IPL : ਪਤਨੀ ਨਾਲ ਵਿਵਾਦ ਦੇ ਬਾਅਦ ਸ਼ਮੀ ਨੂੰ ਅਜੇ ਤੱਕ ਪੈ ਚੁੱਕੇ ਹਨ 9 ਛੱਕੇ

04/22/2018 11:57:14 AM

ਜਲੰਧਰ (ਬਿਊਰੋ)— ਪਤਨੀ ਨਾਲ ਵਿਵਾਦ ਦਾ ਅਸਰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਗੇਂਦਬਾਜ਼ੀ ਉੱਤੇ ਵੀ ਪੈਂਦਾ ਨਜ਼ਰ  ਆ ਰਿਹਾ ਹੈ । ਆਈ.ਪੀ.ਐੱਲ 2018 ਵਿੱਚ ਦਿੱਲੀ ਡੇਅਰਡੇਵਿਲਸ ਵਲੋਂ ਖੇਡ ਰਹੇ ਸ਼ਮੀ ਹੁਣ ਤੱਕ ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਫੈਂਸ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਹਨ । ਸ਼ਮੀ ਨੂੰ ਦਿੱਲੀ ਦੀ ਗੇਂਦਬਾਜ਼ੀ ਦਾ ਸਭ ਤੋਂ ਮਜ਼ਬੂਤ ਆਧਾਰ ਮੰਨਿਆ ਜਾ ਰਿਹਾ ਸੀ ਪਰ ਪਹਿਲੇ ਹੀ ਚਾਰ ਮੈਚਾਂ ਵਿੱਚ ਉਨ੍ਹਾਂ ਦੀ ਗੇਂਦਬਾਜ਼ੀ ਦਾ ਜੰਮ ਕੇ ਕੁਟਾਪਾ ਚਾੜਿਆ ਗਿਆ ।  ਇਸਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਨੌਂ ਛੱਕੇ ਲੱਗ ਚੁੱਕੇ ਹਨ । ਹਾਲਾਂਕਿ ਇਹ ਆਰ.ਸੀ.ਬੀ. ਦੇ ਤੇਜ਼ ਗੇਂਦਬਾਜ਼ ਕਰਿਸ ਵੋਕਸ (10 ਛੱਕੇ) ਤੋਂ ਇੱਕ ਛੱਕਾ ਘੱਟ ਹੈ ਪਰ ਜਿਸ ਤਰ੍ਹਾਂ ਦਾ ਸ਼ਮੀ ਪ੍ਰਦਰਸ਼ਨ ਕਰ ਰਹੇ ਹਨ ਉਸਦੀ ਕਿਸੇ ਕ੍ਰਿਕਟ ਪ੍ਰਸ਼ੰਸਕ ਨੇ ਉਮੀਦ ਨਹੀਂ ਕੀਤੀ ਸੀ । ਕਿਹਾ ਜਾ ਸਕਦਾ ਹੈ ਕਿ ਪਤਨੀ ਨਾਲ ਵਿਵਾਦ ਦੇ ਚਲਦੇ ਉਨ੍ਹਾਂ ਦਾ ਪ੍ਰਦਰਸ਼ਨ ਵਿਗੜ ਗਿਆ ਹੈ । 

ਆਈ.ਪੀ.ਐੱਲ ਵਿੱਚ ਹੁਣ ਤੱਕ 17 ਮੁਕਾਬਲੇ ਹੋ ਚੁੱਕੇ ਹਨ । ਇਸ ਦੌਰਾਨ ਕੁਲ 245 ਛੱਕੇ ਅਤੇ 487 ਚੌਕੇ ਲੱਗ ਚੁੱਕੇ ਹਨ । ਮੌਜੂਦਾ ਸੀਜ਼ਨ ਦੇ ਦੌਰਾਨ ਚੇਨਈ ਸੁਪਰ ਕਿੰਗਸ, ਕਿੰਗਸ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਸ ਦੀਆਂ ਟੀਮਾਂ ਹੁਣੇ ਤੱਕ ਮੈਚ ਜਿੱਤਣ ਵਿੱਚ ਸਭ ਤੋਂ ਜਿਆਦਾ ਸਫਲ ਰਹੀ ਹਨ । ਜਦਕਿ ਮੁੰਬਈ ਇੰਡੀਅਨਸ, ਦਿੱਲੀ ਡੇਅਰਡੇਵਿਲਸ ਅਤੇ ਰਾਇਲ ਚੈਲੰਜਰਸ ਬੇਂਗਲੁਰੁ ਦੀ ਸ਼ੁਰੂਆਤ ਇਸ ਸਾਲ ਚੰਗੀ ਨਹੀਂ ਰਹੀ ।  
ਛੱਕੇ ਲਗਾਉਣ ਦੇ ਮਾਮਲੇ ਵਿੱਚ ਆਂਦਰੇ ਰਸੇਲ ਚੋਟੀ 'ਤੇ 
ਇਸ ਸੀਜ਼ਨ ਵਿੱਚ ਹੁਣ ਤੱਕ ਛੱਕੇ ਲਗਾਉਣ ਦੀ ਗੱਲ ਹੋਵੇ ਤਾਂ ਸਭ ਤੋਂ ਟਾਪ ਉੱਤੇ ਬੈਠੇ ਹਨ ਕੋਲਕਾਤਾ ਨਾਈਟ ਰਾਈਡਰਸ ਦੇ ਹਰਫਨਮੌਲਾ ਖਿਡਾਰੀ ਆਂਦਰੇ ਰਸੇਲ । ਰਸੇਲ ਹੁਣ ਤੱਕ ਖੇਡੀਆਂ ਗਈਆਂ 4 ਪਾਰੀਆਂ ਵਿੱਚ 17 ਛੱਕੇ ਲਗਾਉਣ ਵਿੱਚ ਕਾਮਯਾਬ ਰਹੇ ਹਨ । ਉਥੇ ਹੀ ਵੈਸਟਇੰਡੀਜ਼ ਦੇ ਹੀ ਧਮਾਕੇਦਾਰ ਓਪਨਰ ਕਰਿਸ ਗੇਲ ਇਸ ਮਾਮਲੇ ਵਿੱਚ ਦੂਜੇ ਨੰਬਰ ਉੱਤੇ ਹਨ । ਗੇਲ ਕਿੰਗਸ ਇਲੈਵਨ ਪੰਜਾਬ ਵੱਲੋਂ ਖੇਡਦੇ ਹੋਏ ਸਿਰਫ਼ ਦੋ ਪਾਰੀਆਂ ਵਿੱਚ 15 ਛੱਕੇ ਲਗਾ ਚੁੱਕੇ ਹਨ । ਪਿਛਲੇ ਦੋ ਮੁਕਾਬਲਿਆਂ ਵਿੱਚ ਉਹ ਇੱਕ ਅਰਧ ਸੈਂਕੜਾ ਅਤੇ ਇੱਕ ਸੈਂਕੜਾ ਜੜ ਚੁੱਕੇ ਹਨ ।  ਗੇਲ ਦੇ ਬਾਅਦ ਰਾਜਸਥਾਨ ਰਾਇਲਸ ਦੇ ਸੰਜੂ ਸੈਮਸਨ (12), ਇਵਿਨ ਲੁਈਸ (11),  ਆਰਸੀਬੀ ਦੇ ਏ.ਬੀ. ਡਿਵਿਲੀਅਰਸ (10) ਦਾ ਨਾਮ ਆਉਂਦਾ ਹੈ ।