ਪਾਕਿ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਹੀਂ ਦੇਣ ''ਤੇ ਭਾਰਤ ਖਿਲਾਫ ਹੋਇਆ ਆਈ.ਓ.ਸੀ.

02/22/2019 3:37:52 PM

ਨਵੀਂ ਦਿੱਲੀ— ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਨਵੀਂ ਦਿੱਲੀ 'ਚ ਆਈ.ਐੱਸ.ਐੱਸ.ਐੱਫ ਵਿਸ਼ਵ ਕੱਪ ਦੇ ਲਈ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਜਾਰੀ ਨਹੀਂ ਕੀਤੇ ਜਾਣ ਦੇ ਬਾਅਦ ਕੌਮਾਂਤਰੀ ਖੇਡ ਆਯੋਜਨਾਂ ਦੀ ਮੇਜ਼ਬਾਨੀ ਦੇ ਬਾਰੇ 'ਚ ਭਾਰਤ ਦੇ ਨਾਲ ਸਾਰੀਆਂ ਚਰਚਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੀ 14 ਫਰਵਰੀ ਨੂੰ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾ ਜਾਰੀ ਕਰਨ 'ਤੇ ਆਈ.ਓ.ਸੀ. ਨੇ ਸਖਤ ਕਦਮ ਉਠਾਉਂਦੇ ਹੋਏ ਵਿਸ਼ਵ ਕੱਪ ਤੋਂ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪ੍ਰਤੀਯੋਗਿਤਾ ਦੇ ਲਈ ਓਲਪਿਕ ਕੋਟਾ ਦੀ ਸਥਿਤੀ ਨੂੰ ਵੀ ਰੱਦ ਕਰ ਦਿੱਤਾ ਹੈ। ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੇ ਇਸ ਪ੍ਰਤੀਯੋਗਿਤਾ 'ਚ ਹਿੱਸਾ ਲੈਣਾ ਸੀ।

ਆਈ.ਓ.ਸੀ. ਨੇ ਕਿਹਾ ਕਿ ਜਦੋਂ ਤਕ ਭਾਰਤ ਸਰਕਾਰ ਤੋਂ ਲਿਖਤੀ ਭਰੋਸਾ ਨਹੀਂ ਮਿਲ ਜਾਂਦਾ ਉਦੋਂ ਤਕ ਉਹ ਭਾਰਤ ਨੂੰ ਭਵਿੱਖ 'ਚ ਓਲੰਪਿਕ ਨਾਲ ਸਬੰਧਤ ਕਿਸੇ ਵੀ ਪ੍ਰੋਗਰਾਮ ਨੂੰ ਆਯੋਜਿਤ ਕਰਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਪੁਲਾਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਦੇ ਬਾਅਦ ਵਿਸ਼ਵ ਕੱਪ ਦੇ ਲਈ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਦੀ ਭਾਗੀਦਾਰੀ ਖਦਸ਼ੇ 'ਤੇ ਆ ਗਈ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਦੋ ਨਿਸ਼ਾਨੇਬਾਜ਼ਾਂ ਜੀ.ਐੱਮ. ਬਸ਼ੀਰ ਅਤੇ ਖਲੀਲ ਅਹਿਮਦ ਦੇ ਲਈ ਵੀਜ਼ਾ ਲਈ ਬੇਨਤੀ ਦਿੱਤੀ ਸੀ। ਆਈ.ਓ.ਸੀ. ਦਾ ਇਹ ਫੈਸਲਾ ਕੌਮਾਂਤਰੀ ਨਿਸ਼ਾਨੇਬਾਜ਼ੀ ਮਹਾਸੰਘ (ਆਈ.ਐੱਸ.ਐੱਸ.ਐੱਫ.) ਦੇ ਉਸ ਫੈਸਲੇ ਦੇ ਕੁਝ ਘੰਟਿਆਂ ਬਾਅਦ ਆਇਆ ਜਿਸ 'ਚ ਆਈ.ਐੱਸ.ਐੱਸ. ਦੇ ਪ੍ਰਧਾਨ ਵਲਾਦੀਮਿਰ ਲਾਸਿਨ ਨੇ ਕਿਹਾ ਸੀ ਕਿ ਇਸ ਵਿਸ਼ਵ ਕੱਪ ਤੋਂ 2020 ਓਲੰਪਿਕ ਖੇਡਾਂ ਦੇ ਲਈ ਵੰਡੇ ਗਏ ਸਾਰੇ 16 ਓਲੰਪਿਕ ਕੋਟਾ ਨੂੰ ਖਤਮ ਕੀਤਾ ਜਾਵੇਗਾ। ਹਾਲਾਂਕਿ ਆਈ.ਓ.ਸੀ. ਨੇ ਸਿਰਫ 2 ਕੋਟਾ ਹੀ ਖਤਮ ਕੀਤੇ ਹਨ ਅਤੇ ਬਾਕੀ 14 ਨੂੰ ਬਰਕਰਾਰ ਰਖਿਆ ਹੈ।  

Tarsem Singh

This news is Content Editor Tarsem Singh