ਹਾਰਦਿਕ ਨੇ ਯਾਰਕਰ ਗੇਂਦ ''ਤੇ ਲਗਾਇਆ ਸ਼ਾਨਦਾਰ ਹੈਲੀਕਾਪਟਰ ਸ਼ਾਟ, ਪੋਲਾਰਡ ਨੇ ਵਜਾਈਆਂ ਤਾੜੀਆਂ (Video)

04/19/2019 12:24:25 PM

ਜਲੰਧਰ : ਫਿਰੋਜਸ਼ਾਹ ਕੋਟਲਾ ਦੇ ਮੈਦਾਨ 'ਤੇ ਜਦੋਂ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਦੀ ਟੀਮ ਆਹਮੋ-ਸਾਹਮਣੇ ਸੀ, ਤਦ ਸਭ ਦੀਆਂ ਨਜ਼ਰਾਂ ਇਕ ਵਾਰ ਫਿਰ ਹਾਰਦਿਕ ਪੰਡਯਾ 'ਤੇ ਆ ਗਈਆਂ। ਟੂਰਨਾਮੈਂਟ ਦੌਰਾਨ ਡੈਥ ਓਵਰਾਂ ਵਿਚ ਗੇਂਦਬਾਜਾਂ ਦੇ ਪਸੀਨੇ ਛੁਟਾਉਣ ਵਾਲੇ ਹਾਰਦਿਕ ਨੇ ਦਿੱਲੀ ਖਿਲਾਫ ਆਖਰੀ ਓਵਰ ਵਿਚ ਅਜਿਹਾ ਸ਼ਾਟ ਲਾਇਆ ਜਿਸ 'ਤੇ ਉਸ ਦੇ ਸਾਥੀ ਖਿਡਾਰੀ ਕਾਇਰਨ ਪੋਲਾਰਡ ਵੀ ਤਾੜੀਆਂ ਵਜਾਉਣ ਲੱਗ ਗਏ।

ਦਰਅਸਲ, 20ਵੇਂ ਓਵਰ ਵਿਚ ਜਦੋਂ ਮੁੰਬਈ ਨੂੰ ਤੇਜ਼ ਰਫਤਾਰਨ ਨਾਲ ਦੌੜਾਂ ਬਣਾਉਣ ਦੀ ਜ਼ਰੂਰਤ ਸੀ ਤਦ ਦਿੱਲੀ ਦੇ ਗੇਂਦਬਾਜ਼ ਮੌਰਿਸ ਨੇ ਆਫ ਸਟੰਪ ਦੇ ਬਾਹਰ ਇਕ ਯਾਰਕਰ ਮਾਰਿਆ। ਹਾਰਦਿਕ ਕਿਉਂਕਿ ਪਹਿਲਾਂ ਹੀ ਉਮੀਦ ਲਗਾ ਕੇ ਬੈਠੇ ਸੀ ਕਿ ਯਾਰਕਰ ਆਏਗਾ, ਅਤੇ ਉਸ ਨੇ ਬਾਲ ਆਉਂਦਿਆਂ ਹੀ ਹੈਲੀਕਾਪਟਰ ਸ਼ਾਟ ਲਗਾ ਦਿੱਤਾ ਅਤੇ ਗੇਂਦ ਸਿੱਧੀ ਬਾਊਂਡਰੀ ਪਾਰ ਜਾ ਡਿੱਗੀ।