ਕੋਰੋਨਾ ਕਾਲ ’ਚ ਮਦਦ ਲਈ ਅੱਗੇ ਆਇਆ IOC, ਕੀਤੀ 2 ਕਰੋੜ ਰੁਪਏ ਦੀ ਮਦਦ

05/30/2020 12:14:25 PM

ਸਪੋਰਟ ਡੈਸਕ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਸਕੱਤਰ ਰਾਜੀਵ ਮਹਿਤਾ ਨੇ ਕੋਰੋਨਾਵਾਇਰਸ ਦੇ ਸੰਕਟ ਦੇ ਵਿਚਾਲੇ ਪ੍ਰਧਾਨਮੰਤਰੀ ਰਾਹਤ ਫੰਡ ’ਚ ਮਦਦ ਲਈ ਦੋ ਕਰੋੜ ਰੁਪਏ ਦਾ ਚੈੱਕ ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੂੰ ਸੌਂਪਿਆ। ਵੱਖ ਵੱਖ ਫੈਡਰੇਸ਼ਨਾਂ ਨੇ ਕੋਰੋਨਾ ਨਾਲ ਲੜਾਈ ਲਈ ਇਹ ਰਾਸ਼ੀ ਇਕੱਠੀ ਕੀਤੀ ਸੀ ਜਿਸ ਨੂੰ ਆਈ. ਓ. ਏ. ਦੇ ਸਕੱਤਰ ਮਹਿਤਾ ਨੇ ਵੀਰਵਾਰ ਨੂੰ ਖੇਡ ਮੰਤਰੀ ਨੂੰ ਦਿੱਤਾ। ਮਹਿਤਾ ਦੇ ਨਾਲ ਆਈ. ਓ. ਏ ਦੀ ਕਾਰਜਕਾਰੀ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।  ਖੇਲ ਮੰਤਰੀ ਨੇ ਆਈ. ਓ. ਏ. ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਮੈਂ ਆਈ. ਓ. ਏ. ਦਾ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਕੋਰੋਨਾ ਖਿਲਾਫ ਦੇਸ਼ ਦੀ ਜੰਗ ’ਚ ਨੈਸ਼ਨਲ ਸਪੋਰਟਸ ਫੈਡਰੇਸ਼ਨ ਵਲੋਂ ਦੋ ਕਰੋੜ ਦਾ ਚੈੱਕ ਪੀ. ਐੱਮ ਕੇਅਰਸ ਫੰਡ ਲਈ ਦਿੱਤਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਸੰਕਟ ਦੀ ਕੜੀ ’ਚ ਖੇਡ ਸਮੂਹ ਨੇ ਇਕਜੁੱਟ ਹੋ ਕੇ ਇਹ ਮਦਦ ਕੀਤੀ ਹੈ।

Davinder Singh

This news is Content Editor Davinder Singh