ਇੰਟਰ ਮਿਆਮੀ ਦਾ ਫੁੱਟਬਾਲਰ ਕੋਵਿਡ-19 ਦੀ ਲਪੇਟ ''ਚ

06/19/2020 1:00:49 PM

ਵਾਸ਼ਿੰਗਟਨ : ਇੰਟਰ ਮਿਆਮੀ ਫੁੱਟਬਾਲ ਕਲੱਬ ਨੇ ਕਿਹਾ ਕਿ ਉਸ ਦਾ ਇਕ ਖਿਡਾਰੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਪਾਇਆ ਗਿਆ ਹੈ। ਮੇਜਰ ਲੀਗ ਸਾਕਰ (ਐੱਮ. ਐੱਲ. ਐੱਸ.) ਵਿਚ ਇੰਟਰ ਮਿਆਮੀ 5ਵੀਂ ਟੀਮ ਹੈ ਜਿਸ ਦੇ ਘੱਟ ਤੋਂ ਘੱਟ ਇਕ ਖਿਡਾਰੀ ਨੂੰ ਹੀ ਇਸ ਵਾਇਰਸ ਨਾਲ ਪ੍ਰਭਾਵਿਤ ਪਾਇਆ ਗਿਆ ਹੈ। ਖਿਡਾਰੀ ਦੇ ਨਾਂ ਨੂੰ ਜ਼ਾਹਰ ਨਹੀਂ ਕੀਤਾ ਗਿਆ ਹੈ। ਟੀਮ ਨੇ ਕਿਹਾ ਕਿ ਇਸ ਖਿਡਾਰੀ ਦਾ ਇਲਾਜ ਸਥਾਨਕ ਬੀਮਾਰੀ ਮਾਹਰ ਕਰ ਰਹੇ ਹਨ। ਉਹ ਇਕ ਹੋਰ ਸ਼ੱਕੀ ਮਰੀਜ਼ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਏਕਾਂਤਵਾਸ ਵਿਚ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਅਟਲਾਂਟਾ ਯੂਨਾਈਟਡ, ਐੱਫ. ਸੀ. ਡਲਾਸ, ਡੀ. ਸੀ. ਯੂਨਾਈਟਡ ਤੇ ਫਿਲਾਡੇਲਫੀਆ ਯੂਨੀਅਨ ਦੇ ਖਿਡਾਰੀਆਂ ਦਾ ਪਰੀਖਣ ਵੀ ਪਾਜ਼ੇਟਿਵ ਪਾਇਆ ਗਿਆਸੀ।

Ranjit

This news is Content Editor Ranjit