ਵਿਸ਼ਵ ਕਲਾਤਮਕ ਜਿਮਨਾਸਟਿਕ ਚੈਂਪੀਅਨਸ਼ਿਪ ''ਚ ਭਾਰਤੀਆਂ ਲਈ ਸਖਤ ਚੁਣੌਤੀ

10/03/2019 7:01:26 PM

ਸਟੁੱਟਗਾਰਟ— ਜ਼ਖ਼ਮੀ ਦੀਪਾ ਕਰਮਾਕਰ ਦੀ ਗੈਰ-ਹਾਜ਼ਰੀ ਵਿਚ ਭਾਰਤੀ ਜਿਮਨਾਸਟਾਂ ਨੂੰ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਵਿਸ਼ਵ ਕਲਾਤਮਕ ਜਿਮਾਨਸਿਟਕ ਚੈਂਪੀਅਨਸ਼ਿਪ ਵਿਚ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀਆਂ ਨੂੰ ਹਾਲਾਂਕਿ ਤਮਗੇ ਦੀ ਉਮੀਦ ਨਹੀਂ ਹੋਵੇਗੀ ਪਰ ਉਹ ਆਪਣਾ ਸਰਵਸ੍ਰੇਸਠ ਪ੍ਰਦਰਸ਼ਨ ਕਰਨਾ ਚਾਹੁਣਗੇ। ਓਲੰਪਿਕ ਲਈ ਕੁਆਲੀਫਆਈ ਕਰਨ ਵਾਲੀ ਪਹਿਲੀ ਭਾਰਤੀ ਜਿਮਨਾਸਟ ਦੀਪਾ ਰੀਓ ਓਲੰਪਿਕ ਦੇ ਵਾਲਟ ਫਾਈਨਲਸ ਵਿਚ ਚੌਥੇ ਸਥਾਨ 'ਤੇ ਰਹੀ ਸੀ ਪਰ ਦੇਸ਼ ਦੀ ਚੋਟੀ ਦੀ ਜਿਮਨਾਸਟ ਗੋਡੇ ਦੀ ਸੱਟ ਤੋਂ ਉਭਰਨ ਵਿਚ ਅਸਫਲ ਹੋਣ ਕਾਰਨ ਇਸ ਵਿਚ ਹਿੱਸਾ ਨਹੀਂ ਲੈ ਸਕੇਗੀ। ਦੀਪਾ ਦੀ ਗੈਰ-ਹਾਜ਼ਰੀ ਵਿਚ ਮਹਿਲਾ ਵਰਗ ਵਿਚ ਪ੍ਰਭਾਵਿਤ ਕਨਰ ਦੀ ਜ਼ਿੰਮੇਵਾਰੀ ਪ੍ਰਣਨੀਤੀ ਨਾਇਖ, ਪ੍ਰਣਨੀਤੀ ਦਾਸ ਤੇ ਅਰੁਣਾ ਬੁੱਡਾ ਰੈੱਡੀ 'ਤੇ ਹੋਵੇਗੀ, ਜਿਨ੍ਹਾਂ ਨੂੰ ਪਿਛਲੇ ਮਹੀਨੇ 6 ਮੈਂਬਰੀ ਭਾਰਤੀ ਟੀਮ ਵਿਚ ਚੁਣਿਆ ਗਿਆ ਹੈ। ਪ੍ਰਣਨੀਤੀ ਨਾਇਕ ਨੇ ਇਸ ਸਾਲ ਦੇ ਸ਼ੁਰੂ ਵਿਚ ਮੰਗੋਲੀਆ ਵਿਚ ਸੀਨੀਅਰ ਏਸ਼ੀਆਈ ਜਿਮਨਾਸਟਿਕ ਚੈਂਪੀਅਨਸ਼ਿਪ ਦੀ ਵਾਲਟ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਤੇ ਅਰੁਣਾ ਨੇ  2018 ਜਿਮਨਾਸਟਿਕ ਵਿਸ਼ਵ ਕੱਪ ਵਿਚ ਕਾਂਸੀ ਤਮਗਾ ਜਿੱਤਿਆ ਸੀ। ਪਰ ਵਿਸ਼ਵ ਚੈਂਪੀਅਨਸ਼ਿਪ ਵਿਚ ਸਖਤ ਵਿਰੋਧਤਾ ਹੁੰਦੀ ਹੈ, ਜਿਸ ਵਿਚ ਭਾਰਤੀ ਜਿਮਨਾਸਟਾਂ ਲਈ ਬੀਤੇ ਸਮੇਂ ਵਿਚ ਫਾਈਨਲ ਵਿਚ ਪਹੁੰਚਣਾ ਮੁਸ਼ਕਿਲ ਰਿਹਾ ਹੈ।

