ਇੰਦੌਰ ਗ੍ਰੈਂਡ ਮਾਸਟਰਜ਼ ਸ਼ਤਰੰਜ - ਬੇਲਾਰੂਸ ਦੇ ਫੇਡੋਰੋਵ ਨੇ ਬਣਾਈ ਬੜ੍ਹਤ

01/13/2024 1:46:29 PM

ਇੰਦੌਰ, ਮੱਧ ਪ੍ਰਦੇਸ਼ (ਨਿਕਲੇਸ਼ ਜੈਨ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਚੱਲ ਰਹੇ ਇੰਦੌਰ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦੇ 6 ਗੇੜਾਂ ਤੋਂ ਬਾਅਦ ਤੀਜਾ ਦਰਜਾ ਪ੍ਰਾਪਤ ਬੇਲਾਰੂਸ ਦੇ ਗ੍ਰੈਂਡ ਮਾਸਟਰ ਅਲੈਕਸੀ ਫੇਡੋਰੋਵ 5.5 ਅੰਕ ਬਣਾ ਕੇ ਸਿੰਗਲ ਬੜ੍ਹਤ 'ਤੇ ਪਹੁੰਚ ਗਏ ਹਨ। 51 ਸਾਲਾ ਫੇਡੋਰੋਵ ਨੇ ਟੂਰਨਾਮੈਂਟ ਦੇ ਚੌਥੇ ਦਿਨ ਭਾਰਤ ਦੇ ਇੰਟਰਨੈਸ਼ਨਲ ਮਾਸਟਰ ਕੇ ਰਤਨਾਕਰਨ ਅਤੇ ਮਿਸਰ ਦੇ ਹੇਸ਼ਾਮ ਅਬਦੁਲ ਰਹਿਮਾਨ ਨੂੰ ਲਗਾਤਾਰ ਦੋ ਮੈਚਾਂ ਵਿੱਚ ਹਰਾ ਕੇ ਸਿੰਗਲ ਬੜ੍ਹਤ ਕਾਇਮ ਕਰ ਲਈ ਹੈ। 

ਇਹ ਵੀ ਪੜ੍ਹੋ : ਟੈਸਟ ਲੜੀ ਤੇ ਆਈ. ਪੀ. ਐੱਲ. ’ਚ ਚੰਗੇ ਪ੍ਰਦਰਸ਼ਨ ਨਾਲ ਵਿਸ਼ਵ ਕੱਪ ਟੀਮ ’ਚ ਜਗ੍ਹਾ ਬਣਾਉਣ ’ਤੇ ਅਕਸ਼ਰ ਦੀਆਂ ਨਜ਼ਰਾਂ

ਕੱਲ੍ਹ ਤੱਕ ਮੋਹਰੀ ਰਹੇ ਭਾਰਤ ਦੇ ਗ੍ਰੈਂਡ ਮਾਸਟਰ ਦੀਪਨ ਚੱਕਰਵਰਤੀ ਨੇ ਅੱਜ ਲਗਾਤਾਰ ਦੋ ਮੈਚਾਂ ਵਿੱਚ ਭਾਰਤ ਦੇ ਇੰਟਰਨੈਸ਼ਨਲ ਮਾਸਟਰ ਕੇ ਰਤਨਾਕਰਨ ਅਤੇ ਮਿਸਰ ਦੇ ਹੇਸ਼ਾਮ ਅਬਦੁਲ ਰਹਿਮਾਨ ਨੂੰ ਹਰਾਇਆ। ਉਸਨੇ ਪਹਿਲਾਂ ਭਾਰਤ ਦੇ ਇਨਿਆਨ ਪੀ ਅਤੇ ਫਿਰ ਈਰਾਨ ਦੇ ਤਹਬਾਜ਼ ਅਰਸ਼ ਨਾਲ ਡਰਾਅ ਖੇਡਿਆ ਅਤੇ ਹੁਣ ਉਹ 5 ਅੰਕਾਂ ਨਾਲ ਸੰਯੁਕਤ ਦੂਜੇ ਸਥਾਨ 'ਤੇ ਹੈ ਅਤੇ ਭਲਕੇ ਉਸ ਨੂੰ ਫੇਡੋਰੋਵ ਦਾ ਸਾਹਮਣਾ ਕਰਨਾ ਪਵੇਗਾ। ਦੀਪਨ ਤੋਂ ਇਲਾਵਾ ਰੂਸ ਦੇ ਬੋਰਿਸ ਸਾਵਚੇਂਕੋ ਅਤੇ ਈਰਾਨ ਦੇ ਤਹਬਾਜ਼ 5 ਅੰਕਾਂ 'ਤੇ ਹਨ ਅਤੇ ਭਲਕੇ ਇਕ ਦੂਜੇ ਦੇ ਖਿਲਾਫ ਖੇਡਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Tarsem Singh

This news is Content Editor Tarsem Singh