IPL ਮੈਚ ''ਤੇ ਸੱਟਾ ਲਗਾਉਣ ਦੇ ਦੋਸ਼ ਵਿਚ 7 ਗ੍ਰਿਫਤਾਰ

04/20/2019 4:47:43 PM

ਕੋਲਕਾਤਾ : ਕੋਲਕਾਤਾ ਪੁਲਸ ਨੇ ਸ਼ੁੱਕਰਵਾਰ ਨੂੰ ਈਡਨ ਗਾਰਡਨ ਵਿਚ ਖੇਡੇ ਗਏ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਮੁਕਾਬਲੇ ਦੌਰਾਨ ਸੱਟੇਬਾਜ਼ੀ ਕਰਦਿਆਂ 7 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਦੋਸ਼ੀ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਵਸਨੀਕ ਹਨ। ਪੁਲਸ ਨੇ ਉਨ੍ਹਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਮੁਕਾਬਲੇ 'ਤੇ ਸੱਟਾ ਲਗਾਉਣ ਵਿਚ ਰੁੱਝੇ ਸੀ। ਪੁਲਸ ਮੁਤਾਬਕ ਦੋਸ਼ੀਆਂ ਕੋਲੋਂ 14 ਮੋਬਾਈਲ ਫੋਨ, ਸੱਟੇਬਾਜ਼ੀ 'ਚ ਇਸਤੇਮਾਲ ਕੀਤਾ ਜਾਰ ਰਹੇ ਪਦਾਰਥ ਵੀ ਜਬਤ ਕੀਤੇ। ਇਸ ਮੈਚ ਵਿਚ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ 'ਤੇ 213 ਦੌੜਾਂ ਬਣਾਈਆਂ ਸੀ ਜਿਨ੍ਹਾਂ ਵਿਚੋਂ ਵਿਰਾਟ ਕੋਹਲੀ ਦਾ ਸ਼ਾਨਦਾਰ ਸੈਂਕੜਾ ਸ਼ਾਮਲ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਟੀਮ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 203 ਦੌੜਾਂ ਹੀ ਬਣਾ ਸਕੀ। ਮੁਕਾਬਲੇ ਨੂੰ ਬੈਂਗਲੁਰੂ ਨੇ 10 ਦੌੜਾਂ ਨਾਲ ਜਿੱਤ ਲਿਆ ਸੀ।