IPL 2018 : ਡਿਵਿਲੀਅਰਸ ਦੇ ਇਸ ਸ਼ਾਨਦਾਰ ਕੈਚ ਨੂੰ ਵੇਖ ਹੈਰਾਨ ਰਹਿ ਗਈ ਦੁਨੀਆ (ਵੀਡੀਓ)
05/18/2018 10:51:17 AM
ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ 2018 'ਚ ਇਕ ਤੋਂ ਬਾਅਦ ਇਕ ਬਿਹਤਰੀਨ ਕੈਚਾਂ ਵਿਚਾਲੇ ਵੀਰਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਏ.ਬੀ. ਡਿਵਿਲੀਅਰਸ ਨੇ ਜੋ ਕੈਚ ਫੜਿਆ ਉਸ ਨੂੰ ਕ੍ਰਿਕਟ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਕੈਚਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ। ਇਸ ਕੈਚ ਨੇ ਮੈਚ ਦਾ ਰੁਖ ਆਰ.ਸੀ.ਬੀ. ਵੱਲ ਮੋੜ ਦਿੱਤਾ।
ਇਸ ਆਈ.ਪੀ.ਐੱਲ. 'ਚ ਕਈ ਹੋਰ ਖਿਡਾਰੀ ਵੀ ਯਾਦਗਾਰ ਕੈਚ ਫੜ ਚੁੱਕੇ ਹਨ ਪਰ ਏ.ਬੀ. ਡਿਵਿਲੀਅਰਸ ਦੇ ਕੈਚ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਡਿਵਿਲੀਅਰਸ ਨੇ ਮੋਈਨ ਅਲੀ ਦੀ ਗੇਂਦ 'ਤੇ ਐਲੇਕਸ ਹੇਲਸ ਦਾ ਬਾਊਂਡਰੀ ਲਾਈਨ 'ਤੇ ਹਵਾ 'ਚ ਉਛਲਦੇ ਹੋਏ ਇਕ ਹੱਥ ਨਾਲ ਜੋ ਕੈਚ ਫੜਿਆ ਉਸ ਨਾਲ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਹੀ ਨਹੀਂ ਸਗੋਂ ਸਾਰੀ ਦੁਨੀਆ ਹੈਰਾਨ ਰਹਿ ਗਈ।
कमाल का कैच
— Abhishek Gupta (@kalamkafakeer) May 18, 2018
https://t.co/VHFuyTgZZX via @ipl
ਹੈਦਰਾਬਾਦ ਦੀ ਪਾਰੀ ਦੇ ਅੱਠਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਮੋਈਨ ਅਲੀ ਦੇ ਖਿਲਾਫ ਐਲੇਕਸ ਹੇਲਸ ਨੇ ਜ਼ੋਰਦਾਰ ਸ਼ਾਟ ਲਗਾਇਆ ਅਤੇ ਅਜਿਹਾ ਲੱਗਾ ਕਿ ਗੇਂਦ ਬਾਊਂਡਰੀ ਦੇ ਪਾਰ ਜਾਣਾ ਤੈਅ ਹੈ ਪਰ ਮਿਡ ਵਿਕਟ 'ਤੇ ਫੀਲਡਿੰਗ ਕਰ ਰਹੇ ਡਿਵਿਲੀਅਰਸ ਨੇ ਹਵਾ 'ਚ ਉਛਲਦੇ ਹੋਏ ਇਕ ਹੱਥ ਨਾਲ ਹੈਰਾਨ ਕਰਨ ਵਾਲਾ ਕੈਚ ਫੜਿਆ ਅਤੇ ਇਕ ਨਿਸ਼ਚਿਤ ਬਾਊਂਡਰੀ ਨੂੰ ਵਿਕਟ 'ਚ ਬਦਲ ਦਿੱਤਾ। ਡਿਵਿਲੀਅਰਸ ਦੇ ਇਸ ਸ਼ਾਨਦਾਰ ਕੈਚ ਨੇ 24 ਗੇਂਦਾਂ 'ਚ 37 ਦੌੜਾਂ ਬਣਾ ਚੁੱਕੇ ਹੇਲਸ ਦੀ ਪਾਰੀ ਦਾ ਅੰਤ ਕਰ ਦਿੱਤਾ। ਇਸ ਮੈਚ 'ਚ ਬੈਂਗਲੁਰੂ ਨੇ ਹੈਦਰਾਬਾਦ ਨੂੰ 14 ਦੌੜਾਂ ਨਾਲ ਹਰਾ ਦਿੱਤਾ ਹੈ।