IPL 2019 : ਬਟਲਰ-ਅਸ਼ਵਿਨ ''ਚ ''ਰਨ ਆਊਟ'' ਵਿਕਟ ''ਤੇ ਹੋਈ ਬਹਿਸ, ਸੋਸ਼ਲ ਸਾਈਟਸ ''ਤੇ ਪੰਜਾਬ ਦੇ ਕਪਤਾਨ ਦੀ ਨਿੰਦਾ

03/26/2019 12:16:02 AM

ਜਲੰਧਰ — ਰਾਜਸਥਾਨ ਰਾਇਲਜ਼ ਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਚਾਲੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਖੇਡੇ ਹਏ ਮੈਚ ਦੌਰਾਨ ਉਸ ਸਮੇਂ ਮਹੌਲ ਗਰਮ ਹੋ ਗਿਆ ਜਦੋਂ ਅਸ਼ਵਿਨ ਨੇ ਫੁਰਤੀ ਨਾਲ ਧਮਾਕੇਦਾਰ ਪਾਰੀ ਖੇਡ ਰਹੇ ਬਟਲਰ ਨੂੰ ਰਿਟਾਇਰ ਆਊਟ ਕਰ ਦਿੱਤਾ। ਹਾਲਾਂਕਿ ਆਊਟ ਕਰਨ 'ਤੇ ਅਸ਼ਵਿਨ ਦੇ ਤਰੀਕੇ 'ਤੇ ਸੋਸ਼ਲ ਸਾਈਟਸ 'ਤੇ ਉਸਦੀ ਖੂਬ ਨਿੰਦਾ ਹੋਈ। ਕ੍ਰਿਕਟ ਫੈਨਸ ਨੇ ਇਸ ਨੂੰ ਗੱਲਤ ਦੱਸਿਆ।
ਹੋਇਆ ਇਸ ਤਰ੍ਹਾਂ ਸੀ—


ਦਰਅਸਲयਕਿੰਗਜ਼ ਇਲੈਵਨ ਪੰਜਾਬ ਤੋਂ ਮਿਲੇ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਸੀ। ਬਟਲਰ ਤੇ ਰਹਾਣੇ 'ਚ ਪਹਿਲੇ ਵਿਕਟ ਲਈ ਹੋਈ 78 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਰਾਜਸਥਾਨ ਤੇਜ਼ੀ ਨਾਲ ਟੀਚੇ ਵੱਲ ਵੱਧ ਰਿਹਾ ਸੀ। ਅਸ਼ਵਿਨ ਨੇ 13ਵੇਂ ਓਵਰ 'ਚ ਇਹ ਕੰਟ੍ਰੋਵਰਸੀ ਹੋ ਗਈ। ਦਰਅਸਲ ਓਵਰ ਦੀ ਆਖਰੀ ਗੇਂਦ ਕਰਵਾਉਣ ਤੋਂ ਪਹਿਲਾਂ ਅਸ਼ਵਿਨ ਕ੍ਰੀਜ਼ ਦੇ ਕੋਲ ਰੁਕ ਗਏ। ਉਨ੍ਹਾਂ ਨੇ ਦੇਖਿਆ ਕਿ ਬਟਲਰ ਕ੍ਰੀਜ਼ ਤੋਂ ਬਾਹਰ ਹਨ ਤਾਂ ਉਨ੍ਹਾਂ ਨੇ ਗੇਂਦ ਨਹੀਂ ਕਰਵਾਈ ਤੇ ਸਟੰਪਸ ਆਊਟ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਮਾਂਕਡਿੰਗ ਦੀ ਅਪੀਲ ਕਰ ਦਿੱਤੀ।
ਬਟਲਰ- ਅਸ਼ਵਿਨ 'ਚ ਹੋਈ ਬਹਿਸ
ਅਸ਼ਵਿਨ ਨੇ ਜਿਸ ਤਰ੍ਹਾਂ ਹੀ ਬਟਲਰ ਨੂੰ ਆਊਟ ਕੀਤਾ, ਬਟਲਰ ਨਾਲ ਬਹਿਸ ਸ਼ੁਰੂ ਹੋ ਹਈ। ਅਸ਼ਵਿਨ ਕਹਿੰਦੇ ਹੋਏ ਸੁਣਾਈ ਦਿੱਤੇ ਕਿ 'ਆਪ ਕ੍ਰੀਜ਼ 'ਚ ਨਹੀਂ ਸੀ। ਤੁਸੀਂ ਮੇਰੀ ਤਾਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ ਅਸ਼ਵਿਨ ਦੀ ਆਊਟ ਦੀ ਅਪੀਲ 'ਤੇ ਬਟਲਰ ਨੇ ਉਸ ਨੂੰ ਕੁਝ ਗੱਲ ਕਹਿ ਦਿੱਤੀ, ਜਿਸ 'ਤੇ ਅਸ਼ਵਿਨ ਨੇ ਇਹ ਤਿੱਖੀ ਪ੍ਰਤੀਕ੍ਰਿਆ ਦਿੱਤੀ ਸੀ।
ਇਸ ਲਈ ਹੋਇਆ ਵਿਵਾਦ


ਦਰਅਸਲ ਕ੍ਰਿਕਟ ਨਿਯਮ ਕਹਿੰਦੇ ਹਨ ਕਿ ਜਦੋਂ ਤਕ ਗੇਂਦ ਕਰਵਾਉਣ ਲਈ ਗੇਂਦਬਾਜ਼ ਕ੍ਰੀਜ਼ ਤਕ ਨਹੀਂ ਪਹੁੰਚ ਜਾਂਦਾ, ਉਸ ਸਮੇਂ ਤਕ ਬੱਲੇਬਾਜ਼ ਨੂੰ ਕ੍ਰੀਜ਼ ਨਹੀਂ ਛੱਡਣੀ ਹੁੰਦੀ। ਫਿਰ ਇਸ ਤਰ੍ਹਾਂ ਦਾ ਬਟਲਰ ਦੇ ਨਾਲ ਹੋਇਆ। ਅਸ਼ਵਿਨ ਜਦੋਂ ਗੇਂਦਬਾਜ਼ੀ ਕਰਦੇ ਅਚਾਨਕ ਰੁਕੇ ਤਾਂ ਉਹ ਵਿਕਟ ਤੋਂ ਅੱਗੇ ਆ ਚੁੱਕੇ ਸਨ। ਫਿਰ ਬਟਲਰ ਦੌੜਾਂ ਲੈਣ ਦੇ ਚੱਕਰ 'ਚ ਕ੍ਰੀਜ਼ ਤੋਂ ਬਾਹਰ ਨਿਕਲ ਗਿਆ ਸੀ। ਅਸ਼ਵਿਨ ਨੇ ਵਿਕਟਾਂ ਨੂੰ ਗੇਂਦ ਲਗਾ ਦਿੱਤੀ ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋਇਆ।
ਦੇਖੋ ਵੀਡੀਓ— 

Gurdeep Singh

This news is Content Editor Gurdeep Singh