IPL 2019 : ਕਪਤਾਨੀ ਛੱਡਣ ਤੋਂ ਬਾਅਦ ਰਹਾਣੇ ਨੇ ਲਗਾਇਆ ਸੈਂਕੜਾ

04/22/2019 11:10:25 PM

ਜਲੰਧਰ— ਰਾਜਸਥਾਨ ਰਾਇਲਜ਼ ਦੀ ਕਪਤਾਨੀ ਛੱਡਣ ਤੋਂ ਬਾਅਦ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ ਸੈਂਕੜਾ ਲਗਾ ਕੇ ਦੁਬਾਰਾ ਚਰਚਾ 'ਚ ਆ ਗਿਆ ਹੈ। ਰਹਾਣੇ ਨੇ ਦਿੱਲੀ ਕੈਪੀਟਲਸ ਵਿਰੁੱਧ ਖੇਡੇ ਗਏ ਮੈਚ 'ਚ 11 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 105 ਦੌੜਾਂ ਬਣਾਈਆਂ ਜੋ ਸੀਜ਼ਨ ਦਾ ਦੂਸਰਾ ਟੌਪ ਸਕੋਰ ਵੀ ਹੀ। ਰਹਾਣੇ ਨੇ ਆਪਣੇ ਕਰੀਅਰ ਦਾ ਦੂਸਰਾ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ 2012 'ਚ ਉਹ ਸੈਂਕੜਾ ਬਣਾ ਚੁੱਕੇ ਸਨ।
ਸੀਜ਼ਨ 'ਚ ਲੱਗਾ 6ਵਾਂ ਸੈਂਕੜਾ


114 ਜਾਨੀ ਬੇਅਰਸਟੋ, ਹੈਦਰਾਬਾਦ
105 ਅਜਿੰਕਿਆ ਰਹਾਣੇ , ਰਾਜਸਥਾਨ ਰਾਇਲਜ਼
102 ਸੰਜੂ ਸੈਮਸਨ, ਰਾਜਸਥਾਨ ਰਾਇਲਜ਼
100 ਕੇ. ਐੱਲ. ਰਾਹੁਲ, ਕਿੰਗਜ਼ ਇਲੈਵਨ ਪੰਜਾਬ
100 ਵਿਰਾਟ ਕੋਹਲੀ , ਆਰ. ਸੀ. ਬੀ.
100 ਡੇਵਿਡ ਵਾਰਨਰ, ਹੈਦਰਾਬਾਦ
ਰਾਜਸਥਾਨ ਦੇ ਲਈ 3 ਹਜ਼ਾਰ ਦੌੜਾਂ ਪੂਰੀਆਂ


ਅਜਿੰਕਿਆ ਰਹਾਣੇ ਨੇ ਆਪਣੇ ਸੈਂਕੜੇ ਵਾਲੀ ਪਾਰੀ ਦੇ ਨਾਲ ਰਾਜਸਥਾਨ ਰਾਇਲਜ਼ ਵਲੋਂ 3 ਹਜ਼ਾਰ ਦੌੜਾਂ ਬਣਾਉਣ ਦਾ ਕਾਰਨਾਮਾ ਵੀ ਕਰ ਦਿੱਤਾ। ਉਹ ਰਾਜਸਥਾਨ ਟੀਮ ਵਲੋਂ 3 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਕੱਲੇ ਖਿਡਾਰੀ ਹਨ।
ਇਕ ਟੀਮ ਵਲੋਂ 3 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਹੈਦਰਾਬਾਦ— ਡੇਵਿਡ ਵਾਰਨਰ
ਕੇ. ਕੇ. ਆਰ— ਗੌਤਮ ਗੰਭੀਰ
ਸੀ. ਐੱਸ. ਕੇ— ਸੁਰੇਸ਼ ਰੈਨਾ, ਮਹਿੰਦਰ ਸਿੰਘ ਧੋਨੀ
ਮੁੰਬਈ ਇੰਡੀਅਨਜ਼ — ਰੋਹਿਤ ਸ਼ਰਮਾ
ਆਰ. ਸੀ. ਬੀ.— ਵਿਰਾਟ ਕੋਹਲੀ, ਏ. ਬੀ. ਡਿਵੀਲੀਅਰਸ, 
ਰਾਜਸਥਾਨ — ਅਜਿੰਕਿਆ ਰਹਾਣੇ
ਪੰਜਾਬ— ਕ੍ਰਿਸ ਗੇਲ
ਆਈ. ਪੀ. ਐੱਲ : ਸੈਂਕੜਾ ਲਗਾਉਣ ਵਾਲੇ ਭਾਰਤੀ


5 ਵਿਰਾਟ ਕੋਹਲੀ
2 ਵਰਿੰਦਰ ਸਹਿਵਾਗ
2 ਮੁਰਲੀ ਵਿਜੇ
2 ਸੰਜੂ ਸੈਮਸਨ
2 ਅਜਿੰਕਿਆ ਰਹਾਣੇ

Gurdeep Singh

This news is Content Editor Gurdeep Singh