ਸੁਰੱਖਿਆ ਕਾਰਨ ਪਾਕਿਸਤਾਨ 'ਚ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਪ੍ਰੋਗਰਾਮ 'ਚ ਬਦਲਾਅ

01/09/2019 1:42:12 PM

ਕਰਾਚੀ— ਪਾਕਿਸਤਾਨ 'ਚ ਭਾਰਤ ਸਮੇਤ ਤਿੰਨ ਦੇਸ਼ਾਂ ਦੇ ਕੌਮਾਂਤਰੀ ਕਬੱਡੀ ਟੂਰਨਾਮੈਂਟ ਨੂੰ ਸੁਰੱਖਿਆ ਮਨਜ਼ੂਰੀ ਨਹੀਂ ਮਿਲਣ ਦੇ ਬਾਅਦ ਪ੍ਰੋਗਰਾਮ 'ਚ ਬਦਲਾਅ ਕੀਤਾ ਗਿਆ ਹੈ। ਇਸ ਟੂਰਨਾਮੈਂਟ 'ਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਤੀਜੀ ਟੀਮ ਈਰਾਨ ਦੀ ਹੈ। ਆਯੋਜਕਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਝਾਂਗ 'ਚ ਹੋਣ ਵਾਲੇ ਸ਼ੁਰੂਆਤੀ ਮੈਚ ਲਈ ਸੁਰੱਖਿਆ ਦੀ ਮਨਜ਼ੂਰੀ ਨਾ ਮਿਲਣ ਕਾਰਨ ਟੂਰਨਾਮੈਂਟ ਦੇ ਪ੍ਰੋਗਰਾਮ 'ਚ ਬਦਲਾਅ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੀ ਸ਼ੁਰੂਆਤ ਮੰਗਲਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲੇ ਨਾਲ ਹੋਣੀ ਸੀ ਪਰ ਹੁਣ ਇਸ ਆਯੋਜਨ 10 ਤੋਂ 14 ਜਨਵਰੀ ਤਕ ਹੋਵੇਗਾ। ਆਯੋਜਕਾਂ ਨੇ ਕਿਹਾ, ''ਸਾਨੂੰ ਗ੍ਰਹਿ ਮੰਤਰਾਲਾ ਤੋਂ ਸੁਰੱਖਿਆ ਦੀ ਮਨਜ਼ੂਰੀ ਨਹੀਂ ਮਿਲੀ ਅਤੇ ਹੁਣ ਇਹ ਪ੍ਰਤੀਯੋਗਿਤਾ 10 ਜਨਵਰੀ ਤੋਂ ਬਹਾਵਲਪੁਰ 'ਚ ਸ਼ੁਰੂ ਹੋਵੇਗੀ। ਇਸ ਤੋਂ ਬਅਦ ਸਾਹੀਵਾਲ ਅਤੇ ਫਿਰ 14 ਜਨਵਰੀ ਲਾਹੌਰ 'ਚ ਮੈਚ ਹੋਣਗੇ। ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਝਾਂਗ ਅਜਿਹੇ ਕੱਟੜਵਾਦੀ ਅਤੇ ਫਿਰਕੂ ਦਲਾਂ ਲਈ ਬਦਨਾਮ ਹੈ ਜੋ ਕੱਟੜਪੰਥੀ ਅਤੇ ਅੱਤਵਾਦੀ ਗੁਟਾਂ ਦਾ ਸਮਰਥਨ ਕਰਦੇ ਹਨ। ਭਾਰਤੀ ਕਬੱਡੀ ਟੀਮ ਪਹਿਲਾਂ ਹੀ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਪਹੁੰਚ ਚੁੱਕੀ ਹੈ ਅਤੇ ਪ੍ਰਸ਼ੰਸਕਾਂ ਨੂੰ ਪੁਰਾਣੇ ਸਮੇਂ ਦੀ ਵਿਰੋਧੀ ਪਾਕਿਸਤਾਨ ਦੇ ਖਿਲਾਫ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

Tarsem Singh

This news is Content Editor Tarsem Singh