ਪਾਕਿ ਦੇ ਇਸ ਦਿੱਗਜ ਨੇ ਦੱਸਿਆ ਟੀਮ ਇੰਡੀਆ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਟੀਮ

01/31/2020 12:00:13 PM

ਸਪੋਰਟਸ ਡੈਸਕ— ਭਾਰਤ ਨੇ ਰੋਮਾਂਚਕ ਸੁਪਰ ਓਵਰ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ ਹਰਾ ਕੇ 5 ਮੈਚਾਂ ਦੀ ਟੀ-20 ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਇਸ ਨੂੰ ਦੇਖ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਮਹਾਨ ਬੱਲੇਬਾਜ਼ ਇੰਜ਼ਮਾਮ ਉਲ ਹੱਕ ਨਿਊਜ਼ੀਲੈਂਡ ਖਿਲਾਫ ਲਗਾਤਾਰ ਤਿੰਨ ਟੀ-20 ਮੈਚ ਜਿੱਤਣ ਵਾਲੀ ਟੀਮ ਇੰਡੀਆ ਦੇ ਜ਼ਬਰਦਸਤ ਮੁਰੀਦ ਹੋ ਗਏ ਹਨ। ਖਾਸ ਤੌਰ 'ਤੇ ਟੀਮ ਇੰਡੀਆ ਨੇ ਹੈਮਿਲਟਨ 'ਚ ਨਿਊਜ਼ੀਲੈਂਡ ਖਿਲਾਫ ਸੁਪਰ ਓਵਰ 'ਚ ਜੋ ਜਿੱਤ ਹਾਸਲ ਦੀ ਉਹ ਬੇਹੱਦ ਸ਼ਾਨਦਾਰ ਸੀ। ਟੀਮ ਇੰਡੀਆ ਦੀ ਇਸ ਜਿੱਤ ਤੋਂ ਬਾਅਦ ਇੰਜ਼ਮਾਮ ਨੇ ਭਾਰਤੀ ਟੀਮ ਨੂੰ ਕਮਾਲ ਦਾ ਕਰਾਰ ਦਿੱਤਾ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ ਦੀ ਖੂਬ ਤਰੀਫ ਕੀਤੀ।

ਇੰਜ਼ਮਾਮ ਉੱਲ ਹੱਕ ਨੇ ਆਪਣੇ ਯੂ ਟਿਊਬ ਚੈਨਲ  ਰਾਹੀਂ ਉਨ੍ਹਾਂ ਕਾਰਨਾਂ ਨੂੰ ਦੱਸਿਆ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਨਜ਼ਰ 'ਚ ਇਹ ਭਾਰਤੀ ਟੀਮ ਕਮਾਲ ਦੀ ਹੈ। ਉਨ੍ਹਾਂ ਨੇ ਆਪਣੇ ਯੂਟਿਊਬ ਵੀਡੀਓ 'ਚ ਕਿਹਾ, ਉਨ੍ਹਾਂ ਦੇ ਕੋਲ ਦੋ ਵੱਡੇ ਖਿਡਾਰੀ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਪਰ ਤੁਸੀਂ ਸਿਰਫ ਦੋ ਖਿਡਾਰੀਆਂ ਨਾਲ ਹੀ ਮੈਚ ਨਹੀਂ ਜਿੱਤ ਸਕਦੇ। ਇਸ ਤੋਂ ਬਾਅਦ ਟੀਮ ਇੰਡੀਆ ਦੇ ਕੋਲ ਕੇ. ਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਹੈ। ਦੋਨਾਂ ਵੱਡੇ ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ ਵੀ ਉਨ੍ਹਾਂ 'ਚ ਜਿੱਤਣ ਦੀ ਸਮਰੱਥਾ ਹੈ। ਇੰਜ਼ਮਾਮ ਨੇ ਚਾਹਲ ਦੇ ਚੈਨਲ 'ਤੇ ਇਹ ਗੱਲੀ ਕੀਤੀਆਂ। 

ਇੰਜ਼ਮਾਮ ਨੇ ਕਿਹਾ, ਜਸਪ੍ਰੀਤ ਬੁਮਰਾਹ ਦੀ ਅਗੁਵਾਈ 'ਚ ਭਾਰਤ ਦੀ ਗੇਂਦਬਾਜ਼ੀ ਬਹੁਤ ਵੱਡਾ ਫਰਕ ਸਾਬਤ ਹੋ ਰਹੀ ਹੈ। ਜਿਸ ਤਰ੍ਹਾਂ ਦੀ ਗੇਂਦਬਾਜ਼ੀ ਬੁਮਰਾਹ ਕਰ ਰਿਹਾ ਹੈ, ਉਸ ਤੋਂ ਬਾਕੀ ਦੇ ਗੇਂਦਬਾਜ਼ਾਂ ਨੂੰ ਫ਼ਾਇਦਾ ਮਿਲਦਾ ਹੈ। ਉਹ ਦੁਨੀਆ ਦਾ ਨੰਬਰ ਇਕ ਗੇਂਦਬਾਜ਼ ਹੈ। ਸ਼ਮੀ ਵੀ ਬਹੁਤ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ। ਭਾਰਤੀ ਸਪਿਨਰ ਵੀ ਵਧੀਆ ਗੇਂਦਬਾਜ਼ੀ ਕਰ ਰਹੇ ਹਨ।

ਇੰਜ਼ਮਾਮ ਨੇ ਤੀਜਾ ਕਾਰਨ ਵਿਰਾਟ ਕੋਹਲੀ ਦਾ ਐਟੀਟਿਊਟ ਦੱਸਿਆ। ਉਨ੍ਹਾਂ ਨੇ ਕਿਹਾ, ਕਪਤਾਨ ਦੀ ਬਾਡੀ ਲੈਂਗਵੇਜ ਟੀਮ ਦਾ ਨਜ਼ਰੀਆ ਦੱਸਦੀ ਹੈ। ਉਨ੍ਹਾਂ ਦੀ ਆਕ੍ਰਮਕਤਾ ਟੀਮ ਦੇ ਬਾਕੀ ਖਿਡਾਰੀਆਂ ਤੱਕ ਪੁੱਜਦੀ ਹੈ। ਇਸ ਦੇ ਚੱਲਦੇ ਸਾਰੇ ਖਿਡਾਰੀ ਪਾਜ਼ੀਟਿਵ ਬਣੇ ਰਹਿੰਦੇ ਹਨ ਅਤੇ ਨਾਲ ਹੀ ਉਹ ਪਹਿਲਕਾਰ ਵੀ ਰਹਿੰਦੇ ਹੈ।


Related News