IPL 2019:ਇਨ੍ਹਾਂ ਧਾਕੜ ਖਿਡਾਰੀਆਂ ਨੂੰ ਪਿਛਲੀ ਵਾਰ ਨਹੀਂ ਮਿਲਿਆ ਕੋਈ ਖਰੀਦਦਾਰ

12/17/2018 4:56:38 PM

ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ ਦੀ ਸਭ ਤੋਂ ਵੱਡੀ ਲੀਗ ਆਈ.ਪੀ.ਐੱਲ. ਦੇ 12ਵੇਂ ਸੀਜ਼ਨ ਲਈ ਖਿਡਾਰੀਆਂ ਤੋਂ ਪਹਿਲਾਂ ਫ੍ਰੈਂਚਾਇਜ਼ੀ ਤਿਆਰ ਹੈ। ਮੰਗਲਵਾਰ ਨੂੰ ਜੈਪੁਰ 'ਚ 346 ਖਿਡਾਰੀਆਂ 'ਤੇ ਬੋਲੀ ਲਗਾ ਦਿੱਤੀ ਜਾਵੇਗੀ। ਜਿਨ੍ਹਾਂ 'ਚੋਂ ਕੁਝ ਸਟਾਰ ਖਿਡਾਰੀਆਂ ਦੀ ਕੀਮਤ 'ਤੇ ਸਭ ਦੀਆਂ ਨਜ਼ਰਾਂ ਹਨ। ਨਾਲ ਹੀ ਉਨ੍ਹਾਂ ਵਿਦੇਸ਼ੀ ਖਿਡਾਰੀਆਂ 'ਤੇ ਵੀ, ਜਿਨ੍ਹਾਂ ਦਾ ਨਾਂ ਕ੍ਰਿਕਟ ਦੀ ਦੁਨੀਆ 'ਚ ਕਾਫੀ ਵੱਡਾ ਹੈ, ਪਰ ਪਿਛਲੇ ਸੈਸ਼ਨ 'ਚ ਕਿਸੇ ਫ੍ਰੈਂਚਾਇਜ਼ੀ ਨੇ ਉਨ੍ਹਾਂ 'ਚ ਕੋਈ ਦਿਲਚਸਪੀ ਨਹੀਂ ਦਿਖਾਈ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਸੀਜ਼ਨ ਲਈ ਉਨ੍ਹਾਂ ਨੂੰ ਕੋਈ ਟੀਮ ਮਿਲ ਪਾਉਂਦੀ ਹੈ ਜਾਂ ਨਹੀਂ।
-ਸ਼ਾਨ ਮਾਰਸ਼

PunjabKesari
ਨੀਲਾਮੀ 'ਚ ਸਭ ਤੋਂ ਜ਼ਿਆਦਾ ਨਜ਼ਰ ਆਸਟ੍ਰੇਲੀਆ ਦੇ ਸ਼ਾਨ ਮਾਰਸ਼ 'ਤੇ ਹੋਵੇਗੀ। ਜਿਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਹੈ। ਕਰੀਬ 10 ਸਾਲਾਂ ਬਾਅਦ ਪਿਛਲੇ ਸਾਲ ਕਿੰਗਜ਼ ਇਲੈਵਨ ਪੰਜਾਬ ਨੇ ਮਾਰਸ਼ ਦਾ ਸਾਥ ਛੱਡ ਦਿੱਤਾ ਸੀ, ਪਰ 2018 ਦੀ ਨੀਲਾਮੀ 'ਚ ਉਨ੍ਹਾਂ ਨੂੰ ਕੋਈ ਦੂਜੀ ਟੀਮ ਨਹੀਂ ਮਿਲੀ। ਮਾਰਸ਼ ਅਜੇ ਲੈਅ 'ਚ ਵੀ ਚੱਲ ਰਹੇ ਹਨ। ਭਾਰਤ ਖਿਲਾਫ ਐਡੀਲੇਡ 'ਚ ਪਹਿਲੀ ਪਾਰੀ 'ਚ ਦੋ ਦੌੜਾਂ ਅਤੇ ਦੂਜੀ ਪਾਰੀ 'ਚ 60 ਦੌੜਾਂ ਬਣਾਈਆਂ ਸਨ। ਉਸ ਤੋਂ ਪਹਿਲਾਂ ਵੈਸਟਰਨ ਆਸਟ੍ਰੇਲੀਆ ਲਈ ਘਰੇਲੂ ਟੂਰਨਾਮੈਂਟ 'ਚ ਚੰਗਾ ਕੀਤਾ।
-ਮਾਰਟਿਨ ਗੁਪਟਿਲ

