ਇੰਜ਼ਮਾਮ, ਬਾਊਚਰ ਐੱਮ.ਸੀ.ਸੀ. ਦੇ ਮਾਨਦ ਆਜੀਵਨ ਮੈਂਬਰ ਬਣੇ

04/13/2019 10:59:47 AM

ਲੰਦਨ, ਪਾਕਿਸਤਾਨ ਦੇ ਪੂਰਵ ਕਪਤਾਨ ਇੰਜਮਾਮ ਉਲ ਹੱਕ ਤੇ ਦਖੱਣ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਮਾਰਕ ਬਾਊਚਰ ਨੂੰ ਮੇਰਿਲਬੋਨ ਕ੍ਰਿਕਟ ਕਲਬ (ਐੱਮਯ. ਸੀ. ਸੀ) ਦੀ ਮਾਨਦ ਆਜੀਵਨ ਮੈਂਬਰੀ ਦਿੱਤੀ ਗਈ ਹੈ। ਐੱਮ. ਸੀ. ਸੀ ਦੀ ਵੈੱਬਸਾਈਟ ਮੁਤਾਬਕ ਇੰਜਮਾਮ ਤੇ ਬਾਊਚਰ ਨੂੰ ਕ੍ਰਿਕਟ 'ਚ ਉਨ੍ਹਾਂ ਦੀ ਮਹਾਨ ਉਪਲੱਬਧੀਆਂ ਲਈ ਮੈਂਬਰੀ ਦਿੱਤੀ ਗਈ ਹੈ। ਇੰਜਮਾਮ ਨੇ ਪਾਕਿਸਤਾਨ ਵੱਲੋਂ 119 ਟੈਸਟ ਮੈਚਾਂ 'ਚ 50.16 ਦੀ ਔਸਤ 8829 ਦੌੜਾਂ ਬਣਾਈਆਂ ਜਿਸ 'ਚ 25 ਸ਼ਤਕ ਸ਼ਾਮਲ ਹਨ। ਉਨ੍ਹਾਂ ਨੇ 378 ਵਨਡੇ 'ਚ 11,739 ਦੌੜਾਂ ਬਣਾਈਆਂ। ਉਹ ਪਾਕਿਸਤਾਨ ਦੀ 1992 ਦੀ ਵਿਸ਼ਵਕੱਪ ਜੇਤੂ ਟੀਮ  ਦੇ ਮੈਂਬਰ ਸਨ। ਦੱਖਣ ਅਫਰੀਕਾ ਦੇ ਬਾਊਚਰ ਟੈਸਟ ਕ੍ਰਿਕਟ 'ਚ 500 ਕੈਚ ਲੈਣ ਵਾਲੇ ਪਹਿਲੇ ਵਿਕਟਕੀਪਰ ਬਣੇ ਸਨ। ਉਨ੍ਹਾਂ ਨੇ 146 ਟੈਸਟ ਮੈਚਾਂ 'ਚ 5498 ਦੌੜਾਂ ਬਣਾਈਆਂ ਤੇ 530 ਕੈਚ ਲੈਣ ਤੋਂ ਇਲਾਵਾ 23 ਸਟੰਪਸ ਆਊਟ ਕੀਤੇ। ਉਨ੍ਹਾਂ ਨੇ 290 ਵਨਡੇ 'ਚ 4523 ਦੌੜਾਂ ਬਣਾਈਆਂ ਤੇ 395 ਕੈਚ ਤੇ 21 ਸਟੰਪ ਕੀਤੇ।

Davinder Singh

This news is Content Editor Davinder Singh