IPL 2019 'ਚ ਲੱਗੇ ਹਨ 5 ਸੈਂਕੜੇ, ਜਾਣੋ ਕਿਸਦਾ ਬਾਊਂਡਰੀ ਫੀਸਦ ਹੈ ਸਰਵਸ੍ਰੇਸ਼ਠ

04/20/2019 5:26:52 PM

ਸਪੋਰਟਸ ਡੈਸਕ— ਆਈ.ਪੀ.ਐੱਲ. 2019 'ਚ ਦਰਸ਼ਕਾਂ ਦਾ ਕ੍ਰਿਕਟ ਪ੍ਰਤੀ ਖੁਮਾਰ ਜ਼ੋਰਾਂ 'ਤੇ ਹੈ। ਦਰਸ਼ਕ ਆਪਣੀ ਪਸੰਦੀਦਾ ਟੀਮ ਅਤੇ ਖਿਡਾਰੀਆਂ ਦਾ ਮੈਚ ਦੌਰਾਨ ਅਕਸਰ ਕਾਫੀ ਉਤਸ਼ਾਹ ਵਧਾਉਂਦੇ ਨਜ਼ਰ ਆਉਂਦੇ ਹਨ। ਆਈ.ਪੀ.ਐੱਲ. ਦੇ 12ਵੇਂ ਸੀਜ਼ਨ 'ਚ ਅਜੇ ਤਕ 5 ਸੈਂਕੜੇ ਲਗ ਚੁੱਕੇ ਹਨ। ਇਸ ਦੀ ਸ਼ੁਰੂਆਤ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਸੰਜੂ ਸੈਮਸਨ ਨੇ ਕੀਤੀ ਸੀ। ਫਿਰ ਡੇਵਿਡ ਵਾਰਨਰ, ਜਾਨੀ ਬੇਅਰਸਟਾਅ ਅਤੇ ਕੇ.ਐੱਲ ਰਾਹੁਲ ਨੇ ਵੀ ਸੈਂਕੜੇ ਲਗਾਏ। ਬੀਤੇ ਦਿਨਾਂ 'ਚ ਕੋਹਲੀ ਨੇ ਵੀ ਸੈਂਕੜਾ ਲਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਆਓ ਜਾਣੀਏ ਇਸ ਸੀਜ਼ਨ 'ਚ ਲੱਗੇ 5 ਸੈਂਕੜਿਆਂ ਬਾਰੇ ਅਤੇ ਕਿਸ ਦਾ ਬਾਊਂਡਰੀ ਫੀਸਦੀ ਸਭ ਤੋਂ ਵਧੀਆ ਹੈ।

ਡੇਵਿਡ ਵਾਰਨਰ, ਸਨਰਾਈਜ਼ਰਜ਼ ਹੈਦਰਾਬਾਦ

ਵਾਰਨਰ ਨੇ ਆਰ.ਸੀ.ਬੀ. ਖਿਲਾਫ 55 ਗੇਂਦਾਂ 'ਚ 5 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਉਨ੍ਹਾਂ ਦਾ ਬਾਊਂਡਰੀ ਫੀਸਦ 50% ਰਿਹਾ।

ਕੇ.ਐੱਲ ਰਾਹੁਲ, ਕਿੰਗਜ਼ ਇਲੈਵਨ ਪੰਜਾਬ

ਕਿੰਗਜ਼ ਇਲੈਵਨ ਪੰਜਾਬ ਦੇ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਨੇ 64 ਗੇਂਦਾਂ 'ਚ 6 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਉਨ੍ਹਾਂ ਦਾ ਬਾਊਂਡਰੀ ਫੀਸਦ 60% ਰਿਹਾ।

ਵਿਰਾਟ ਕੋਹਲੀ, ਰਾਇਲ ਚੈਲੰਜਰਜ਼ ਬੈਂਗਲੁਰੂ

ਕੋਹਲੀ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਈਡਨ ਗਾਰਡਨ 'ਚ 58 ਗੇਂਦਾਂ 'ਚ 9 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਉਨ੍ਹਾਂ ਦਾ ਬਾਊਂਡਰੀ ਫੀਸਦ 60% ਰਿਹਾ।

ਜਾਨੀ ਬੇਅਰਸਟ੍ਰਾਅ, ਸਨਰਾਈਜ਼ਰਜ਼ ਹੈਦਰਾਬਾਦ

ਬੇਅਰਸਟ੍ਰਾਅ ਨੇ ਆਰ.ਸੀ.ਬੀ. ਖਿਲਾਫ ਉਸੇ ਮੈਦਾਨ 'ਤੇ ਸੈਂਕੜਾ ਲਗਾਇਆ ਜਿੱਥੇ ਉਨ੍ਹਾਂ ਦੇ ਸਾਥੀ ਵਾਰਨਰ ਨੇ ਸੈਂਕੜਾ ਠੋਕਿਆ ਸੀ। ਬੇਅਰਸਟ੍ਰਾਅ ਨੇ 116 ਦੌੜਾਂ ਦੀ ਆਪਣੀ ਪਾਰੀ ਦੇ ਦੌਰਾਨ 56 ਗੇਂਦਾਂ ਖੇਡੀਆਂ। ਇਸ ਦੌਰਾਨ ਉਨ੍ਹਾਂ ਨੇ 12 ਚੌਕੇ ਅਤੇ 7 ਛੱਕੇ ਲਗਾਏ। ਉਨ੍ਹਾਂ ਦਾ ਬਾਊਂਡਰੀ ਫੀਸਦ 78.9% ਫੀਸਦੀ ਰਿਹਾ।

ਸੰਜੂ ਸੈਮਸਨ, ਰਾਜਸਥਾਨ ਰਾਇਲਜ਼

ਰਾਜਸਥਾਨ ਦੇ ਸੰਜੂ ਸੈਮਸਨ ਨੇ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ 55 ਗੇਂਦਾਂ 'ਚ 10 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 102 ਦੌੜਾਂ ਬਣਾਈਆਂ। ਉਨ੍ਹਾਂ ਦਾ ਬਾਊਂਡਰੀ ਫੀਸਦ 64.7% ਰਿਹਾ।

Tarsem Singh

This news is Content Editor Tarsem Singh