ਚੇਨਈ ਦੀ ਸ਼ਾਨਦਾਰ ਸ਼ੁਰੂਆਤ, ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ

03/23/2019 11:07:24 PM

ਸਪੋਰਟਸ ਡੈਸਕ—  ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ ਸੀਜ਼ਨ-12 ਦਾ ਆਗਾਜ਼ ਅੱਜ ਯਾਨੀ ਕਿ 23 ਮਾਰਚ ਨੂੰ ਰਾਇਲ ਚੈਲੇਂਜਰ ਬੈਂਗਲੁਰੂ ਅਤੇ ਚੇਨਈ ਸੁਪਰਕਿੰਗ ਦੇ ਵਿਚਾਲੇ ਐੱਮ. ਚਿਦੰਬਰਮ ਸਟੇਡੀਅਮ 'ਚ ਖੇਡਿਆ ਗਿਆ। ਜਿਸ 'ਚ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ 71 ਦੌੜਾਂ ਦਾ ਟੀਚਾ ਦਿੱਤਾ। ਜਿਸ 'ਚ ਚੇਨਈ ਨੇ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਕੇ 12ਵੇਂ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
ਧੋਨੀ ਨੇ ਚੇਨਈ ਟੀਮ ਵਲੋਂ ਟਾਸ ਜਿੱਤ ਕੇ ਬੈਂਗਲੁਰੂ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਬੈਂਗਲੁਰੂ ਟੀਮ ਨੂੰ ਸ਼ੁਰੂਆਤੀ ਓਵਰਾਂ 'ਚ ਹੀ ਪਹਿਲਾਂ ਵੱਡਾ ਝਟਕਾ ਲੱਗਾ ਜਦੋਂ ਚੌਥੇ ਓਵਰ ਦੀ ਦੂਜੀ ਗੇਂਦ 'ਤੇ ਕਪਤਾਨ ਵਿਰਾਟ ਕੋਹਲੀ 6 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ 5ਵੇਂ ਓਵਰ ਦੀ ਦੂਜੀ ਹੀ ਗੇਂਦ 'ਤੇ ਮੋਇਨ ਅਲੀ ਵੀ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਟੀਮ ਦੇ ਬਿਹਤਰੀਨ ਬੱਲੇਬਾਜ਼ ਏ.ਬੀ. ਡਿਵਿਲੀਅਰਸ ਦਾ ਪ੍ਰਦਰਸ਼ਨ ਵੀ ਕੁਝ ਖਾਸ ਨਹੀਂ ਰਿਹਾ ਅਤੇ ਸਿਰਫ 9 ਹੀ ਦੌੜਾਂ ਬਣਾ ਕੇ ਹਰਭਜਨ ਸਿੰਘ ਦੀ ਗੇਂਦ 'ਤੇ ਰਵਿੰਦਰ ਜਡੇਜਾ ਨੂੰ ਕੈਚ ਦੇ ਬੈਠੇ। ਬੈਂਗਲੁਰੂ ਟੀਮ ਵਲੋਂ ਸਿਰਫ ਪਾਰਥਿਕ ਪਟੇਲ ਨੇ ਹੀ ਟੀਮ ਨੂੰ ਸੰਭਾਲਦੇ ਹੋਏ 29 ਦੌੜਾਂ ਦੀ ਪਾਰੀ ਖੇਡੀ, ਜਦਕਿ ਕੋਈ ਵੀ ਹੋਰ ਬੱਲੇਬਾਜ਼ 10 ਦੌੜਾਂ ਦੀ ਦਾ ਵੀ ਟੀਚਾ ਨਹੀਂ ਪਾਰ ਕਰ ਸਕਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਟੀਮ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ, ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਸ਼ੇਨ ਵਾਟਸਨ ਆਪਣਾ ਬਿਨ੍ਹਾਂ ਖਾਤਾ ਖੋਲੇ ਹੀ ਪਵੇਲੀਅਨ ਵਾਪਸ ਪਹੁੰਚ ਗਏ। ਇਸ ਤੋਂ ਬਾਅਦ ਅੰਬਾਤੀ ਰਾਇਡੂ ਤੇ ਸੁਰੇਸ਼ ਰੈਨਾ ਨੇ ਟੀਮ ਨੂੰ ਸੰਭਾਲਿਆ। ਜਿਸ 'ਚ ਰਾਇਡੂ ਨੇ 28 ਅਤੇ ਸੁਰੇਸ਼ ਰੈਨਾ ਨੇ 19 ਦੌੜਾਂ ਦੀ ਪਾਰੀ ਖੇਡੀ।

