IPL 2018 ; ਮੌਕਾ ਮਿਲਣ ''ਤੇ ਬੱਲੇਬਾਜ਼ੀ ''ਚ ਬਿਹਤਰੀਨ ਪ੍ਰਦਰਸ਼ਨ ਕਰਾਂਗਾ : ਮੁਹੰਮਦ ਨਬੀ

04/10/2018 8:49:45 PM

ਨਵੀਂ ਦਿੱਲੀ— ਹੈਦਰਾਬਾਦ ਦੀ ਟੀਮ ਦੇ ਖਿਡਾਰੀ ਅਤੇ ਅਫਗਾਨਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਨਬੀ ਆਈ.ਪੀ.ਐੱਲ. 'ਚ ਗੇਂਦਬਾਜ਼ੀ ਤੋਂ ਇਲਾਵਾ ਬੱਲੇਬਾਜ਼ੀ ਨਾਲ ਵੀ ਟੀਮ ਨੂੰ ਵੱਡਾ ਯੋਗਦਾਨ ਦੇਣਾ ਚਾਹੁੰਦੇ ਹਨ। ਇਸ 33 ਸਾਲਾਂ ਖਿਡਾਰੀ ਨੇ ਕਿਹਾ ਕਿ ਉਮੀਦ ਹੈ ਕਿ ਸਾਡੀ ਟੀਮ ਪੂਰੀ ਲੀਗ 'ਚ ਵਧੀਆ ਪ੍ਰਦਰਸ਼ਨ ਕਰੇਗੀ।
ਉਸ ਨੇ ਕਿਹਾ ਕਿ ਕੇਨ ਵਿਲੀਅਮਸਨ ਦੇ ਰੂਪ 'ਚ ਸਾਡੇ ਕੋਲ ਨਵੇਂ ਕਪਤਾਨ ਹਨ ਜੋ ਪਿਛਲੇ ਸਾਲਾਂ 'ਚ ਹੈਦਰਾਬਾਦ ਦੇ ਲਈ ਖੇਡਿਆ ਵੀ ਹੈ। ਮੇਰਾ ਮੰਨਣਾ ਹੈ ਕਿ ਮੇਰਾ ਟੀਚਾ ਮੌਕਾ ਮਿਲਣ 'ਤੇ ਬੱਲੇਬਾਜ਼ੀ 'ਚ ਵਧੀਆ ਯੋਗਦਾਨ ਦੇਣਾ ਹੈ ਅਤੇ ਗੇਂਦਬਾਜ਼ੀ 'ਚ ਵਧੀਆ ਪ੍ਰਦਰਸ਼ਨ ਕਰਨ 'ਤੇ ਵੀ ਮੇਰੀ ਨਜ਼ਰ ਹੈ।
ਸੋਮਵਾਰ ਨੂੰ ਨਬੀ ਆਪਣੀ ਟੀਮ ਦੇ ਪਹਿਲੇ ਮੈਚ 'ਚ ਨਹੀਂ ਖੇਡ ਸਕਿਆ ਜਿਸ 'ਚ ਹੈਦਰਾਬਾਦ ਨੇ ਰਾਜਸਥਾਨ ਨੂੰ ਹਰਾਇਆ ਸੀ। ਦੱਸਦਈਏ ਕਿ ਹੈਦਰਾਬਾਦ ਨੇ ਇਸ ਇਕ ਪਾਸੇ ਮੈਚ 'ਚ ਰਾਜਸਥਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਸੀ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਟੀਮ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ ਅਤੇ ਹੈਦਰਾਬਾਦ ਟੀਮ ਨੂੰ ਜਿੱਤ ਲਈ 126 ਦੌੜਾਂ ਦਾ ਟੀਚਾ ਦਿੱਤਾ।
ਜਵਾਬ 'ਚ ਹੈਦਰਾਬਾਦ ਦੀ ਟੀਮ ਨੇ 23 ਗੇਂਦਾਂ ਰਹਿੰਦੇ ਹੋਏ ਟੀਚੇ ਨੂੰ ਹਾਸਲ ਕਰ ਲਿਆ ਅਤੇ ਵੱਡੀ ਜਿੱਤ ਦਰਜ਼ ਕੀਤੀ। ਹੈਦਰਾਬਾਦ ਵਲੋਂ ਸ਼ਿਖਰ ਧਵਨ ਨੇ ਰਾਜਸਥਾਨ ਦੇ ਗੇਂਦਬਾਜ਼ੀ ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 77 ਦੌੜਾਂ ਦੀ ਪਾਰੀ ਖੇਡੀ।