PunjabKesari
ਟੀ-20 ਫਾਰਮੈਟ 'ਚ ਬਿਹਤਰੀਨ ਕ੍ਰਿਕਟਰਸ 'ਚ ਸ਼ੁਮਾਰ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੂੰ ਹਾਲਾਂਕਿ ਆਈ.ਪੀ.ਐੱਲ. 'ਚ ਖੇਡਣ ਦੇ ਜ਼ਿਆਦਾ ਮੌਕੇ ਨਹੀਂ ਮਿਲੇ ਹਨ। ਉਥੇ ਜੋ ਮੌਕੇ ਉਨ੍ਹਾਂ ਨੂੰ ਮਿਲੇ ਸਨ, ਉਸ 'ਚ ਉਹ ਖੁਦ ਨੂੰ ਸਾਬਤ ਨਹੀਂ ਕਰ ਸਕੇ। 2016 'ਚ ਮੁੰਬਈ ਇੰਡੀਅਨਜ਼ ਅਤੇ 2017 'ਚ ਕਿੰਗਜ਼ ਇਲੈਵਨ ਪੰਜਾਬ ਨੇ ਗੁਪਟਿਲ ਨੂੰ ਆਪਣੇ ਨਾਲ ਜੋੜਿਆ ਸੀ, ਪਰ ਪਿਛਲੀ ਵਾਰ ਹੋਈ ਨੀਲਾਮੀ 'ਚ ਉਨ੍ਹਾਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਗੁਪਟਿਲ ਕਾਫੀ ਸਮੇਂ ਤੋਂ ਮੈਦਾਨ 'ਤੇ ਨਹੀਂ ਉਤਰੇ ਹਨ। ਉਥੇ ਪਿਛਲੀ ਵਾਰ ਮੈਦਾਨ 'ਤੇ ਕੈਰੇਬੀਅਨ ਪ੍ਰੀਮੀਅਰ ਲੀਗ ਖੇਡਣ ਉਤਰੇ ਸਨ, ਕੈਰੇਬੀਅਨ ਪ੍ਰੀਮੀਅਰ ਲੀਗ 'ਚ ਵੀ ਉਨ੍ਹਾਂ ਨੇ ਪਿਛਲੀਆਂ 10 ਪਾਰੀਆਂ 'ਚ ਇਕ ਸੈਂਕੜਾ ਅਤੇ ਅਰਧਸੈਂਕੜਾ ਲਗਾਇਆ ਸੀ। ਗੁਪਟਿਨ ਦਾ ਬੇਸ ਪ੍ਰਾਈਸ 1 ਕਰੋੜ ਹੈ।
-ਡੇਲ ਸਟੇਨ

PunjabKesari
ਪਿਛਲੀ ਸੀਰੀਜ਼ ਦੁਨੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਡੇਲ ਸਟੇਜ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਸੀ। ਆਈ.ਪੀ.ਐੱਲ. 'ਚ ਵਿਦੇਸ਼ੀ ਤੇਜ਼ ਗੇਂਦਬਾਜ਼ਾਂ ਦੀ ਘਟਦੀ ਮੰਗ ਅਤੇ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਖਰਾਬ ਫਾਰਮ ਕਾਰਨ ਕਿਸੇ ਵੀ ਫ੍ਰੈਂਚਾਇਜ਼ੀ ਨੇ ਦਿਲਚਸਪੀ ਨਹੀਂ ਦਿਖਾਈ ਸੀ। ਹਾਲਾਂਕਿ ਇਸ ਵਾਰ ਸ਼ਾਇਦ ਉਨ੍ਹਾਂ ਨੂੰ ਖਰੀਦਦਾਰ ਮਿਲ ਸਕਦਾ ਹੈ,ਸਟੇਨ ਦਾ ਬੇਸ ਪ੍ਰਾਈਸ 1.50 ਕਰੋੜ ਹੈ।


suman saroa

Content Editor

Related News