ਪੂਨਮ ਦੇ ਅਰਧ ਸੈਂਕੜੇ ਨਾਲ ਜਿੱਤੀ ਭਾਰਤੀ ਮਹਿਲਾ ਟੀਮ

11/04/2019 10:51:00 PM

ਨਾਥ ਸਾਊਂਡ— ਪੂਨਮ ਰਾਊਤ (77) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਮੇਜ਼ਬਾਨ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਨੂੰ ਦੂਜੇ ਵਨ ਡੇ ਅੰਤਰਰਾਸ਼ਟਰੀ ਮੁਕਾਬਲੇ 'ਚ 53 ਦੌੜਾਂ ਦੇ ਨਾਲ ਹਰਾ ਦਿੱਤਾ। ਭਾਰਤ ਨੂੰ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ 1 ਦੌੜਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 50 ਓਵਰ 'ਚ 6 ਵਿਕਟਾਂ 'ਤੇ 191 ਦੌੜਾਂ ਦਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦੇ ਹੋਏ ਵਿੰਡੀਜ਼ ਮਹਿਲਾ ਟੀਮ 47.2 ਓਵਰਾਂ 'ਚ 138 ਦੌੜਾਂ ਹੀ ਬਣਾ ਸਕੀ। ਟੀਮ ਵਲੋਂ ਸ਼ਰਮਨ ਕੈਂਪਬੇਲ ਨੇ 39 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ 'ਚ ਰਾਜੇਸ਼ਵਰੀ ਨੇ 27, ਪੂਨਮ ਯਾਦਵ ਨੇ 26 ਦੌੜਾਂ ਤੇ ਦੀਪਤੀ ਸ਼ਰਮਾ ਨੇ 25 ਦੌੜਾਂ 'ਤੇ 2-2 ਵਿਕਟਾਂ ਹਾਸਲ ਕੀਤੀਆਂ। ਝੂਲਨ ਗੋਸਵਾਮੀ ਨੇ 24 ਦੌੜਾਂ ਤੇ ਸ਼ਿਖਾ ਪਾਂਡੇ ਨੇ 19 ਦੌੜਾਂ 'ਤੇ 1-1 ਵਿਕਟ ਹਾਸਲ ਕੀਤੀ। ਇਸ ਜਿੱਤ ਦੇ ਨਾਲ ਭਾਰਤੀ ਮਹਿਲਾ ਟੀਮ ਨੇ ਵਨ ਡੇ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ ਹੈ। ਵਨ ਡੇ ਸੀਰੀਜ਼ ਦਾ ਤੀਜਾ ਮੈਚ 6 ਨਵੰਬਰ ਨੂੰ ਨਾਥ ਸਾਊਂਡ (ਐਂਟੀਗੁਆ) 'ਚ ਖੇਡਿਆ ਜਾਵੇਗਾ।

Gurdeep Singh

This news is Content Editor Gurdeep Singh