IPL 2019 : ਰਾਹੁਲ ਨੇ ਕ੍ਰਿਸ ਗੇਲ ਨੂੰ ਦੱਸਿਆ ਡ੍ਰੈਸਿੰਗ ਰੂਪ ਦਾ ਸਭ ਤੋਂ ਸ਼ਰਾਰਤੀ ਖਿਡਾਰੀ

03/25/2019 4:07:20 PM

ਜੈਪੁਰ : ਕਿੰਗਜ਼ ਇਲੈਵਨ ਪੰਜਾਬ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਐਤਵਾਰ ਨੂੰ ਕਿਹਾ ਕਿ ਟੀਮ ਨੇ ਉਸ ਦੇ ਸਾਥੀ ਅਤੇ ਵਿੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਡ੍ਰੈਸਿੰਗ ਰੂਪ ਵਿਚ ਸ਼ਰਾਰਤੀ ਖਿਡਾਰੀ ਹੋਣ ਤੋਂ ਇਲਾਵਾ ਟੀ-20 ਸਵਰੂਪ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਹਨ। ਗੇਲ ਦੇ ਸਲਾਮੀ ਜੋੜੀਦਾਰ ਰਾਹੁਲ ਨੇ ਕਿਹਾ ਕਿ ਉਮਰ ਵਧਣ ਦੇ ਨਾਲ ਵਿੰਡੀਜ਼ ਦੇ ਇਸ ਖਿਡਾਰੀ ਦੀ ਊਰਜਾ ਵਿਚ ਵਾਧਾ ਹੋਇਆ ਹੈ।

ਰਾਜਸਥਾਨ ਰਾਇਲਸ ਖਿਲਾਫ ਟੀਮ ਦੇ ਆਈ. ਪੀ. ਐੱਲ. ਮੈਚ ਤੋਂ ਪਹਿਲਾਂ ਰਾਹੁਲ ਨੇ ਕਿਹਾ, ''ਗੇਲ ਖੇਡ ਦਾ ਸਰਵਸ੍ਰੇਸ਼ਠ ਟੀ-20 ਬੱਲੇਬਾਜ਼ ਹੈ ਪਰ ਹਮੇਸ਼ਾ ਮਜ਼ਾਕ ਕਰਦਾ ਰਹਿੰਦਾ ਅਤੇ ਮੇਰੇ ਨਾਲ ਮਜ਼ਾਕ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਹ ਡ੍ਰੈਸਿੰਗ ਰੂਮ ਵਿਚ ਸੀਨੀਅਰ ਖਿਡਾਰੀ ਨਹੀਂ ਲਗਦਾ ਸਗੋਂ ਉਹ ਡ੍ਰੈਸਿੰਗ ਰੂਮ ਵਿਚ ਸਭ ਤੋਂ ਸ਼ਰਾਰਤੀ ਖਿਡਾਰੀ ਹੈ। ਮੈਂ ਗੇਲ ਦੇ ਨਾਲ ਕਾਫੀ ਖੇਡਿਆ ਹਾਂ। ਸਾਨੂੰ ਆਰ. ਸੀ. ਬੀ. ਵਿਚ ਕੁਝ ਸਾਲਾਂ ਤੱਕ ਇਕੱਠੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਅਤੇ ਉਹ ਮੈਨੂੰ 21 ਸਾਲ ਦਾ ਲੜਕਾ ਸਮਝਦਾ ਹੈ। ਮੈਂ ਉਸ ਤੋਂ ਕਾਫੀ ਕੁਝ ਸਿਖਦਾ ਹਾਂ। ਮੈਨੂੰ ਉਸ ਦੇ ਨਾਲ ਖੇਡਣਾ ਪਸੰਦ ਹੈ।''