IPL 2018: KKR ਨੂੰ ਸਖਤ ਚੁਣੌਤੀ ਦੇਵੇਗੀ ਫਾਰਮ ''ਚ ਚੱਲ ਰਹੀ ਹੈਦਰਾਬਾਦ

04/14/2018 11:34:06 AM

ਕੋਲਕਾਤਾ— ਸ਼ਾਨਦਾਰ ਫਾਰਮ 'ਚ ਚੱਲ ਰਿਹਾ ਹੈਦਰਾਬਾਦ ਸਨਰਾਈਜ਼ਰਸ ਦੋ ਬਾਰ ਜੇਤੂ ਕੋਲਕਾਤਾ ਨਾਈਟ ਰਾਈਡਰਸ ਦੇ ਲਈ ਚੁਣੌਤੀ ਭਰਿਆ ਹੋਵੇਗਾ। ਜਦੋਂ ਦੋਨਾਂ ਟੀਮਾਂ ਕਲ ਇਥੇ ਆਈ.ਪੀ.ਐੱਲ. ਦੇ ਦੌਰਾਨ ਭਿੜਨਗੀਆਂ। ਆਪਣੇ ਦੋਨੋਂ ਮੈਚ ਜਿੱਤ ਕੇ ਸਨਰਾਈਜ਼ਰਸ ਸਕੋਰ ਬਰੋਡ 'ਤੇ ਸਭ ਤੋਂ ਉੱਪਰ ਹੈ। ਦੂਸਰੇ ਪਾਸੇ ਨਾਈਟਰਾਈਡਰਸ ਘਰੇਲੂ ਮੈਦਾਨ 'ਤੇ 200 ਤੋਂ ਵੱਧ ਦੋੜਾਂ ਦਾ ਟੀਚਾ ਰੱਖਣ ਦੇ ਬਾਵਜੂਦ ਚੇਨਈ ਸੁਪਰ ਕਿੰਗਜ਼ ਤੋਂ ਮਿਲੀ ਹਾਰ ਤੋਂ ਉਬਰਨ ਦੀ ਕੋਸ਼ਿਸ਼ ਕਰੇਗਾ।

ਫਾਰਮ 'ਚ ਚੱਲ ਰਿਹਾ ਹੈਦਰਾਬਾਦ
ਕੇਨ ਵਿਲੀਅਮਸਨ ਦੀ ਅਗਵਾਈ ਵਾਲਾ ਸਨਰਾਈਜ਼ਰਸ ਆਪਣੇ ਅਨੁਭਵੀ ਬੱਲੇਬਾਜ਼ੀ ਕਾਰਨ ਅਤੇ ਪ੍ਰਭਾਵਸ਼ਾਲੀ ਗੇਂਦਬਾਜ਼ੀ ਦੇ ਕਾਰਨ ਕਾਗਜ਼ 'ਤੇ ਸਭ ਤੋਂ ਸੰਤੁਲਿਤ ਟੀਮਾਂ 'ਚੋਂ ਇਕ ਹੈ। ਪਰ ਉਹ ਮੁੰਬਈ ਇੰਡੀਅਨਜ਼ ਦੇ ਖਿਲਾਫ ਆਸਾਨ ਟੀਚੇ ਦਾ ਪਿੱਛਾ ਕਰਦੇ ਸਮੇਂ ਜ਼ਿਆਦਾ ਅਸਰਦਾਰ ਨਹੀਂ ਦਿਖੀ ਜਦੋਂ ਆਖਰੀ ਗੇਂਦ 'ਤੇ ਉਹ ਇਕ ਵਿਕਟ ਨਾਲ ਜਿੱਤਣ 'ਚ ਸਫਲ ਰਹੀ। ਟੀਮ ਦੇ ਗੇਂਦਬਾਜ਼ ਆਪਣੀ ਪ੍ਰੈਸਟੀਜ ਦੇ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਮੁੰਬਈ ਨੂੰ 147-8 'ਤੇ ਰੋਕਣ 'ਚ ਸਫਲ ਰਹੇ ਸਨ ਪਰ ਅਨੁਭਵੀ ਬੱਲੇਬਾਜ਼ਾਂ ਨੇ ਮੈਚ ਕਰੀਬ ਕਰੀਬ ਗਵਾ ਦਿੱਤਾ ਸੀ। ਅਤੇ ਦੀਪਕ ਹੁੱਡਾ ਅਤੇ ਬਿਲੀ ਸਟਾਨਲੇਕ ਦੀ ਆਖਰੀ ਵਿਕਟ ਦੀ ਜੋੜੀ ਨੇ ਆਖਰਕਾਰ ਉਸਨੂੰ ਜਿੱਤ ਦਿਲਾ ਦਿੱਤੀ।

-ਕੋਲਕਾਤਾ ਆਪਣੀ ਗੇਂਦਬਾਜ਼ੀ ਨੂੰ ਤਿੱਖੀ ਬਣਾਉਣ 'ਤੇ ਦੇਵੇਗਾ ਧਿਆਨ
ਦੂਸਰੀ ਤਰ੍ਹਾਂ ਸਨਰਾਈਜਰਸ ਦੇ ਖਿਲਾਫ ਮੁਕਾਬਲੇ 'ਚ 8-4 ਦੇ ਵਾਧੇ ਨਾਲ ਕੋਲਕਾਚਾ ਵਿਰੋਧੀ ਟੀਮ ਦੇ ਖਿਲਾਫ ਆਪਣੇ ਆਖਰੀ ਮੈਚ ਦੀ ਤਰ੍ਹਾਂ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ ਜਦੋਂ ਉਸ ਨੇ ਪਿਛਲੇ ਆਈ.ਪੀ.ਐੱਲ.'ਚ ਈਡਨ ਗਾਰਡਨ 'ਚ ਮਹਿਮਾਨ ਟੀਮ ਨੂੰ 17 ਦੋੜਾਂ ਨਾਲ ਹਰਾਇਆ ਸੀ। ਸਨਰਾਈਜ਼ਰਸ ਦੇ ਆਖਰੀ ਮੈਚ 'ਚ ਉਸਦੇ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਨਾਲ ਕੋਲਕਾਤਾ ਦੀ ਉਮੀਦ ਵਧੀ ਹੈ ਅਤੇ ਉਹ ਇਸ ਬਾਰ ਆਪਣੇ ਗੇਂਦਬਾਜ਼ਾਂ ਦਾ ਸਹੀ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੇਗਾ। ਆਪਣੇ ਪਿਛਲੇ ਮੁਕਾਬਲੇ 'ਚ 203 ਦੋੜਾਂ ਦੇ ਵੱਡੇ ਟੀਚੇ ਦਾ ਬਚਾਅ ਕਰਨ 'ਚ ਨਾਕਾਮ ਰਹੇ ਨਾਈਟਰਾਈਜ਼ਰਸ ਆਪਣੀ ਗੇਂਦਬਾਜ਼ੀ ਨੂੰ ਤੇਜ਼ ਬਣਾਉਣ 'ਤੇ ਧਿਆਨ ਦੇਵੇਗਾ ਅਤੇ ਚੰਗੀ ਗਲ ਇਹ ਹੈ ਕਿ ਦਿੱਗਜ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਵਾਪਸੀ ਕਰਨ ਦੇ ਲਈ ਤਿਆਰ ਹੈ ਕਿਉਂਕਿ ਗੇਂਦਬਾਜ਼ ਕੋਚ ਹੀਥ ਸਟ੍ਰੀਕ ਨੇ ਅਜਿਹੇ ਸੰਕੇਤ ਦਿੱਤੇ ਹਨ।