ਮੈਦਾਨ ''ਤੇ ਉਤਰਦੇ ਹੀ IPL ਇਤਿਹਾਸ ''ਚ ਕੋਹਲੀ ਦੇ ਨਾਂ ਦਰਜ ਹੋਇਆ ਵੱਡਾ ਰਿਕਾਰਡ

03/24/2019 1:58:26 PM

ਨਵੀਂ ਦਿੱਲੀ— ਆਈ. ਪੀ. ਐੱਲ ਸੀਜ਼ਨ 12 ਦਾ ਆਗਾਜ ਹੋ ਚੁੱਕਿਆ ਹੈ। ਇਸ ਟੂਰਨਾਮੈਂਟ ਦੇ ਪਹਿਲੇ ਮੈਚ ਦੇ ਗਵਾਹ ਚੇਨਈ ਸੁਪਰ ਕਿੰਗਸ ਤੇ ਰਾਇਲ ਚੈਲੇਂਜਰਸ ਬੇਂਗਲੁਰੂ ਦੀਆਂ ਟੀਮਾਂ ਬਣੀਆਂ। ਇਸ ਦੇ ਨਾਲ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਲਈ ਵੀ ਇਹ ਸੀਜਨ ਖਾਸ ਬਣ ਗਿਆ ਹੈ। ਕੋਹਲੀ ਨੇ ਜਿਵੇਂ ਹੀ ਮੈਦਾਨ 'ਤੇ ਕੱਦਮ ਰੱਖਿਆ ਤਾਂ ਉਨ੍ਹਾਂ ਦੇ ਨਾਂ ਆਈ. ਪੀ. ਐੱਲ ਇਤਿਹਾਸ 'ਚ ਵੱਡਾ ਰਿਕਾਰਡ ਦਰਜ ਹੋ ਗਿਆ।

ਬਣਿਆ ਇਹ ਰਿਕਾਰਡ
ਦਰਅਸਲ ਕੋਹਲੀ ਕਿਸੇ ਇਕ ਟੀਮ ਲਈ ਲਗਾਤਾਰ 12 ਸੀਜਨ ਖੇਡਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਆਈ. ਪੀ. ਐੱਲ ਦੇ ਪਹਿਲੇ ਸੀਜ਼ਨ ਦੀ ਸ਼ੁਰੂਆਤ ਸਾਲ 2008 ਤੋਂ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕੋਹਲੀ ਇਸ ਟੀਮ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਕਪਤਾਨੀ 'ਚ ਬੈਂਗਲੁਰੂ ਨੇ 96 ਮੈਚਾਂ 'ਚੋ 44 'ਚ ਜਿੱਤ ਹਾਸਲ ਕੀਤੀ ਹੈ। ਜਦ ਕਿ 47 ਮੈਚਾਂ 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ 2 ਟਾਈ, 3 ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤਰ੍ਹਾਂ ਕੋਹਲੀ ਦੀ ਕਪਤਾਨੀ 'ਚ ਜਿੱਤ ਦਾ ਫ਼ੀਸਦੀ 48.38 ਦਾ ਰਿਹਾ ਹੈ। ਬਣਾ ਚੁੱਕੇ ਹਨ ਇੰਨੀਆਂ ਦੌੜਾਂ
ਇਸ ਮੁਕਾਬਲੇ ਤੋਂ ਪਹਿਲਾਂ ਕੋਹਲੀ 163 ਮੈਚਾਂ 'ਚ 38.35 ਦੀ ਔਸਤ ਨਾਲ 4 ਸੈਂਕੜੇ ਤੇ 34 ਅਰਧ ਸੈਂੜਕੇ ਦੀ ਮਦਦ ਨਾਲ 4,948 ਦੌੜਾਂ ਬਣਾ ਚੁੱਕੇ ਹਨ। ਉਹ ਆਈ. ਪੀ. ਐੱਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਸੁਰੇਸ਼ ਰੈਨਾ ਤੋਂ ਬਾਅਦ ਦੂੱਜੇ ਸਥਾਨ 'ਤੇ ਕਾਬਿਜ ਹਨ। ਰੈਨਾ ਦੇ ਨਾਂ 4985 ਦੌੜਾਂ ਦਰਜ ਹੈ। ਇਹੀ ਨਹੀਂ, ਕੋਹਲੀ ਦੇ ਨਾਂ 434 ਚੌਕੇ ਤੇ 178 ਛੱਕੇ ਵੀ ਦਰਜ ਹਨ।