41ਵਾਂ ਬਾਰਬੇਰਾ ਇੰਟਰਨੈਸ਼ਨਲ ਹਿਮਾਂਸ਼ੂ ਟਾਪ ਸੀਡ ਗਾਦਿਰ ਤੋਂ ਹਾਰਿਆ

07/08/2018 11:08:03 AM

ਬਾਰਸੀਲੋਨਾ —41ਵੇਂ ਬਾਰਬੇਰਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਸਾਬਕਾ ਜੇਤੂ ਭਾਰਤੀ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਨੂੰ ਟਾਪ ਸੀਡ ਅਜਰਬੈਜਾਨ ਦੇ ਗਾਦਿਰ ਗੁਸੀਮੋਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਿਮਾਂਸ਼ੂ ਇਕ ਸਮੇਂ ਕਾਫੀ ਮਜ਼ਬੂਤ ਸਥਿਤੀ ਵਿਚ ਸੀ ਪਰ ਉਹ ਖੇਡ ਦਾ ਸਹੀ ਅੰਤ ਨਹੀਂ ਕਰ ਸਕਿਆ। ਹਾਲਾਂਕਿ ਭਾਰਤ ਨੂੰ ਦੋ ਚੰਗੀਆਂ ਖਬਰਾਂ ਵੀ ਮਿਲੀਆਂ, ਜਦੋਂ ਇਯਾਨ ਪੀ. ਅਤੇ ਨੀਲੇਸ਼ ਸਹਾ ਆਪਣਾ-ਆਪਣਾ ਤੀਜਾ ਮੈਚ ਜਿੱਤ ਕੇ ਸਾਂਝੀ ਬੜ੍ਹਤ 'ਤੇ ਆ ਗਏ। ਇਯਾਨ ਨੇ ਜਿੱਥੇ ਹਮਵਤਨ ਗੌਰਵ ਕੁਮਾਰ ਨੂੰ ਹਰਾਇਆ, ਉਥੇ ਹੀ ਨੀਲੇਸ਼ ਨੇ ਇਕ ਹੋਰ ਉਲਟਫੇਰ ਕਰਦਿਆਂ ਸਪੇਨ ਦੇ 11ਵੀਂ ਸੀਡ ਗ੍ਰੈਂਡ ਮਾਸਟਰ ਡੇਨੀਅਲ ਅਲਸਿਨਾ ਨੂੰ ਹਰਾਉਂਦਿਆਂ ਲਗਾਤਾਰ ਦੂਜੀ ਜਿੱਤ ਦਰਜ ਕੀਤੀ। 


Related News