਰਖੀਆਂ ਬਟੋਰਨ ਵਾਲੇ ਯੂਸਫ ਪਠਾਨ ਦਾ ਇਸ ਸਾਲ ਦਾ ਪ੍ਰਦਰਸਨ ਬੇਹੱਦ ਖਰਾਬ ਰਿਹਾ। ਉਸਨੇ 88.88 ਦੀ ਬੇਹੱਦ ਖਰਾਬ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤਾ। ਮਿਡਲ ਆਰਡਰ ਵਿਚ ਜੇਕਰ ਮਨੀਸ਼ ਪਾਂਡੇ ਨੂੰ ਛੱਡ ਦਿੱਤਾ ਜਾਵੇ ਤਾਂ ਕੋਈ ਵੀ ਬੱਲੇਬਾਜ਼ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਉਸ ਨੇ ਇਸ ਸੀਜ਼ਨ ਵਿਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਇਸ ਨਾਲ ਅਗਲੇ ਸਾਲ ਉਸ ਨੂੰ ਖਰੀਦਦਾਰ ਮਿਲਣਾ ਮੁਸ਼ਕਲ ਹੋ ਸਕਦਾ ਹੈ।

ਮੁਰਲੀ ਵਿਜੇ (ਚੇਨਈ ਸੁਪਰ ਕਿੰਗਜ਼)

ਚੇਨਈ ਦੇ ਕਦੇ ਟਾਪ ਦੇ ਸਲਾਮੀ ਬੱਲੇਬਾਜ਼ ਰਹੇ ਮੁਰਲੀ ਵਿਜੇ ਇਸ ਸੀਜ਼ਨ ਵਿਚ ਸੰਘਰਸ਼ ਕਰਦੇ ਹੀ ਦਿਸੇ। 35 ਸਾਲਾ ਮੁਰਲੀ ਵਿਜੇ ਤਾਂ ਇਸ ਸਾਲ ਪਲੇਇੰਗ ਇਲੈਵਨ ਵਿਜ ਜਗ੍ਹਾ ਪਾਉਣ ਲਈ ਸੰਘਰਸ਼ ਕਰਦੇ ਦਿਸੇ। ਪਿਛਲੇ ਸਾਲ ਦੀ ਤਰ੍ਹਾਂ ਵੀ ਉਸ ਨੇ ਸਿਰਫ ਇਕ ਮੈਚ ਖੇਡਿਆ ਹੈ ਜਿਸ ਵਿਚ ਉਸ ਨੇ 38 ਦੌੜਾਂ ਬਣਾਈਆਂ। ਵੱਧਦੀ ਉਮਰ ਕਾਰਨ ਅਗਲੇ ਸਾਲ ਉਸਦਾ ਵਿਕਣਾ ਮੁਸ਼ਕਲ ਲੱਗ ਰਿਹਾ ਹੈ।

ਸਟੁਅਰਟ ਬਿੰਨੀ (ਰਾਜਸਥਾਨ ਰਾਇਲਜ਼)

34 ਸਾਲਾ ਬਿੰਨੀ ਲਈ ਇਹ ਆਈ. ਪੀ. ਐੱਲ. ਸੀਜ਼ਨ ਬੇਹੱਦ ਖਰਾਬ ਰਿਹਾ ਹੈ। ਰਾਜਸਥਾਨ ਲਈ ਸਿਰਫ ਇਕ ਮੈਚ ਛੱਡ ਦਈਏ ਤਾਂ ਉਸ ਨੇ ਆਪਣੀ ਬੱਲੇਬਾਜ਼ੀ ਨਾਲ ਨਿਰਾਸ਼ ਕੀਤਾ ਹੈ। ਬਿੰਨੀ ਨੇ ਇਸ ਸਾਲ ਕੁਲ 8 ਮੈਚ ਖੇਡੇ ਹਨ ਜਿਨ੍ਹਾਂ ਵਿਚ ਉਸਨੇ ਕੁਲ 70 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਸਨੂੰ ਪੂਰੇ ਸੀਜ਼ਨ ਵਿਚ ਸਿਰਫ ਇਕ ਹੀ ਵਿਕਟ ਮਿਲੀ। ਲਗਾਤਾਰ ਖਰਾਬ ਪ੍ਰਦਰਸ਼ਨ ਕਾਰਨ ਉਸ ਦਾ ਅਗਲੇ ਆਈ. ਪੀ. ਐੱਲ. ਵਿਚ ਖੇਡਣਾ ਸ਼ੱਕੀ ਹੋ ਗਿਆ ਹੈ।

ਉਮੇਸ਼ ਯਾਦਵ (ਰਾਇਲ ਚੈਲੰਜਰਜ਼ ਬੈਂਗਲੁਰੂ)

ਬੈਂਗਲੁਰੂ ਲਈ ਪਿਛਲੇ ਕੁਝ ਸਾਲਾਂ ਵਿਚ ਸਭ ਤੋਂ ਚੰਗੇ ਗੇਂਦਬਾਜ਼ ਰਹੇ ਉਮੇਸ਼ ਯਾਦਵ ਇਸ ਸਾਲ ਬੇਹੱਦ ਖਰਾਬ ਫਾਰਮ ਨਾਲ ਜੂਝਦੇ ਦਿਸੇ। ਉਮੇਸ਼ ਨੇ 11 ਮੈਚਾਂ ਵਿਚ 9.80 ਦੀ ਸਟ੍ਰਾਈਕ ਰੇਟ ਨਾਲ ਸਿਰਫ 8 ਵਿਕਟਾਂ ਲਈਆਂ। ਪਿਛਲੇ ਸਾਲ ਡੈਥ ਓਵਰਾਂ ਵਿਚ ਸਭ ਤੋਂ ਚੰਗੀ ਗੇਂਦਬਾਜ਼ੀ ਕਰਨ ਵਾਲੇ ਉਮੇਸ਼ ਇਸ ਵਾਰ ਡੈਥ ਓਵਰਾਂ ਵਿਚ ਸਭ ਤੋਂ ਮਹਿੰਗੇ ਸਾਬਤ ਹੋਏ। ਅਜਿਹੇ 'ਚ ਨਵੇਂ ਗੇਂਦਬਾਜ਼ ਵੀ ਉਸਦੀ ਜਗ੍ਹਾ ਲੈਣ ਦੀ ਕੋਸ਼ਿਸ਼ ਕਰਨਗੇ।

Ranjit

This news is Content Editor Ranjit