ਆਈ. ਓ. ਏ. ਖਜ਼ਾਨਚੀ ਨੇ ਬਤਰਾ ਦੇ ਕਦਮ ਨੂੰ ਦੱਸਿਆ ਸੰਵਿਧਾਨ ਦੀ ਉਲੰਘਣਾ

05/28/2020 6:57:58 PM

ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਖਜ਼ਾਨਚੀ ਆਨੇਂਦਸ਼ਵਰ ਪਾਂਡੇ ਨੇ ਹਾਲ ਹੀ 'ਚ ਚੁੱਕੇ ਕਦਮ ਨਰਿੰਦਰ ਬਤਰਾ ਦੇ ਕਦਮਾਂ ਨੂੰ 'ਆਈ. ਓ. ਏ. ਦੇ ਸੰਵਿਧਾਨ' ਦੀ ਉਲੰਘਣਾ ਕਰਾਰ ਦਿੱਤਾ ਹੈ ਅਤੇ ਦੇਸ਼ ਵਿਚ ਖੇਡ ਦੀ ਸਭ ਤੋਂ ਉੱਚੀ ਸੰਸਥਾ ਦੀ ਕਾਰਜਾਕਰੀ ਪਰੀਸ਼ਦ ਦੀ ਜੂਨ ਵੀ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਆਈ. ਓ. ਏ. ਜਰਨਲ ਸਕੱਤਰ ਰਾਜੀਵ ਮੇਹਤਾ ਨੇ ਨੈਤਿਕ ਆਯੋਗ ਨੂੰ ਭੰਗ ਕਰਨ ਦੇ ਬਤਰਾ ਦੇ ਫੈਸਲੇ ਨੂੰ ਅਵੈਧ ਕਰਾਰ ਦਿੱਤਾ ਸੀ, ਜਿਸ ਤੋਂ ਕੁਝ ਦਿਨ ਬਾਅਦ ਪਾਂਡੇ ਨੇ ਵੀ ਇਸ ਕਦਮ ਦੀ ਆਲੋਚਨਾ ਕੀਤੀ ਹੈ। 

ਮੇਹਤਾ ਨੇ ਕਿਹਾ ਸੀ ਕਿ ਆਈ. ਓ. ਏ. ਦੀ ਆਮ ਸਭਾ ਨੇ ਨੈਤਿਕ ਆਯੋਗ ਦੀ 2017-21 ਦੇ ਕਾਰਜਕਾਲ ਦੇ ਲਈ ਨਿਯੁਕਤੀ ਨੂੰ ਇਜਾਜ਼ਤ ਦਿੱਤੀ ਹੈ ਅਤੇ ਬਤਰਾ ਉਸ ਨੂੰ 2 ਸਾਲ ਪਹਿਲਾਂ ਭੰਗ ਨਹੀਂ ਕਰ ਸਕਦੇ। ਬਤਰਾ, ਮੇਹਤਾ ਅਤੇ ਖੇਡ ਸੰਸਥਾ ਦੇ ਹੋਰ ਮੈਂਬਰਾਂ ਨੂੰ ਲਿਖੇ ਪੱਤਰ ਵਿਚ ਪਾਂਡੇ ਨੇ ਕਿਹਾ ਕਿ ਆਈ. ਓ. ਏ. ਦੇ ਨਾਲ ਉਸ ਦੇ 40 ਸਾਲ ਦੇ ਸਾਥ ਦੌਰਾਨ ਉਸ ਨੇ ਸੰਵਿਧਾਨ ਅਤੇ ਭਰੋਸੇ ਦੀ ਇਸ ਤਰ੍ਹਾਂ ਉਲੰਘਣਾ ਨਹੀਂ ਦੇਖੀ।

Ranjit

This news is Content Editor Ranjit