ਟੈਨਿਸ ਦੇ ''ਫੈਬੁਲਸ ਫੋਰ'' ''ਚ ਹੋਵੇਗਾ ਦਿਲਚਸਪ ਮੁਕਾਬਲਾ

07/02/2017 3:17:06 PM

ਲੰਡਨ— ਆਧੁਨਿਕ ਟੈਨਿਸ ਦੇ 'ਫੈਬੁਲਸ ਫੋਰ' ਕਹੇ ਜਾਣ ਵਾਲੇ ਰੋਜਰ ਫੈਡਰਰ, ਰਾਫੇਲ ਨਡਾਲ, ਨੋਵਾਕ ਜੋਕੋਵਿਚ ਅਤੇ ਐਂਡੀ ਮਰੇ ਦੇ ਵਿਚਾਲੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਦੇ ਗ੍ਰਾਸ ਕੋਰਟ 'ਤੇ ਖਿਤਾਬ ਦੇ ਲਈ ਦਿਲਚਸਪ ਮੁਕਾਬਲਾ ਹੋਵੇਗਾ। ਵਿੰਬਲਡਨ ਦੇ ਪਿਛਲੇ 14 ਸੈਸ਼ਨਾਂ 'ਚ ਸਵਿਟਰਜ਼ਰਲੈਂਡ ਦੇ ਫੈਡਰਰ 7 ਵਾਰ, ਸਪੇਨ ਦੇ ਨਡਾਲ 2 ਵਾਰ, ਬ੍ਰਿਟੇਨ ਦੇ ਐਂਡੀ ਮਰੇ 2 ਵਾਰ ਅਤੇ ਸਰਬੀਆ ਦੇ ਜੋਕੋਵਿਚ ਤਿੰਨ ਵਾਰ ਚੈਂਪੀਅਨ ਰਹਿ ਚੁੱਕੇ ਹਨ। ਹੋਰ ਕੋਈ ਖਿਡਾਰੀ ਇਨ੍ਹਾਂ ਦੇ ਦਬਦਬੇ 'ਚ ਸੰਨ੍ਹ ਨਹੀਂ ਲਗਾ ਸਕਿਆ ਹੈ। 2017 'ਚ ਪਹਿਲੇ 2 ਗ੍ਰੈਂਡ ਸਲੈਮ 'ਚ ਫੈਡਰਰ ਨੇ ਆਸਟਰੇਲੀਅਨ ਓਪਨ ਖਿਤਾਬ 'ਤੇ ਕਬਜ਼ਾ ਕੀਤਾ ਜਦਕਿ ਨਡਾਲ ਨੇ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ। 

7 ਵਾਰ ਦੇ ਚੈਂਪੀਅਨ ਫੈਡਰਰ ਨੇ ਟੂਰਨਾਮੈਂਟ ਤੋਂ ਪਹਿਲੇ ਦੀ ਸ਼ਾਮ 'ਤੇ ਚਿਤਾਵਨੀ ਦਿੱਤੀ ਹੈ ਕਿ ਇਕ ਵਾਰ ਫਿਰ ਵਿੰਬਲਡਨ 'ਚ ਇਨ੍ਹਾਂ ਚਾਰਾਂ ਦਾ ਹੀ ਦਬਦਬਾ ਰਹੇਗਾ। ਫੈਡਰਰ ਨੇ ਵਿੰਬਲਡਨ ਦੇ ਲਈ ਖੁਦ ਨੂੰ ਫ੍ਰੈਂਚ ਓਪਨ ਦੇ ਕਲੇਅ ਕੋਰਟ ਤੋਂ ਦੂਰ ਰੱਖਿਆ ਸੀ। ਫੈਡਰਰ ਦਾ ਮੰਨਣਾ ਹੈ ਕਿ ਟੈਨਿਸ ਦੀ ਨੌਜਵਾਨ ਬ੍ਰਿਗੇਡ 'ਚ ਅਜੇ ਇਸ ਫੈਬੁਲਸ ਫੋਰ ਦੀ ਚੁਣੌਤੀ ਦੇਣ ਦਾ ਦਮਖਮ ਨਹੀਂ ਹੈ। 

ਸਵਿਸ ਮਾਸਟਰ ਨੇ ਹਾਲੇ 'ਚ ਹਾਲ ਹੀ 'ਚ 9ਵੀਂ ਵਾਰ ਖਿਤਾਬ ਜਿੱਤ ਕੇ ਖੁਦ ਨੂੰ ਗ੍ਰਾਸ ਕੋਰਟ ਟੂਰਨਾਮੈਂਟ ਦੇ ਲਈ ਤਿਆਰ ਕਰ ਲਿਆ ਹੈ। ਮਰੇ ਕਵੀਂਸ 'ਚ ਸ਼ੁਰੂਆਤੀ ਦੌਰ 'ਚ ਬਾਹਰ ਹੋਣ ਦੇ ਬਾਅਦ ਆਪਣੇ ਲੱਕ ਦੀ ਸੱਟ ਤੋਂ ਉਬਰ ਚੁੱਕੇ ਹਨ। ਨਡਾਲ ਨੇ ਦਸਵੀਂ ਵਾਰ ਫ੍ਰੈਂਚ ਓਪਨ ਦਾ ਖਿਤਾਬ ਜਿੱਤਣ ਦੇ ਬਾਅਦ ਗ੍ਰਾਸ ਕੋਰਟ ਵਾਰਮ ਅਪ ਟੂਰਨਾਮੈਂਟ ਤੋਂ ਖੁਦ ਨੂੰ ਆਰਾਮ ਦਿੱਤਾ ਸੀ। ਜੋਕੋਵਿਚ ਈਸਟਬੋਰਨ ਖਿਤਾਬ ਜਿੱਤ ਕੇ ਆਪਣੀ ਲੈਅ 'ਚ ਆਏ ਹਨ। ਕਹਿਣ ਦਾ ਅਰਥ ਇਹ ਹੈ ਕਿ ਇਹ ਚਾਰ ਧਾਕੜ ਇਕ ਵਾਰ ਫਿਰ ਇਕ ਦੂਜੇ ਨੂੰ ਚੁਣੌਤੀ ਦੇਣ ਦੇ ਲਈ ਤਿਆਰ ਹਨ।