ਗਾਂਗੁਲੀ-ਪੌਂਟਿੰਗ ਤੋਂ ਸਿਖ ਕੇ ਵਿਸ਼ਵ ਕੱਪ ''ਚ ਧਮਾਲ ਮਚਾਉਣ ਲਈ ਤਿਆਰ ਹਾਂ : ਧਵਨ

04/25/2019 1:13:47 PM

ਮੁੰਬਈ : ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਕਿ ਰਿਕੀ ਪੌਂਟਿੰਗ ਅਤੇ ਸੌਰਭ ਗਾਂਗੁਲੀ ਵਰਗੇ ਧਾਕੜ ਸਾਬਕਾ ਖਿਡਾਰੀਆਂ ਤੋਂ ਬਹੁਤ ਕੁਝ ਸਿਖ ਰਿਹਾ ਹਾਂ ਅਤੇ ਇਸ ਦਾ ਫਾਇਦਾ ਉਸ ਨੂੰ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਵਿਚ ਮਿਲੇਗਾ। ਧਵਨ ਆਈ. ਪੀ. ਐੱਲ. ਵਿਚ ਦਿੱਲੀ ਕੈਪੀਟਲਸ ਲਈ ਖੇਡ ਰਹੇ ਹਨ ਜਿਸ ਦੇ ਕੋਚ ਆਸਟਰੇਲੀਆ ਦੇ ਸਾਬਕ ਕਪਤਾਨ ਰਿਕੀ ਪੌਂਟਿੰਗ ਜਦਕਿ ਸਲਾਹਕਾਰ ਭਾਰਤ ਦੇ ਸਾਬਕਾ ਮਹਾਨ ਕਪਤਾਨ ਸੌਰਭ ਗਾਂਗੁਲੀ ਹਨ। ਭਾਰਤ ਲਈ 128 ਵਨ ਡੇ ਵਿਚ 5355 ਦੌੜਾਂ ਬਣਾ ਚੁੱਕੇ ਧਵਨ ਨੇ ਕਿਹਾ, ''ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਇਨ੍ਹਾਂ ਦੋਵਾਂ ਮਹਾਨ ਖਿਡਾਰੀਆਂ ਨਾਲ ਕੰਮ ਕਰ ਰਿਹਾ ਹਾਂ। ਮੈਨੂੰ ਉਨ੍ਹਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਹੈ।

ਧਵਨ ਨੇ ਕਿਹਾ, ''ਮੈਂ ਇਸ ਦੇ ਲਈ ਧੰਨਵਾਦੀ ਹਾਂ। ਉਮੀਦ ਹੈ ਕਿ ਇਸ ਦਾ ਫਾਇਦਾ ਆਈ. ਪੀ. ਐੱਲ. ਦੇ ਨਾਲ ਵਿਸ਼ਵ ਕੱਪ ਵਿਚ ਵੀ ਮਿਲੇਗਾ। ਉਸ ਨੇ ਪ੍ਰਿਥਵੀ ਦੀ ਤਾਰੀਫ ਕਰਦਿਆਂ ਕਿਹਾ ਕਿ 19 ਸਾਲ ਦੀ ਉਮਰ ਵਿਚ ਇੰਨੇ ਵੱਡੇ ਪੱਧਰ 'ਤੇ ਖੇਡਣਾ ਬਹੁਤ ਵੱਡੀ ਉਪਲੱਬਧੀ ਹੈ। ਖਾਸ ਕਰ ਕੇ ਭਾਰਤ ਵਰਗੇ ਬੱਲੇਬਾਜ਼ਾਂ ਨਾਲ ਭਰੇ ਦੇਸ਼ ਵਿਚ ਤਾਂ ਇਹ ਹੋਰ ਵੀ ਵੱਡੀ ਉਪਲੱਬਧੀ ਹੈ।''