PunjabKesari

ਪੁਰਸ਼ ਵਰਗ ਵਿਚ ਸਾਰਿਆਂ ਦਾ ਧਿਆਨ 2010 ਏਸ਼ੀਅਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਆਸ਼ੀਸ਼ ਕੁਮਾਰ ਦੇ ਪ੍ਰਦਰਸਨ 'ਤੇ ਹੋਵੇਗਾ ਜਦਕਿ ਟੀਮ ਵਿਚ ਯੋਗੇਸ਼ਵਰ ਸਿੰਘ ਤੇ ਆਦਿੱਤਿਆ ਸਿੰਘ ਰਾਣਾ ਵੀ ਮੌਜੂਦ ਹਨ। ਵਿਸ਼ਵ ਚੈਂਪੀਅਨਸ਼ਿਪ ਵਿਚ ਓਲੰਪਿਕ ਕੋਟੇ ਵੀ ਦਾਅ 'ਤੇ ਲੱਗੇ ਹੋਣਗੇ, ਜਿਨ੍ਹਾਂ ਵਿਚੋਂ ਹਰੇਕ ਵਰਗ (2018 ਤੋਂ ਪਿਹਲਾਂ ਹੀ ਕੁਆਲੀਫਾਈ ਕਰਨ ਵਾਲੇ ਤਿੰਨ ਵਰਗਾਂ ਨੂੰ ਛੱਡ ਕੇ) ਵਿਚ ਟਾਪ-9 ਟੀਮਾਂ ਟੋਕੀਓ ਖੇਡਾਂ ਲਈ ਕੁਆਲੀਫਾਈ ਕਰਨਗੀਆਂ। ਵਿਅਕਤੀਗਤ ਓਲੰਪਿਕ ਸਥਾਨ ਵੀ ਦਾਅ 'ਤੇ ਲੱਗੇ ਹੋਣਗੇ, ਜਿਨ੍ਹਾਂ ਵਿਚ ਟਾਪ-12 ਪੁਰਸ਼ ਤੇ 20 ਮਹਿਲਾ ਜਿਮਨਾਸਟ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਗੇ। ਇਸਦਾ ਫੈਸਲਾ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਰੈਂਕਿੰਗ ਦੇ ਆਧਾਰ 'ਤੇ ਹੋਵੇਗਾ। ਨਾਲ ਹੀ ਹਰੇਕ ਉਫਕਰਨ ਫਾਈਨਲ ਤੋਂ ਟਾਪ-3 ਜਿਮਨਾਸਟ (ਕੁਆਲੀਫਾਈ ਕਰਨ ਵਾਲੀਆਂ ਟੀਮਾਂ ਨੂੰ ਛੱਡ ਕੇ) ਵੀ ਓਲੰਪਿਕ  ਟਿਕਟ ਕਟਾਉਣਗੇ। ਭਾਰਤੀਆਂ ਵਿਚ ਆਸ਼ੀਸ਼, ਪ੍ਰਣਨੀਤੀ ਨਾਇਕ ਤੇ ਅਰੁਣਾ ਨੇ ਬੀਤੇ ਸਮੇਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਉਨ੍ਹਾਂ ਤੋਂ ਘੱਟ ਤੋਂ ਘੱਟ ਫਾਈਨਲ ਵਿਚ ਪਹੁੰਚਣ ਦੀ ਉਮੀਦ ਹੋਵੇਗੀ। ਦੀਪਾ 2015 ਵਿਸ਼ਵ ਚੈਂਪੀਅਨਸ਼ਿਪ ਦੀ ਵਾਲਟ ਪ੍ਰਤੀਯੋਗਿਤਾ ਵਿਚ ਪੰਜਵੇਂ ਸਥਾਨ 'ਤੇ ਰਹੀ ਸੀ ਤੇ ਭਾਰਤ ਦਾ ਇਹ ਇਸ ਚੈਂਪੀਅਨਸ਼ਿਪ ਵਿਚ ਸਰਵਸ੍ਰੇਸਠ ਪ੍ਰਦਰਸ਼ਨ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਟਾਪ-3 ਵਿਚ ਪਹੁੰਚਣ ਦੀ ਉਮੀਦ  ਨਹੀਂ ਕੀਤੀ ਜਾ ਸਕਦੀ।

PunjabKesari


Related News