ਜਾਂਚ ਕਮੇਟੀ ਨੇ TNPL ਟੀ-20 ਨੂੰ ਫਿਕਸਿੰਗ ਦੋਸ਼ਾਂ ''ਤੇ ''ਕਲੀਨ ਚਿੱਟ'' ਦਿੱਤੀ

10/03/2019 6:42:33 PM

ਚੇਨਈ— ਤਾਮਿਲਨਾਡੂ ਕ੍ਰਿਕਟ ਸੰਘ (ਟੀ. ਐੱਨ. ਸੀ.) ਦੀ ਅੰਦਰੂਨੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਪਿਛਲੇ ਟੀ. ਐੱਨ. ਪੀ. ਐੱਲ. ਟੀ-20 ਟੂਰਨਾਮੈਂਟ ਦੌਰਾਨ ਮੈਚ ਫਿਕਸਿੰਗ ਦੇ ਦੋਸ਼ਾਂ ਵਿਚ ਕੋਈ ਵੀ ਘਟਨਾ ਕਾਰਵਾਈ ਕਰਨਯੋਗ ਨਹੀਂ ਲੱਗੀ।

ਟੀ. ਐੱਨ. ਸੀ. ਏ. ਦੇ ਮਾਨਦ ਸਕੱਤਰ ਆਰ. ਐੱਸ. ਰਾਮਾਸਵਾਮੀ ਨੇ ਕਿਹਾ, ''ਅਸੀਂ ਟੀ. ਐੱਨ. ਪੀ. ਐੱਲ. ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਰਿਪੋਰਟ ਦੇਖੀ ਹੈ ਤੇ ਇਸ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਘਟਨਾ ਦੀ ਕਰਾਵਈ ਕਰਨ ਦੀ ਲੋੜ ਨਹੀਂ ਹੈ।'' ਟੀ. ਐੱਨ. ਪੀ. ਐੱਲ. ਤਦ ਮੁਸ਼ਕਿਲ ਵਿਚ ਘਿਰ ਗਈ ਸੀ ਜਦੋਂ ਕੁਝ ਪਹਿਲੀ ਸ਼੍ਰੇਣੀ ਕ੍ਰਿਕਟਰਾਂ ਤੇ ਕੋਚ ਸ਼ੱਕੀ ਮੈਚ ਫਿਕਸਿੰਗ ਲਈ ਬੀ. ਸੀ. ਸੀ. ਆਈ. ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਦਾਇਰੇ ਵਿਚ ਆ ਗਏ ਸਨ।


Related News