IPL : ਅਹਿਮਦਾਬਾਦ ਨੇ ਇਸ਼ਾਂਤ ਕਿਸ਼ਨ ਦੀ ਬਜਾਏ ਇਸ ਸਟਾਰ ਓਪਨਰ ਨੂੰ ਦਿੱਤੀ ਤਰਜੀਹ

01/18/2022 11:39:54 AM

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਅਹਿਮਦਾਬਾਦ ਫ੍ਰੈਂਚਾਈਜ਼ੀ ਉਮੀਦ ਦੇ ਮੁਤਾਬਕ ਹੀ ਹਾਰਦਿਕ ਪੰਡਯਾ ਤੇ ਅਫ਼ਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖ਼ਾਨ ਨੂੰ ਆਪਣੀ ਟੀਮ ਨਾਲ ਜੋੜਨ ਲਈ ਤਿਆਰ ਹੈ ਪਰ ਆਗਾਮੀ ਸੈਸ਼ਨ ਲਈ ਟੀਮ ਨੇ ਤੀਜੀ ਪਸੰਦ ਦੇ ਤੌਰ 'ਤੇ ਇਸ਼ਾਨ ਕਿਸ਼ਨ ਦੀ ਜਗ੍ਹਾ ਭਾਰਤ ਦੇ ਯੁਵਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਤਰਜੀਹ ਦਿੱਤੀ ਹੈ।

ਇਹ ਵੀ ਪੜ੍ਹੋ : ਮੌਕਾ ਮਿਲਿਆ ਤਾਂ ਭਾਰਤੀ ਟੀਮ ਦੀ ਕਪਤਾਨੀ ਕਰਨਾ ਸਨਮਾਨ ਹੋਵੇਗਾ : ਬੁਮਰਾਹ

ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਪੰਡਯਾ ਆਗਾਮੀ ਸੈਸ਼ਨ ਲਈ ਅਹਿਮਦਾਬਾਦ ਫ੍ਰੈਂਚਾਈਜ਼ੀ ਦੀ ਕਪਤਾਨੀ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ ਤੇ ਟੀਮ ਨੇ ਰਾਸ਼ਿਦ ਖ਼ਾਨ ਦੇ ਨਾਂ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਹੈ। ਫ੍ਰੈਂਚਾਈਜ਼ੀ ਹਾਲਾਂਕਿ ਤੀਜੇ ਖਿਡਾਰੀ ਦੇ ਤੌਰ 'ਤੇ ਇਸ਼ਾਨ ਕਿਸ਼ਨ ਦੇ ਨਾਲ ਕਰਾਰ ਕਰਨਾ ਚਾਹੁੰਦੀ ਹੈ ਪਰ ਉਨ੍ਹਾਂ ਦੀ ਗੱਲ ਨਹੀਂ ਬਣੀ। ਫਿਰ ਉਨ੍ਹਾਂ ਨੇ ਗਿੱਲ ਨੂੰ ਚੁਣਿਆ, ਜੋ ਭਵਿੱਖ 'ਚ ਟੀਮ ਦੀ ਅਗਵਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਤਲਵਾਰਬਾਜ਼ੀ ਵਿਸ਼ਵ ਕੱਪ ’ਚ ਖੇਡਣਗੇ ਝੁੰਝੁਨੂ ਦੇ ਸੁਨੀਲ ਜਾਖੜ

ਆਈ. ਪੀ.  ਐੱਲ. ਨਾਲ ਜੁੜੇ ਇਕ ਸੀਨੀਅਰ ਅਧਿਕਾਰ ਨੇ ਗੁਪਤਤਾ ਦੀ ਸ਼ਰਤ 'ਤੇ ਕਿਹਾ ਕਿ ਅਹਿਮਦਾਬਾਦ ਨੇ ਆਪਣੇ ਖਿਡਾਰੀਆਂ 'ਤੇ ਫ਼ੈਸਲਾ ਕੀਤਾ ਹੈ ਤੇ ਬੀ. ਸੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੂੰ ਆਪਣੇ ਪਸੰਦ ਬਾਰੇ ਸੂਚਿਤ ਕਰ ਦਿੱਤਾ ਹੈ। ਹਾਰਦਿਕ, ਰਾਸ਼ਿਦ ਤੇ ਸ਼ੁਭਮਨ ਉਨ੍ਹਾਂ ਦੇ 3 ਪਸੰਦੀਦਾ ਖਿਡਾਰੀ ਹਨ। ਉਨ੍ਹਾਂ ਦੱਸਿਆ ਕਿ ਉਹ ਕਿਸ਼ਨ ਨੂੰ ਵੀ ਟੀਮ 'ਚ ਚਾਹੁੰਦੇ ਸਨ ਪਰ ਇਹ ਸਮਝਿਆ ਜਾਂਦਾ ਹੈ ਕਿ ਉਹ ਨਿਲਾਮੀ 'ਚ ਵਾਪਸ ਜਾਣ 'ਚ ਜ਼ਿਆਦਾ ਦਿਲਚਸਪੀ ਰਖਦੇ ਹਨ। ਇਸ ਗੱਲ ਦੀ ਵੱਧ ਸੰਭਾਵਨਾ ਹੈ ਕਿ ਮੁੰਬਈ ਇੰਡੀਅਨਜ਼ ਉਨ੍ਹਾਂ ਲਈ ਵੱਡੀ ਬੋਲੀ ਲਾਵੇ।     

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।                

Tarsem Singh

This news is Content Editor Tarsem Singh