ਕੈਡੇਟ ਰੈਸਲਿੰਗ ਚੈਂਪੀਅਨਸ਼ਿਪ ਮੁਕਾਬਲੇ 'ਚ ਭਾਰਤੀ ਮਹਿਲਾ ਪਹਿਲਵਾਨਾਂ ਨੇ ਜਿੱਤੇ 2 ਤਮਗੇ

09/08/2017 12:11:43 AM

ਭਾਰਤੀ ਮਹਿਲਾਵਾਂ ਨੇ ਗਰੀਸ 'ਚ ਹੋਈ ਰੈਸਲਿੰਗ ਚੈਂਪੀਅਨਸ਼ਿਪ 'ਚ ਤਮਗੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਇੱਥੇ ਹੋਏ ਕੈਡੇਟ ਰੈਸਲਿੰਗ ਚੈਂਪੀਅਨਸ਼ਿਪ ਦੇ ਮੁਕਾਬਲਿਆਂ 'ਚ ਭਾਰਤੀ ਮਹਿਲਾਵਾਂ ਨੇ 2 ਤਮਗੇ ਜਿੱਤੇ ਹਨ। ਮਹਿਲਾ ਪਹਿਲਵਾਨ ਸੋਨਮ ਨੇ ਜਾਪਾਨ ਦੀ ਮਹਿਲਾ ਪਹਿਲਵਾਨ ਸੈਨਾ ਨਾਗਾਮੋਟੋ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ ਅਤੇ ਇਕ ਹੋਰ ਭਾਰਤੀ ਪਹਿਲਵਾਨ ਮਨੀਸ਼ਾ ਨੇ ਵੀ ਜਾਪਾਨ ਦੀ ਮਹਿਲਾ ਪਹਿਲਵਾਨ ਰਿਮੀਨਾ ਜੋਸ਼ੀਮੋਟੋ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਹੈ।