IPL 2019 : ਕੋਲਕਾਤਾ ਵਿਰੁੱਧ ਨਹੀਂ ਉਤਰਿਆ ਡਿਵੀਲੀਅਰਸ, ਇਹ ਹੈ ਵੱਡੀ ਵਜ੍ਹਾ

04/19/2019 11:20:03 PM

ਜਲੰਧਰ— ਈਡਨ ਗਾਰਡਨ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਸ ਦੇ ਵਿਚਾਲੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਭ ਠੀਕ ਸੀ ਕਿ ਬੈਂਗਲੁਰੂ ਦੇ 11 ਖਿਡਾਰੀ ਕਿਹੜੇ ਹਨ ਪਰ ਜਦੋਂ ਟਾਸ ਹੋਈ ਤਾਂ ਸਾਫ ਹੋ ਗਿਆ ਕਿ ਇਸ ਮੈਚ 'ਚ ਏ. ਬੀ . ਡਿਵੀਲੀਅਰਸ ਨਹੀਂ ਖੇਡਣ ਵਾਲੇ। ਡਿਵੀਲੀਅਰਸ ਦੇ ਮੈਚ ਨਾ ਖੇਡਣ 'ਤੇ ਫੈਨਸ ਵਿਚਾਲੇ ਚਰਚਾ ਸ਼ੁਰੂ ਹੋ ਗਈ ਪਰ ਫਿਰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਜਾਣਕਾਰੀ ਦਿੱਤੀ ਕਿ ਮੁੰਬਈ ਦੇ ਵਿਰੁੱਧ ਪਿਛਲੇ ਮੈਚ 'ਚ ਜਸਪ੍ਰੀਤ ਬੁਮਰਾਹ ਦੀ ਤੇਜ਼ ਬਾਊਂਸਰ ਡਿਵੀਲੀਅਰਸ ਦੇ ਹੈਲਮੇਟ 'ਤੇ ਲੱਗੀ ਸੀ। ਚਰਚਾ ਸੀ ਕਿ ਡਿਵੀਲੀਅਰਸ ਦੇ ਸੱਟ ਲੱਗ ਗਈ ਸੀ ਪਰ ਉਹ ਖੇਡਣਗੇ ਜਾਂ ਨਹੀਂ ਇਸ ਗੱਲ 'ਤੇ ਗੱਲ ਬਾਤ ਨਹੀਂ ਹੋਈ ਸੀ। ਅਚਾਨਕ ਡਿਵੀਲੀਅਰਸ ਦਾ ਟੀਮ ਦੇ 11 ਖਿਡਾਰੀਆਂ 'ਚੋਂ ਹਟਨਾ ਇਹ ਸੰਕੇਤ ਦੇ ਗਿਆ ਕਿ ਮਾਮਲਾ ਜ਼ਿਆਦਾ ਸੀਰੀਅਸ ਹੈ।

 

Gurdeep Singh

This news is Content Editor Gurdeep Singh