IPL 2019: ਚੇਨਈ ਤੋਂ ਹਾਰ ਗਏ ਪਰ ਫਿਰ ਵੀ ਖੁਸ਼ ਹਨ ਵਿਰੀਟ ਕੋਹਲੀ,ਜਾਣੋ ਕਾਰਣ

03/24/2019 5:25:34 PM

ਆਈ. ਪੀ. ਐੱਲ ਸੀਜਨ-12 ਦਾ ਆਗਾਜ ਹੋ ਚੁੱਕਿਆ ਹੈ। ਚੇਨਈ ਸੁਪਰ ਕਿੰਗਸ ਨੇ ਸ਼ਨੀਵਾਰ ਹੋਏ ਲੀਗ ਦੇ ਪਹਿਲੇ ਮੈਚ 'ਚ ਰਾਇਲ ਚੈਲੇਂਜਰਸ ਬੇਂਗਲੁਰੂ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਸ਼ੁਰੂਆਤ ਕੀਤੀ। ਇਹ ਮੈਚ ਓਨਾ ਮਜ਼ੇਦਾਰ ਨਹੀਂ ਰਿਹਾ ਜਿੰਨੀ ਉਮੀਦ ਸੀ, ਕਿਉਂਕਿ ਦਰਸ਼ਕਾਂ ਨੂੰ ਵੱਡਾ ਸਕੋਰ ਦੇਖਣ ਨੂੰ ਨਹੀਂ ਮਿਲਿਆ। ਬੈਂਗਲੁਰੂ ਚਾਰੇ ਖਾਨੇ ਚਿੱਤ ਹੁੰਦਾ ਨਜ਼ਰ ਆਇਆ। ਪਰ ਇਸ ਹਾਰ ਤੋਂ ਬਾਅਦ ਵੀ ਕਪਤਾਨ ਵਿਰਾਟ ਕੋਹਲੀ ਖੁਸ਼ ਹਨ।  ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਮੈਦਾਨ 'ਤੇ ਖਿਡਾਰੀਆਂ ਦੇ ਰਵੇਈਏ ਤੋਂ ਕਾਫ਼ੀ ਖੁਸ਼ ਹਨ।

ਉਨ੍ਹਾਂ ਨੇ ਹਾਰ ਤੋਂ ਬਾਅਦ ਬਿਆਨ ਦਿੰਦੇ ਹੋਏ ਕਿਹਾ ਕਿ ਕੋਈ ਵੀ ਟੀਮ ਇਸ ਤਰ੍ਹਾਂ ਨਾਲ ਸ਼ੁਰੂਆਤ ਨਹੀਂ ਕਰਨਾ ਚਾਹੇਗੀ। ਪਰ ਖੇਡ 'ਚ ਇਸ ਤਰ੍ਹਾਂ ਦਾ ਹੋਣਾ ਚੰਗੀ ਗੱਲ ਹੈ। ਮੈਦਾਨ 'ਤੇ ਖਿਡਾਰੀਆਂ ਦੇ ਰਵਈਏ ਤੋਂ ਮੈਂ ਖੁਸ਼ ਹਾਂ। ਮੈਨੂੰ ਪਤਾ ਹੈ ਕਿ ਸਾਡੀ ਬੱਲੇਬਾਜ਼ੀ ਠੀਕ ਨਹੀਂ ਸੀ ਪਰ ਅਸੀਂ ਵਾਪਸੀ ਕਰਾਂਗੇ। ਕੋਹਲੀ ਨੇ ਕਿਹਾ ਕਿ ਇਸ ਪਿਚ 'ਤੇ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਸੀ। ਪਿਚ ਲਗਾਤਾਰ ਟੁੱਟ ਰਹੀ ਸੀ। ਮੈਨੂੰ ਲਗਾ ਕਿ ਅਸੀਂ 140-150 ਤੱਕ ਦਾ ਸਕੋਰ ਬਣਾ ਲਵਾਂਗੇ ਪਰ ਅਜਿਹਾ ਨਾ ਹੋਇਆ। ਸਾਨੂੰ ਬਿਹਤਰ ਬੱਲੇਬਾਜੀ ਕਰਨੀ ਚਾਹੀਦੀ ਸੀ। 110-120 ਦੌੜਾਂ ਬਣਾਊਂਦਾ ਤਾਂ ਸਖਤ ਮੁਕਾਬਲਾ ਹੁੰਦਾ। ਚੇਨਈ ਅਸਲ 'ਚ ਜਿੱਤ ਦੇ ਹੱਕਦਾਰ ਸਨ ਪਰ ਸਾਡੀ ਟੀਮ ਨੂੰ ਇਸ ਹਾਲਾਤਾਂ ਤੋਂ ਗੁਜਰਨਾ ਵੀ ਪਸੰਦ ਹੈ। ਕੋਹਲੀ ਨੇ ਟੀਮ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਲੈ ਕੇ ਕਿਹਾ, ਉਹ (ਹੱਜਾਮ) 150 ਕਿਲੋਮੀਟਰ ਦੀ ਰਫਤਾਰ ਦੇ ਕਰੀਬ ਗੇਂਦਬਾਜ਼ੀ ਕਰ ਰਹੇ ਹਨ, ਜੋ ਕਿ ਚੰਗਾ ਹੈ। ਉਹ ਇਕ ਖਤਰਨਾਕ ਗੇਂਦਬਾਜ਼ ਬਨਣ ਦੇ ਵੱਲ ਵੱਧ ਰਹੇ ਹਨ ਤੇ ਅਸੀਂ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਹਨ।