ਦੋਵੇਂ ਟੀਮਾਂ ਨੇ ਗਲਤੀਆਂ ਕੀਤੀਆਂ, ਜਿਸ ਨੇ ਘੱਟ ਕੀਤੀਆਂ ਉਹ ਜਿੱਤ ਗਿਆ: ਧੋਨੀ

05/13/2019 3:41:22 PM

ਨਵੀਂ ਦਿੱਲੀ—ਆਈ.ਪੀ.ਐੱਲ-12 ਦਾ ਖਿਤਾਬੀ ਮੁਕਾਬਲਾ ਮੁੰਬਈ ਇੰਡੀਅਨ ਤੋਂ ਹਾਰਨ ਦੇ ਬਾਅਦ ਧੋਨੀ ਨੇ ਕਿਹਾ ਕਿ ਇਕ ਟੀਮ ਦੇ ਰੂਪ 'ਚ ਸਾਡੇ ਕੋਲ ਇਕ ਵਧੀਆ ਸੀਜ਼ਨ ਸੀ, ਪਰ ਸਾਨੂੰ ਵਾਪਸ ਜਾਣ ਅਤੇ ਇਸ 'ਤੇ ਚਿੰਤਾ ਕਰਨ ਦੀ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਫਾਈਨਲ 'ਚ ਪਹੁੰਚਣਾ ਹੈ। ਇਹ ਉਨ੍ਹਾਂ ਸਾਲਾਂ 'ਚੋਂ ਇਕ ਨਹੀਂ ਹੈ ਕਿ ਜਿੱਥੇ ਅਸੀਂ ਇੱਥੇ ਤੱਕ ਪਹੁੰਚਣ ਲਈ ਅਸਲ 'ਚ ਵਧੀਆ ਕ੍ਰਿਕਟ ਖੇਡੀ। ਧੋਨੀ ਨੇ ਕਿਹਾ ਕਿ ਆਈ.ਪੀ.ਐੱਲ 'ਚ ਇਹ ਬੇਹੱਦ ਹਾਸੋਹੀਣੀ ਵਾਲੀ ਸਥਿਤੀ ਬਣ ਗਈ ਹੈ ਕਿ ਕਿਸ ਤਰ੍ਹਾਂ ਇਹ ਦੋਵੇਂ ਟੀਮਾਂ ਇਕ-ਦੂਜੇ ਤੋਂ ਟਰਾਫੀ ਖੋਹ ਰਹੀਆਂ ਹਨ। ਦੋਵੇਂ ਟੀਮਾਂ ਨੇ ਬੇਹੱਦ ਗਲਤੀਆਂ ਕੀਤੀਆਂ। ਜਿਸ ਟੀਮ ਨੇ ਇਕ ਗਲਤੀ ਘੱਟ ਕੀਤੀ ਉਹ ਖਿਤਾਬ ਜਿੱਤ ਗਿਆ।

ਧੋਨੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ਾਂ ਨੇ ਸਾਡੇ ਲਈ ਅਸਲ 'ਚ ਵਧੀਆ ਪ੍ਰਦਰਸ਼ਨ ਕੀਤਾ। ਨਿਸ਼ਚਿਤ ਰੂਪ ਨਾਲ ਇਹ 150 ਤੋਂ ਵਧ ਦਾ ਵਿਕੇਟ ਸੀ। ਉਹ ਜਦੋਂ ਵੀ ਪ੍ਰਦਰਸ਼ਨ ਦੀ ਲੋੜ ਪਵੇ ਉਹ ਵਿਕੇਟ ਕੱਢ ਰਹੇ ਹਨ। ਉੱਥੇ ਜਦੋਂ ਵੀ ਸਾਡੇ ਗੇਂਦਬਾਜ਼ਾਂ ਨੇ ਵਿਰੋਧੀਆਂ ਨੂੰ ਘੱਟ ਸਕੋਰ ਤੱਕ ਸੀਮਿਤ ਕੀਤਾ ਤਾਂ ਸਾਡੇ ਕਿਸੇ ਨਾ ਕਿਸੇ ਬੱਲੇਬਾਜ਼ ਨੇ ਮੈਦਾਨ 'ਤੇ ਜਾ ਕੇ ਵਧੀਆ ਕ੍ਰਿਕੇਟ ਖੇਡਿਆ। ਇਸੇ ਤਰ੍ਹਾਂ ਅਸੀਂ ਆਪਣੇ ਜ਼ਿਆਦਾ ਗੇਮ ਜਿੱਤੇ।

ਧੋਨੀ ਨੇ ਕਿਹਾ ਕਿ ਸਾਨੂੰ ਆਪਣੇ ਡਰਾਇੰਗ ਬੋਰਡ 'ਤੇ ਜਾਣਾ ਹੋਵੇਗਾ। ਹੁਣ ਇਸ ਦੇ ਲਈ ਕੋਈ ਵਾਸਤਵਿਕ ਸਮਾਂ ਨਹੀਂ ਹੈ। ਸਾਨੂੰ ਵਿਸ਼ਵ ਕੱਪ 'ਚ ਜਾਣ ਦੀ ਲੋੜ ਹੈ। ਜਦੋਂ ਵਿਸ਼ਵ ਕੱਪ ਤੋਂ ਵਾਪਸ ਆਵਾਂਗੇ ਤਾਂ ਉਸ ਸਮੇਂ ਦੌਰਾਨ ਅਸੀਂ ਆਪਣੀਆਂ ਕਮੀਆਂ ਲੱਭ ਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਗੇਦਬਾਜ਼ ਬੇਹੱਦ ਵਧੀਆ ਕਰ ਰਹੇ ਹਨ। ਬੱਲੇਬਾਜ਼ਾਂ 'ਤੇ ਕੋਈ ਕਦਮ ਚੁੱਕਣਾ ਜ਼ਰੂਰੀ ਹੈ। ਉਮੀਦ ਹੈ ਕਿ ਅਗਲੇ ਸੀਜ਼ਨ 'ਚ ਅਜਿਹਾ ਨਹੀਂ ਹੋਵੇਗਾ।

Shyna

This news is Content Editor Shyna