ਕੋਹਲੀ ਦੀ ਟੀਮ ਜੇਕਰ ਧੋਨੀ ਦੇ ਧਾਕੜਾਂ ਨੂੰ ਉਨ੍ਹਾਂ ਦੇ ਘਰ 'ਚ ਹਰਾ ਦਿੰਦੀ ਹੈ ਤਾਂ ਇਸ ਤੋਂ ਵੱਡੀ ਸ਼ੁਰੂਆਤ ਉਨ੍ਹਾਂ ਲਈ ਨਹੀਂ ਹੋ ਸਕਦੀ। ਚੇਨਈ ਦੀ ਕੋਰ ਟੀਮ 'ਚ ਧੋਨੀ, ਸ਼ੇਨ ਵਾਟਸਨ 37 ਸਾਲਾਂ ਦੇ ਹਨ ਜਦਕਿ ਡਵੇਨ ਬ੍ਰਾਵੋ 35, ਫਾਫ ਡੂ ਪਲੇਸਿਸ 34, ਅੰਬਾਤੀ ਰਾਇਡੂ ਅਤੇ ਕੇਦਾਰ ਜਾਧਵ 33 ਅਤੇ ਸੁਰੇਸ਼ ਰੈਨਾ 32 ਸਾਲਾਂ ਦੇ ਹਨ। ਸਪਿਨਰ ਇਮਰਾਨ ਤਾਹਿਰ 39 ਅਤੇ ਹਰਭਜਨ ਸਿੰਘ 38 ਸਾਲ ਦੇ ਹਨ। ਇੰਡੀਅਨ ਪ੍ਰੀਮੀਅਰ ਲੀਗ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਚੇਨਈ ਲਈ ਉਮਰ ਸਿਰਫ ਨੰਬਰ ਹੈ। ਇਨ੍ਹਾਂ ਖਿਡਾਰੀਆਂ ਦੇ ਦਮ 'ਤੇ ਚੇਨਈ ਨੇ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਆਰ.ਸੀ.ਬੀ. ਨਹੀਂ ਜਿੱਤ ਸਕੀ ਅਜੇ ਤਕ ਇਕ ਵੀ ਖਿਤਾਬ
ਜਿੱਥੇ ਚੇਨਈ ਤਿੰਨ ਵਾਰ ਦੀ ਚੈਂਪੀਅਨ ਹੈ, ਉੱਥੇ ਹੀ ਬੈਂਗਲੁਰੂ ਦੀ ਟੀਮ 'ਚ ਕਈ ਵੱਡੇ ਨਾਂ ਹੋਣ ਦੇ ਬਾਵਜੂਦ ਵਿਰਾਟ ਦੀ ਟੀਮ ਅਜੇ ਤਕ ਖਿਤਾਬ ਨਹੀਂ ਜਿੱਤ ਸਕੀ ਹੈ। ਸ਼ਨੀਵਾਰ ਦੇ ਮੈਚ ਦਾ ਨਤੀਜਾ ਗੇਂਦਬਾਜ਼ਾਂ 'ਤੇ ਅਤੇ ਦਬਾਅ ਦਾ ਸਾਹਮਣਾ ਕਰਨ ਦੀ ਸਮਰੱਥਾ 'ਤੇ ਨਿਰਭਰ ਹੋਵੇਗਾ।

CSK ਬਨਾਮ RCB ਰਿਕਾਰਡ
ਆਰ.ਸੀ.ਬੀ. ਦੇ ਖਿਲਾਫ ਚੇਨਈ ਨੇ 15 ਮੈਚ ਜਿੱਤੇ ਹਨ ਅਤੇ 7 ਹਾਰੇ ਹਨ ਜਦਕਿ ਇਕ ਦਾ ਨਤੀਜਾ ਨਹੀਂ ਨਿਕਲਿਆ। ਆਰ.ਸੀ.ਬੀ. ਦੀ ਚਿੰਤਾ ਦਾ ਕਾਰਨ ਵਿਦੇਸ਼ੀ ਖਿਡਾਰੀਆਂ ਦੀ ਉਪਲਬਧਤਾ ਵੀ ਹੈ। ਲੈੱਗ ਸਪਿਨਰ ਯੁਜਵੇਂਦਰ ਚਾਹਲ ਉਸ ਲਈ ਟਰੰਪ ਕਾਰਡ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਢੁਕਵੇਂ ਆਰਾਮ ਦੀ ਜ਼ਰੂਰਤ ਹੋਵੇਗੀ।

ਟੀਮਾਂ :
ਚੇਨਈ ਸੁਪਰ ਕਿੰਗਜ਼— ਅੰਬਾਤੀ ਰਾਇਡੂ, ਸ਼ੇਨ ਵਾਟਸਨ, ਸੁਰੇਸ਼ ਰੈਨਾ, ਮਹਿੰਦਰ ਸਿੰਘ ਧੋਨੀ (ਕਪਤਾਨ), ਕੇਦਾਰ ਜਾਧਵ, ਰਵਿੰਦਰ ਜਡੇਜਾ, ਡਵੇਨ ਬਰਾਵੋ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਹਰਭਜਨ ਸਿੰਘ, ਇਮਰਾਨ ਤਾਹਿਰ।

ਰਾਇਲ ਚੈਲੰਜ਼ਰਜ਼ ਬੈਂਗਲੁਰੂ— ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਮੋਇਨ ਅਲੀ, ਏ.ਬੀ. ਡਿਵਿਲਿਅਰਜ਼, ਸ਼ਿਮਰੋਨ ਹੈਟਮੀਅਰ, ਸ਼ਿਵਮ ਦੁਬੇ, ਕੋਲਿਨ ਡੀ ਗ੍ਰੈਂਡਹਾਮ, ਉਮੇਸ਼ ਯਾਦਵ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ, ਨਵਦੀਪ ਸੈਣੀ।

Tarsem Singh

This news is Content Editor Tarsem Singh