IOA ਪ੍ਰਮੁੱਖ ਬਤਰਾ ਤੇ ਉਨ੍ਹਾਂ ਦੀ ਪਤਨੀ ਕੋਵਿਡ-19 ਜਾਂਚ ''ਚ ਪਾਜ਼ੇਟਿਵ

01/17/2022 11:15:58 AM

ਨਵੀਂ ਦਿੱਲੀ- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਪ੍ਰਧਾਨ ਨਰਿੰਦਰ ਬਤਰਾ ਤੇ ਉਨ੍ਹਾਂ ਦੀ ਪਤਨੀ ਕੋਵਿਡ-19 ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ। ਆਈ. ਓ. ਏ. ਪ੍ਰਮੁੱਖ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਤਰਾ ਤੇ ਉਨ੍ਹਾਂ ਦੀ ਪਤਨੀ ਦੋਵਾਂ ਨੂੰ ਕੋਈ ਲੱਛਣ ਨਹੀਂ ਹੈ। ਆਈ. ਓ. ਏ. ਦੇ ਚੋਟੀ ਦੇ ਅਧਿਕਾਰੀ ਨੇ ਇਕ ਵਟਸਐਪ ਸੰਦੇਸ਼ 'ਚ ਕਿਹਾ ਕਿ ਚੇਤਨਾ ਤੇ ਮੈਂ ਅੱਜ 16 ਜਨਵਰੀ ਨੂੰ ਕੋਵਿਡ-19 ਪਾਜ਼ੇਟਿਵ ਆਏ ਹਾਂ, ਸਾਨੂੰ ਇਸ ਦਾ ਕੋਈ ਲੱਛਣ ਨਹੀਂ ਹੈ।

ਉਨ੍ਹਾਂ ਕਿਹਾ ਕੇ ਸਾਡੇ ਪਰਿਵਾਰ, ਦੋਸਤਾਂ ਤੇ ਸਾਥੀਆਂ 'ਚੋਂ ਸਾਰੇ ਲੋਕ ਜੋ 14 ਜਨਵਰੀ ਤੋਂ ਸਾਡੇ ਸੰਪਰਕ 'ਚ ਆਏ ਹੋਣ, ਉਨ੍ਹਾਂ ਤੋਂ ਬੇਨਤੀ ਹੈ ਕਿ ਉਹ ਖ਼ੁਦ ਦੀ ਜਾਂਚ ਕਰਵਾ ਲੈਣ। ਬਤਰਾ ਨੇ ਕਿਹਾ ਕਿ ਸਾਨੂੰ 22 ਜਨਵਰੀ ਤਕ ਇਕਾਂਤਵਾਸ 'ਚ ਰਹਿਣ ਨੂੰ ਕਿਹਾ ਗਿਆ ਹੈ। ਅਸੀਂ ਫ਼ੋਨ 'ਤੇ ਉਪਲੱਬਧ ਹਾਂ। ਬਤਰਾ ਨੇ ਹਾਲ 'ਚ ਬੁੱਧਵਾਰ ਨੂੰ ਇੱਥੇ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਕਵੀਂਸ ਬੇਟਨ ਰਿਲੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਸੀ ਜਿਸ 'ਚ ਟੋਕੀਓ ਓਲੰਪਿਕ ਦੇ ਚਾਂਦੀ ਤਮਗ਼ਾ ਜੇਤੂ ਪਹਿਲਵਾਨ ਰਵੀ ਦਾਹੀਆ ਨੇ ਰਿਲੇ ਦੀ ਸ਼ੁਰੂਆਤ ਕੀਤੀ ਸੀ। 

Tarsem Singh

This news is Content Editor Tarsem Singh