IPL 2019 : ਆਪਣੀ ਦੂਸਰੀ ਜਿੱਤ ''ਤੇ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ

04/20/2019 1:04:15 AM

ਜਲੰਧਰ— ਸੀਜ਼ਨ 'ਚ ਦੂਸਰਾ ਮੈਚ ਜਿੱਤ ਕੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਬਹੁਤ ਖੁਸ਼ ਦਿਖਾਈ ਦਿੱਤੇ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਜੋ ਹੁਣ ਹੋਇਆ ਉਸਨੂੰ ਦੇਖ ਕੇ ਅਸਲ 'ਚ ਵਧੀਆ ਲੱਗਿਆ। ਇਸ ਪ੍ਰਕਾਰ ਦੇ ਹਾਲਾਤ 'ਚ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਤੁਹਾਨੂੰ ਇਹ ਤੈਅ ਕਰਨ ਦੇ ਲਈ ਗੇਂਦਬਾਜ਼ਾਂ ਨੂੰ ਛੱਡਣਾ ਹੋਵੇਗਾ ਕਿ ਉਹ ਕੀ ਕਰਨਾ ਚਾਹੁੰਦੇ ਹਨ। ਸਟੋਨਿਸ ਵਲੋਂ ਵਧੀਆ ਫੈਸਲੇ ਤੇ ਫਿਰ ਅੰਤ 'ਚ ਮੋਇਨ। ਮੈਨੂੰ ਲੱਗਦਾ ਹੈ ਕਿ ਸਟੋਨਿਸ ਨੇ ਜਿਸ ਤਰ੍ਹਾਂ ਨਾਲ ਉਹ ਦੋ-ਤਿੰਨ ਡਾਟ ਗੇਂਦਾਂ ਕਰਵਾਈਆਂ, ਉਹ ਬਹੁਤ ਮਹੱਤਵਪੂਰਨ ਸੀ। ਉਨ੍ਹਾਂ ਦੋਵਾਂ ਨੇ ਦਿਖਾਇਆ ਕਿ ਮੈਂ ਆਪਣੇ ਸਾਥੀਆਂ ਤੋਂ ਉਮੀਦ ਕਰ ਸਕਦਾ ਹਾਂ।
ਕੋਹਲੀ ਨੇ ਕਿਹਾ ਕਿ ਅਸੀਂ ਸੋਚ ਰਹੇ ਸੀ ਕਿ 170-175 ਦੌੜਾਂ ਬਣਾ ਲਵਾਂਗੇ ਪਰ ਅਸੀਂ ਇਹ ਨਹੀਂ ਸੋਚਿਆ ਸੀ ਕਿ 200 ਤੋਂ ਜ਼ਿਆਦਾ ਦੌੜਾਂ ਬਣਾ ਲਵਾਂਗੇ। ਲੰਮੀ ਗੇਂਦਾਂ ਨੂੰ ਦੂਰ ਰੱਖਣਾ ਮੁਸ਼ਕਿਲ ਸੀ। ਮੋਇਨ ਨੇ ਖੇਡ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਤੇ ਇਸ ਨੇ ਮੈਨੂੰ ਆਪਣੇ ਖੇਡ ਖੇਡਣ ਦੀ ਆਗਿਆ ਦਿੱਤੀ। ਮੋਇਨ ਨੇ ਕਿਹਾ ਕਿ ਹੁਣ ਮੈਂ ਜਾਣ ਵਾਲਾ ਹਾਂ ਤੇ ਮੈਂ ਉਸ ਨੂੰ ਜਾਣ ਦੇ ਲਈ ਕਿਹਾ। ਜਦੋਂ ਏ. ਬੀ. ਡਿਵੀਲੀਅਰਸ ਇੱਥੇ ਸੀਨੀਅਰ ਖਿਡਾਰੀ ਦੇ ਰੂਪ 'ਚ ਨਹੀਂ ਹੈ ਤਾਂ ਇਸ ਤਰ੍ਹਾਂ ਦੀ ਬੱਲੇਬਾਜ਼ੀ ਕਰਨਾ ਮਹੱਤਵਪੂਰਨ ਸੀ।
ਕੋਹਲੀ ਨੇ ਕਿਹਾ ਅੱਜ ਡਿਵੀਲੀਅਰਸ ਨਹੀਂ ਖੇਡ ਸਕੇ। ਇਸ ਕਾਰਨ ਅਸੀਂ ਨਰਾਜ਼ ਹਾਂ। ਮੈਂ ਉਸ ਨੂੰ ਕਿਹਾ ਕਿ ਜੇਕਰ ਅੱਜ ਰਾਤ ਜਿੱਤ ਗਏ ਤਾਂ ਮੈਂ ਗਲੇ ਜ਼ਰੂਰ ਲਗਾਉਗਾ। ਇਸ ਪਿੱਚ 'ਤੇ ਡੈੱਥ ਓਵਰਾਂ 'ਚ ਗੇਂਦਬਾਜ਼ੀ ਆਸਾਨ ਨਹੀਂ ਰਹਿੰਦੀ। ਇਸ ਤਰ੍ਹਾਂ ਦੇ ਖੇਡ ਨੂੰ ਬਦਲਣ ਲਈ ਰਸੇਲ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ। ਸਟੇਨ ਦੇ ਕੁਝ ਖਾਸ ਓਵਰ ਸਾਡੇ ਲਈ ਮਹੱਤਵਪੂਰਨ ਸਾਬਿਤ ਹੋਏ। ਮੈਨੂੰ ਲੱਗਦਾ ਹੈ ਕਿ ਪਾਵਰ ਪਲੇ 'ਚ ਵਿਕਟ ਹਾਸਲ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਹ ਬਾਕੀ ਦੀ ਪਾਰੀਆਂ ਦੇ ਲਈ ਟੋਨ ਸੈੱਟ ਕਰਨਾ ਹੁੰਦਾ ਹੈ।

Gurdeep Singh

This news is Content Editor Gurdeep Singh